Home » ਦੰਦਾਂ ਦੇ ਮਾਹਿਰ ਡਾ ਦੀਪ ਗਗਨ ਗੁਪਤਾ ਇੰਪਲਾਂਟਸ ਦੇ ਸਪੈਸ਼ਲ ਕੋਰਸ ,ਚ ਭਾਗ ਲੈਣ ਲਈ ਸਾਊਥ ਕੋਰੀਆ ਰਵਾਨਾ

ਦੰਦਾਂ ਦੇ ਮਾਹਿਰ ਡਾ ਦੀਪ ਗਗਨ ਗੁਪਤਾ ਇੰਪਲਾਂਟਸ ਦੇ ਸਪੈਸ਼ਲ ਕੋਰਸ ,ਚ ਭਾਗ ਲੈਣ ਲਈ ਸਾਊਥ ਕੋਰੀਆ ਰਵਾਨਾ

by Rakha Prabh
59 views

ਜ਼ੀਰਾ ਫਿਰੋਜ਼ਪੁਰ 19 ਅਕਤੂਬਰ ( ਗੁਰਪ੍ਰੀਤ ਸਿੰਘ ਸਿੱਧੂ)

ਡਿਓ ਕੰਪਨੀ ਵਲੋਂ ਸਾਉੱਥ ਕੋਰੀਆ ਵਿੱਖੇ ਡਿਮ -2023 ( ਡੀਓ ਇੰਟਰਨੈਸ਼ਨਲ ਮੀਟ) ਦਾ ਆਯੋਜਨ ਕੀਤਾ ਗਿਆ ਹੈ । ਇਸ ਮੀਟਿੰਗ ਵਿਚ ਪੰਜਾਬ ਦੇ ਚੋਣਵੇਂ ਡੇਂਟਲ ਸਰਜਨਾਂ ਨੂੰ ਇੰਪਲਾਂਟਸ ( ਹੱਡੀ ਵਿੱਚ ਫਿਕਸ ਦੰਦ) ਲਾਉਣ ਦੀ ਖ਼ਾਸ ਤਕਨੀਕ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਮੀਟਿੰਗ ਵਿੱਚ ਕਈ ਦੇਸ਼ਾਂ ਦੇ ਮਾਹਿਰ ਡੇਂਟਲ ਸਰਜਨ ਪਹੁੰਚਣਗੇ ਜੋ ਨਵੀਂ ਤਕਨੀਕ ਬਾਰੇ ਜਾਣਕਾਰੀ ਦੇਣਗੇ। ਇਸ ਕੋਰਸ ਲਈ ਦੰਦਾਂ ਦੇ ਮਾਹਿਰ ਡਾ ਡਾ ਦੀਪ ਗਗਨ ਗੁਪਤਾ ਜ਼ੀਰਾ , ਡਾ ਗੌਰਵ ਗੁਪਤਾ ਮੋਗਾ, ਡਾ ਯਤਿਸ਼ ਬਠਿੰਡਾ ਅਤੇ ਡਾ ਭਵਦੀਪ ਫਰੀਦਕੋਟ ਤੋਂ ਇਲਾਵਾਂ ਪੰਜਾਬ ਵਿਚੋਂ ਕੇਵਲ ਇੱਕ ਦਰਜਨ ਦੇ ਕਰੀਬ ਡੇਂਟਲ ਸਰਜਨ ਕੰਪਨੀ ਵਲੋਂ ਚੁਣੇ ਗਏ ਹਨ। ਜ਼ਿਕਰਯੋਗ ਹੈ ਕਿ ਇਸ ਤਕਨੀਕ ਕੋਰਸ ਵਿੱਚ ਹਿਸਾ ਲੈਣ ਲਈ ਸਾਓਥ ਕੋਰੀਆ ਲਈ ਰਵਾਨਾ ਹੋਣ ਮੌਕੇ ਡਾ ਦੀਪ ਗਗਨ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਇੰਟਨੈਸ਼ਨਲ ਮੀਟਿੰਗ ਤੋਂ ਬਾਅਦ ਮਰੀਜਾਂ ਨੂੰ ਘੱਟ ਖ਼ਰਚੇ ਵਿਚ ਵਧੀਆ ਤਕਨੀਕ ਨਾਲ ਇੰਪਲਾਂਟ ਲਗਵਾਉਣ ਵਿੱਚ ਮਦਦ ਮਿਲੇਗੀ ਜੋ ਕਾਰਗਰ ਸਾਬਤ ਹੋਵੇਗੀ ।

Related Articles

Leave a Comment