ਹੁਸ਼ਿਆਰਪੁਰ 16 ਫਰਵਰੀ ( ਤਰਸੇਮ ਦੀਵਾਨਾ ) ਅਹਿਮਦੀਆ ਜਮਾਤ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਚਲਾਏ ਜਾ ਰਹੇ ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ ਦੇ ਵਿਦਿਆਰਥੀ ਅੱਜ ਅਹਿਮਦੀਆ ਜਮਾਤ ਦੇ ਇਤਿਹਾਸਕ ਆਸਥਾ ਦੇ ਕੇਂਦਰ ਅਹਿਮਦੀਆ ਮਸਜਿਦ, ਜੋ ਕਨਕ ਮੰਡੀ ਹੁਸ਼ਿਆਰਪੁਰ ਵਿਚ ਸਥਿਤ ਹੈ, ਦਾ ਦੌਰਾ ਕਰਨ ਲਈ ਆਏ। ਅੱਜ ਇਸਦੀ ਲੋੜ ਵੀ ਹੈ ਅਤੇ ਇਹ ਵੀ ਮਹੱਤਵਪੂਰਨ ਹੈ। ਵੱਡੀਆਂ ਸਗੰਠਨਾ ਵੀ ਯੋਗ ਅਤੇ ਹੁਨਰਮੰਦ ਲੋਕਾਂ ਦੀ ਭਾਲ ਕਰ ਰਹੀਆਂ ਹਨ। ਜਿਨ੍ਹਾਂ ਕੋਲ ਸਹੀ ਕਿੱਤਾਮੁਖੀ ਸਿੱਖਿਆ ਹੈ, ਉਨ੍ਹਾਂ ਕੋਲ ਕਦੇ ਵੀ ਨੌਕਰੀ ਦੀ ਘਾਟ ਨਹੀਂ ਹੁੰਦੀ. ਹਰ ਪਾਸੇ ਉਨ੍ਹਾਂ ਦੀ ਮੰਗ ਹੈ, ਇਸ ਲਈ ਸਾਡੀ ਜਮਾਤ ਨੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਇਸ ਸੰਸਥਾ ਦੀ ਸਥਾਪਨਾ ਕੀਤੀ, ਜਿੱਥੇ ਪੂਰੇ ਭਾਰਤ ਤੋਂ ਨੌਜਵਾਨ ਆ ਕੇ ਖੁਦ ਟ੍ਰੇਨਿੰਗ ਲੈਂਦੇ ਹਨ। ਅਸੀਂ ਅੱਜ ਇਸ ਇਤਿਹਾਸਕ ਸਥਾਨ ਦਾ ਦੌਰਾ ਕਰਨ ਲਈ ਆਪਣੀ ਸੰਸਥਾ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਲੈ ਕੇ ਆਏ ਹਾਂ। ਇਸ ਮੌਕੇ ਸ਼ਮਸ਼ਾਦ, ਅਲੀਮੂਦੀਨ, ਰਜਿੰਦਰ ਸਿੰਘ, ਸ਼ੇਖ ਮੰਨਨ ਆਦਿ ਹਾਜ਼ਰ ਸਨ।