ਫ਼ਿਰੋਜਪੁਰ 23 ਜੂਨ (ਗੁਰਪ੍ਰੀਤ ਸਿੱਧੂ) ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਟੀਕਾਕਰਨ ਪ੍ਰੋਗਰਾਮ ਵਿੱਚ ਸਮੇਂ-ਸਮੇਂ ਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਆਪਣਾ ਯੋਗਦਾਨ ਪਾਇਆ ਜਾਂਦਾ ਹੈ ਅਤੇ ਮੌਜੂਦਾ ਸਮੇਂ ਵਿਚ ਸਾਰਡ ਸੰਸਥਾ ਵੱਲੋਂ ਸਰਕਾਰੀ ਟੀਕਾਕਰਨ ਮੁਹਿੰਮ ਵਿਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਇਹ ਵਿਚਾਰ ਫ਼ਿਰੋਜ਼ਪੁਰ ਦੇ ਸਿਵਲ ਸਰਜਨ ਡਾ. ਰਜਿੰਦਰ ਪਾਲ ਨੇ ਸੁਸਾਇਟੀ ਫੌਰ ਔਲ ਆਰਾਉਂਡ ਡਿਵੈਲਪਮੈਂਟ ਵੱਲੋਂ ਟੀਕਾਕਰਨ ਸਬੰਧੀ ਤਿਆਰ ਕੀਤੀ ਇੱਕ ਜਾਗਰੂਕਤਾ ਬੁੱਕਲੇਟ ਰਿਲੀਜ਼ ਕਰਨ ਮੌਕੇ ਪ੍ਰਗਟ ਕੀਤੇ। ਉਨ੍ਹਾਂ ਕੋਵਿਡ ਟੀਕਾਕਰਨ ਵਿਚ ਸੰਸਥਾ ਦੇ ਰੋਲ ਦੀ ਸ਼ਲਾਘਾ ਕੀਤੀ ।ਇਸ ਮੀਟਿੰਗ ਦੌਰਾਨ ਸੁਭਾਸ਼ ਕਮਿਊਨਿਟੀ ਮੋਬੇਲਾਇਜ਼ਰ ਨੇ ਕਿਹਾ ਕਿ ਸੁਸਾਇਟੀ ਫੌਰ ਔਲ ਆਰਾਉਂਡ ਡਿਵੈਲਪਮੈਂਟ ਵਲੋਂ ਇਨ੍ਹਾਂ ਕਿਤਾਬਾਂ ਦੇ ਤਿੰਨ ਰੂਪ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ।
ਟੀਕਾਕਰਨ ਪ੍ਰੋਗਰਾਮ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਰਾਜਿੰਦਰ ਪਾਲ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਬੱਚੇ ਦੇ ਜਨਮ ਤੋਂ ਲੈ ਕੇ ਸਕੂਲਾਂ ਵਿੱਚ 16 ਸਾਲ ਦੀ ਉਮਰ ਦੇ ਵਿਦਿਆਰਥੀਆਂ ਦਾ ਮੁਫਤ ਟੀਕਾਕਰਣ ਕੀਤਾ ਜਾਂਦਾ ਹੈ ਜੋ ਬੱਚਿਆਂ ਨੂੰ ਕਈ ਮਾਰੂ ਰੋਗ ਜਿਵੇਂ ਟੀ.ਬੀ., ਕਾਲਾ ਪੀਲੀਆ, ਦਿਮਾਗੀ ਰੇਸ਼ਾ, ਗਲਘੋਟੂ, ਕਾਲੀ ਖੰਘ, ਨਿਮੋਨੀਆ, ਦਸਤ ਰੋਗ, ਖਸਰਾ- ਰੁਬੇਲਾ ਅਤੇ ਟੈਟਨਸ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਗਰਭਵਤੀ ਔਰਤਾਂ ਦਾ ਮਾਰੂ ਰੋਗਾਂ ਤੋਂ ਬਚਾਅ ਲਈ ਟੀਕਾਕਰਣ ਵੀ ਵਿਭਾਗ ਵੱਲੋਂ ਮੁਫਤ ਕੀਤਾ ਜਾਂਦਾ ਹੈ। ਜਿਲ੍ਹਾ ਟੀਕਾਕਰਨ ਪ੍ਰੋਗਰਾਮ ਅਫਸਰ ਕਮ-ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਮੀਨਾਕਸ਼ੀ ਅਬਰੋਲ ਨੇ ਕਿਹਾ ਕਿ ਵਿਭਾਗ ਵੱਲੋਂ ਸਮੂਹ ਸਿਹਤ ਸੰਸਥਾਵਾ ਵਿਖੇ ਲਗਾਏ ਜਾਂਦੇ ਟੀਕਾਕਰਨ ਕੈਂਪ ਤੋਂ ਇਲਾਵਾ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਆਊਟਰੀਚ ਕੈਂਪ ਵੀ ਲਗਾਏ ਜਾਂਦੇ ਹਨ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ: ਸ਼ੁਸ਼ਮਾ ਠੱਕਰ, , ਜ਼ਿਲ੍ਹਾ ਐਪੀਡੀਮੋਲੋਜਿਸਟ ਡਾ.ਸਮਿੰਦਰਪਾਲ ਕੌਰ, ਜਿਲ੍ਹਾ ਪ੍ਰੋਗਰਾਮ ਮੈਨਜਰ ਹਰੀਸ਼ ਕਟਾਰੀਆ, ਯੁਵਰਾਜ ਨਾਰੰਗ, ਵਿਕਾਸ ਕਾਲੜਾ, ਬੀ.ਸੀ.ਸੀ.ਕੋਆਰਡੀਨੇਟਰ ਰਜਨੀਕ ਕੌਰ, ਜੋਤੀ ਮੌਂਗਾ ਸਮੇਤ ਵਿਭਾਗੀ ਅਧਿਕਾਰੀ/ ਕਰਮਚਾਰੀ ਅਤੇ ਸਾਰਡ ਸੰਸਥਾ ਦੇ ਮੈਂਬਰ ਹਾਜ਼ਰ ਸਨ।