PM Modi Unveils G-20 Logo : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ (8 ਨਵੰਬਰ) ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਭਾਰਤ ਦੇ ਜੀ-20 ਪ੍ਰੈਜ਼ੀਡੈਂਸੀ ਦੇ ਲੋਗੋ, ਥੀਮ ਅਤੇ ਵੈੱਬਸਾਈਟ ਦਾ ਉਦਘਾਟਨ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ 1 ਦਸੰਬਰ ਤੋਂ ਭਾਰਤ ਜੀ-20 ਦੀ ਪ੍ਰਧਾਨਗੀ ਕਰੇਗਾ। ਇਹ ਭਾਰਤ ਲਈ ਇਤਿਹਾਸਕ ਮੌਕਾ ਹੈ। ਇਸੇ ਲਈ ਅੱਜ ਇਸ ਸੰਮੇਲਨ ਦੀ ਵੈੱਬਸਾਈਟ, ਥੀਮ ਅਤੇ ਲੋਗੋ ਲਾਂਚ ਕੀਤਾ ਗਿਆ ਹੈ। ਇਸ ਮੌਕੇ ‘ਤੇ ਮੈਂ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿੰਦਾ ਹਾਂ। ਲੋਗੋ ਵਿੱਚ ਕਮਲ ਦਾ ਫੁੱਲ ਪੌਰਾਣਿਕ ਵਿਰਾਸਤ ਨੂੰ ਬਿਆਨ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀ-20 ਉਨ੍ਹਾਂ ਦੇਸ਼ਾਂ ਦਾ ਸਮੂਹ ਹੈ ,ਜਿਨ੍ਹਾਂ ਦੀ ਆਰਥਿਕ ਸਮਰੱਥਾ ਵਿਸ਼ਵ ਦੇ ਜੀਡੀਪੀ ਦੇ 85% ਨੂੰ ਦਰਸਾਉਂਦੀ ਹੈ। ਜੀ-20 20 ਦੇਸ਼ਾਂ ਦਾ ਸਮੂਹ ਹੈ, ਜੋ ਵਿਸ਼ਵ ਦੇ 75% ਵਪਾਰ ਦੀ ਨੁਮਾਇੰਦਗੀ ਕਰਦਾ ਹੈ ਅਤੇ ਭਾਰਤ ਹੁਣ ਇਸ ਜੀ-20 ਸਮੂਹ ਦੀ ਅਗਵਾਈ ਕਰਨ ਜਾ ਰਿਹਾ ਹੈ, ਇਸਦੀ ਪ੍ਰਧਾਨਗੀ ਕਰਨ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀ-20 ਦਾ ਇਹ ਲੋਗੋ ਸਿਰਫ਼ ਪ੍ਰਤੀਕ ਚਿਨ ਨਹੀਂ ਹੈ। ਇਹ ਇੱਕ ਸੰਦੇਸ਼ ਹੈ, ਇਹ ਇੱਕ ਭਾਵਨਾ ਹੈ, ਜੋ ਸਾਡੀਆਂ ਰਗਾਂ ਵਿੱਚ ਹੈ। ਇਹ ਇੱਕ ਸੰਕਲਪ ਹੈ ,ਜੋ ਸਾਡੀ ਸੋਚ ਵਿੱਚ ਸ਼ਾਮਿਲ ਰਿਹਾ ਹੈ। ਅਸੀਂ ਇਸ ਲੋਗੋ ਅਤੇ ਥੀਮ ਰਾਹੀਂ ਸੰਦੇਸ਼ ਦਿੱਤਾ ਹੈ। ਯੁੱਧ ਤੋਂ ਮੁਕਤੀ ਲਈ ਬੁੱਧ ਦੇ ਜੋ ਸੰਦੇਸ਼ ਹਨ , ਹਿੰਸਾ ਦੇ ਵਿਰੋਧ ਵਿੱਚ ਮਹਾਤਮਾ ਗਾਂਧੀ ਦੇ ਜੋ ਸਮਾਧਾਨ ਹਨ। ਜੀ-20 ਰਾਹੀਂ ਭਾਰਤ ਆਪਣੀ ਵਿਸ਼ਵ ਵੱਕਾਰ ਨੂੰ ਨਵੀਂ ਊਰਜਾ ਦੇ ਰਿਹਾ ਹੈ। G-20 ਲੋਗੋ ਵਿੱਚ ਕਮਲ ਦਾ ਚਿੰਨ੍ਹ ਉਮੀਦ ਨੂੰ ਦਰਸਾਉਂਦਾ ਹੈ।