ਮਨੀ ਲਾਂਡਰਿੰਗ ਨਾਲ ਜੁੜੇ ਮਾਮਲੇ ’ਚ ਵਧ ਰਹੀਆਂ ਕਾਂਗਰਸੀ ਆਗੂਆਂ ਦੀਆਂ ਮੁਸ਼ਕਲਾਂ, ਈਡੀ ਕਰੇਗੀ ਪੁੱਛਗਿੱਛ
ਨਵੀਂ ਦਿੱਲੀ, 4 ਅਕਤੂਬਰ : ਨੈਸ਼ਨਲ ਹੇਰਾਲਡ ਕੇਸ ’ਚ ਮਨੀ ਲਾਂਡਰਿੰਗ ਨਾਲ ਜੁੜੇ ਮਾਮਲੇ ’ਚ ਕਾਂਗਰਸੀ ਆਗੂਆਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਈਡੀ ਨੇ ਕਾਂਗਰਸ ਦੇ 5 ਆਗੂਆਂ ਨੂੰ ਅੱਜ ਪੁੱਛਗਿੱਛ ਲਈ ਬੁਲਾਇਆ ਹੈ। ਇਨ੍ਹਾਂ ਪੰਜ ਆਗਆਂ ਤੋਂ ਅੱਜ ਪੁੱਛਗਿੱਛ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਪੁੱਛਗਿੱਛ ਲਈ ਜੇ. ਗੀਤਾ ਰੈਡੀ, ਸ਼ਬੀਰ ਅਲੀ, ਪੀ. ਸੁਦਰਸ਼ਨ ਜਾਂਚ ’ਚ ਸ਼ਾਮਲ ਹੋ ਸਕਦੇ ਹਨ।
ਈਡੀ ਨੇ ਕਾਂਗਰਸੀ ਆਗੂ ਡੀ.ਕੇ ਸ਼ਿਵਕੁਮਾਰ ਅਤੇ ਉਨ੍ਹਾਂ ਦੇ ਭਰਾ ਡੀ.ਕੇ ਸੁਰੇਸ਼ ਨੂੰ ਵੀ ਸੰਮਨ ਭੇਜਿਆ ਹੈ। ਦੋਵਾਂ ਆਗੂਆਂ ਨੂੰ 7 ਅਕਤੂਬਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਇਸ ਤੋਂ ਪਹਿਲਾਂ ਈਡੀ ਨੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਨਾਲ ਜੁੜੇ ਇਕ ਹੋਰ ਮਾਮਲੇ ’ਚ ਕਾਂਗਰਸੀ ਆਗੂ ਤੋਂ 19 ਸਤੰਬਰ ਨੂੰ ਪੁੱਛਗਿੱਛ ਕੀਤੀ ਸੀ।
ਕਾਂਗਰਸੀ ਆਗੂਆਂ ਤੋਂ ਯੰਗ ਇੰਡੀਆ ਅਤੇ ਡੋਟੇਕਸ ਕੁਨੈਕਸ਼ਨ ਨੂੰ ਲੈ ਕੇ ਪੁੱਛਗਿੱਛ ਹੋ ਸਕਦੀ ਹੈ। ਕਿਹਾ ਜਾਂਦਾ ਹੈ ਕਿ ਡੋਟੇਕਸ ਫਰਮ ਕੋਲਕਾਤਾ ਦੇ ਬਾਲੀਗੰਜ ’ਚ ਲੋਅਰ ਰਾਡਨ ਸਟ੍ਰੀਟ 5 ’ਤੇ ਸਥਿਤ ਹੈ। ਇਹ ਅਕਾਸ਼ਦੀਪ ਨਾਂ ਦੇ ਇਕ ਅਪਾਰਟਮੈਂਟ ’ਚ ਹੈ।
ਨਿਊਜ ਏਜੰਸੀ ਨੇ ਈਡੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ, ‘ਡੋਟੇਕਸ ਫਰਮ ਨੇ ਸਾਲ 2010 ’ਚ ਲੋਨ ਦੇ ਰੂਪ ’ਚ ਕਥਿਤ ਤੌਰ ’ਤੇ ਯੰਗ ਇੰਡੀਆ ਨੂੰ ਇਕ ਕਰੋੜ ਰੁਪਏ ਦਿੱਤੇ ਸਨ। ਡੋਟੇਕਸ ਵੱਲੋਂ ਦਿੱਤਾ ਗਿਆ ਕਰਜਾ ਕਦੀ ਵਾਪਸ ਨਹੀਂ ਕੀਤਾ ਗਿਆ। ਯੰਗ ਇੰਡੀਆ ਨੂੰ ਉਦੋਂ ਸ਼ਾਮਲ ਕੀਤਾ ਗਿਆ, ਜਦੋਂ ਲੋਨ ਨੂੰ ਭੁਗਤਾਨ ਹੋ ਗਿਆ। ਈਡੀ ਨੂੰ ਖਦਸ਼ਾ ਹੈ ਕਿ ਯੰਗ ਇੰਡੀਆ ਜਰੀਏ ਪੈਸਿਆਂ ਦੀ ਹੇਰਾਫੇਰੀ ਕੀਤੀ ਗਈ।’