Home » Ammy Virk: ਐਮੀ ਵਿਰਕ ਨੇ ਆਪਣੀ ਐਲਬਮ ‘ਲੇਅਰਜ਼’ ਦਾ ਪੋਸਟਰ ਕੀਤਾ ਸ਼ੇਅਰ, 3 ਫਰਵਰੀ ਨੂੰ ਹੋਵੇਗੀ ਰਿਲੀਜ਼

Ammy Virk: ਐਮੀ ਵਿਰਕ ਨੇ ਆਪਣੀ ਐਲਬਮ ‘ਲੇਅਰਜ਼’ ਦਾ ਪੋਸਟਰ ਕੀਤਾ ਸ਼ੇਅਰ, 3 ਫਰਵਰੀ ਨੂੰ ਹੋਵੇਗੀ ਰਿਲੀਜ਼

by Rakha Prabh
143 views

Ammy Virk New Album: ਐਮੀ ਵਿਰਕ ਨੇ ਹਾਲ ਹੀ ‘ਚ ਆਪਣੀ ਨਵੀਂ ਐਲਬਮ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ, ਐਮੀ ਵਿਰਕ ਨੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਐਲਬਮ ਦਾ ਐਲਾਨ ਕੀਤਾ ਸੀ। ਹੁਣ ਗਾਇਕ ਨੇ ਐਲਬਮ ਦਾ ਪੋਸਟਰ ਸ਼ੇਅਰ ਕੀਤਾ

Ammy Virk Layers Album: ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਅਕਸਰ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ‘ਚ ਰਹਿੰਦੇ ਹਨ। ਹਾਲ ਹੀ ਐਮੀ ਵਿਰਕ ਦੀ ਫਿਲਮ ‘ਓਏ ਮੱਖਣਾ’ ਰਿਲੀਜ਼ ਹੋਈ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਦੇ ਨਾਲ ਨਾਲ ਫਿਲਮ ਦੇ ਗੀਤ ‘ਚੰਨ ਸਿਤਾਰੇ’ ਨੇ ਕਈ ਰਿਕਾਰਡ ਬਣਾਏ ਅਤੇ ਇਹ ਗਾਣਾ ਸਾਲ ਦੇ ਸਭ ਤੋਂ ਸੁਪਰਹਿੱਟ ਗਾਣਿਆਂ ਵਿੱਚੋਂ ਇੱਕ ਹੈ।

ਐਮੀ ਵਿਰਕ ਨੇ ਹਾਲ ਹੀ ‘ਚ ਆਪਣੀ ਨਵੀਂ ਐਲਬਮ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ, ਐਮੀ ਵਿਰਕ ਨੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਐਲਬਮ ਦਾ ਐਲਾਨ ਕੀਤਾ ਸੀ। ਹੁਣ ਗਾਇਕ ਨੇ ਐਲਬਮ ਦਾ ਪੋਸਟਰ ਸ਼ੇਅਰ ਕੀਤਾ ਹੈ। ਪੋਸਟਰ ਸ਼ੇਅਰ ਕਰਦਿਆਂ ਐਮੀ ਨੇ ਕੈਪਸ਼ਨ ‘ਚ ਲਿੱਖਿਆ, ‘ਲੇਅਰਜ਼ ਐਲਬਮ 3 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਪਸੰਦ ਆਊਗੀ। ਗਾਣਿਆਂ ਦੀ ਲਿਸਟ ਵੀ ਜਲਦੀ ਸ਼ੇਅਰ ਕੀਤੀ ਜਾਵੇਗੀ।’

ਦੱਸ ਦਈਏ ਕਿ ਐਮੀ ਵਿਰਕ ਦੀ 9 ਸਾਲਾਂ ਬਾਅਦ ਕੋਈ ਐਲਬਮ ਰਿਲੀਜ਼ ਹੋਣ ਜਾ ਰਹੀ ਹੈ। ਇਸ ਬਾਰੇ ਹਾਲ ਹੀ ‘ਚ ਐਮੀ ਨੇ ਪੋਸਟ ਸ਼ੇਅਰ ਕਰ ਕਿਹਾ ਸੀ ਕਿ ‘ਫਿਲਮਾਂ ਵਿੱਚ ਬਿਜ਼ੀ ਹੋਣ ਕਰਕੇ ਮਿਊਜ਼ਿਕ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ, ਓਹਦੇ ਲਈ ਮੁਆਫੀ। ਪਰ ਮੈਂ ਵਾਅਦਾ ਕਰਦਾ ਹਾਂ ਕਿ ਇਸ ਸਾਲ ਤੁਹਾਡੀਆਂ ਦੁਆਵਾਂ ਸਦਕਾ ਆਪਾਂ ਬਹੁਤ ਸੋਹਣੇ ਗਾਣੇ ਬਣਾਵਾਂਗੇ। ‘ਲੇਅਰਜ਼’ ਐਲਬਮ ਸੱਚੀ ਬਹੁਤ ਸੋਹਣੀ ਆ। ਮੈਂ ਐਵੇਂ ਗੱਲਾਂ ਜਿਹੀਆਂ ਨਹੀਂ ਬਣਾਉਣੀਆਂ ਵੀ ਬਹੁਤ ਮੇਹਨਤ ਲੱਗੀ ਆ ਐਲਬਮ ਤੇ ਯੇ ਵੋ…ਅਸੀਂ ਆਲਮੋਸਟ ਹਫਤਾ ਕੁ ਲਾਇਆ ਐਲਬਮ ਬਣਾਉਣ ਨੂੰ।  ਅਸੀਂ ਹੋਟਲ ਦੇ ਕਮਰੇ ‘ਚ ਹੀ ਸਟੂਡੀਓ ਬਣਾ ਲਿਆ ਸੀ। ਦਿਨ ਦੇ ਸਮੇਂ ਮੈਂ ਮੂਵੀ ਦੇ ਸ਼ੂਟ ‘ਤੇ ਹੁੰਦਾ ਸੀ ਤੇ ਰਾਤ ਦੇ ਸਮੇਂ 1-2 ਗਾਣੇ ਰਿਕਾਰਡ ਕਰਦਾ ਸੀ। ਹਾਂ, ਗਿੱਲ ਰੌਣੀ ਤੇ ਜੈਮੀਤ ਹੁਰਾਂ ਨੇ ਬਹੁਤ ਮੇਹਨਤ ਕਰਾਈ ਆ ਵੀਰਾਂ ਨੇ। ਇਨ੍ਹਾਂ ਤਿੰਨਾਂ ਵੀਰਾਂ ਨੇ ਬਹੁਤ ਤਰੱਕੀ ਕਰਨੀ ਆ। ਵਾਹਿਗੁਰੂ ਭਾਗ ਲਾਉਣ। ਸੱਜਣੋ 3 ਫਰਵਰੀ ਨੂੰ ਆਪਾਂ ਐਲਬਮ ਰਿਲੀਜ਼ ਕਰਨੀ ਆ।’

ਕਾਬਿਲੇਗ਼ੌਰ ਹੈ ਕਿ ਐਮੀ ਵਿਰਕ ਦੀ ਨਵੀਂ ਐਲਬਮ ਕਰੀਬ 9 ਸਾਲਾਂ ਬਾਅਦ ਆ ਰਹੀ ਹੈ। ਇਸ ਨੂੰ ਲੈਕੇ ਫੈਨਜ਼ ਕਾਫੀ ਐਕਸਾਇਟਡ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਇਸ ਸਾਲ ਐਮੀ ਦੀਆਂ 4 ਫਿਲਮਾਂ ‘ਸੌਂਕਣ ਸੌਕਣੇ’, ‘ਆਜਾ ਮੈਕਸੀਕੋ ਚੱਲੀਏ’, ‘ਸ਼ੇਰ ਬੱਗਾ’ ਤੇ ‘ਓਏ ਮੱਖਣਾ’ ਰਿਲੀਜ਼ ਹੋਈਆਂ।

 

Related Articles

Leave a Comment