ਹੁਸਿ਼ਆਰਪੁਰ, 16 ਫਰਵਰੀ ( ਤਰਸੇਮ ਦੀਵਾਨਾ )-ਸੈਂਚਰੀ ਪਲਾਈ ਦੇ ਪਲਾਂਟ ਹੈਡ ਬੀ. ਐਸ. ਜਸਵਾਲ , ਬੀ. ਐਸ. ਸੱਭਰਵਾਲ ਅਤੇ ਸਟਾਫ ਨੇ ਸਕੂਲ ਆਫ ਐਮੀਨੈਂਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ-ਸਤੌਰ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਮੌਕੇ ਸਕੂਲ ਦੀ ਭਲਾਈ ਲਈ 21000 ਰੁਪਏ ਦੀ ਵਿੱਤੀ ਸਹਾਇਤਾ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸੁਰਜੀਤ ਸਿੰਘ ਨੇ ਕਿਹਾ ਕਿ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਸਮਾਜ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਪਲਾਈ ਦੇ ਪਲਾਂਟ ਹੈਡ ਬੀ. ਐਸ. ਜਸਵਾਲ ਅਤੇ ਬੀ. ਐਸ. ਸੱਭਰਵਾਲ ਅਤੇ ਸਟਾਫ ਦਾ ਸਕੂਲ ਦੀ ਵਿੱਤੀ ਸਹਾਇਤਾ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਸੰਤੋਸ਼ ਕੁਮਾਰੀ, ਰਾਜੇਸ਼ ਕੁਮਾਰੀ, ਬਿੰਦੂ ਬਾਲਾ, ਕੁਲਵਿੰਦਰ ਕੌਰ, ਜਸਵਿੰਦਰ ਸਿੰਘ ਸਹੋਤਾ, ਜੋਗਿੰਦਰ ਸਿੰਘ ਅਤੇ ਸੈਂਚਰੀ ਪਲਾਈ ਦਾ ਸਟਾਫ ਹਾਜਰ ਸੀ। ਕੈਪਸ਼ਨ- ਸਕੂਲ ਆਫ ਐਮੀਨੈਂਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ-ਸਤੌਰ ਵਿਖੇ ਪ੍ਰਿੰਸੀਪਲ ਸੁਰਜੀਤ ਸਿੰਘ ਨੂੰ 21000 ਰੁਪਏ ਦਾ ਚੈਕ ਸੌਂਪਦੇ ਹੋਏ ਬੀ. ਐਸ. ਜਸਵਾਲ ਅਤੇ ਸਟਾਫ।