ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਮਾਤਾ ਸੁਰਜੀਤ ਕੌਰ ਸੁਪਤਨੀ ਸ. ਵੀਰ ਸਿੰਘ ਵੀਰ, ਪ੍ਰਸਿੱਧ ਪੰਜਾਬੀ ਕਵੀ ਤੇ ਸੁਤੰਤਰਤਾ ਸੈਨਾਨੀ ਜੋ ਕਿ 108 ਸਾਲ ਦੀ ਉਮਰ ਵਿੱਚ 14 ਸਤੰਬਰ 2023 ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਨਮਿਤ ਅੰਤਿਮ ਅਰਦਾਸ ਕੱਲ 27 ਸਤੰਬਰ ਨੂੰ ਹੋਵੇਗੀ। ਦੱਸਣਯੋਗ ਹੈ ਕਿ ਸ. ਵੀਰ ਸਿੰਘ ਵੀਰ ਨੂੰ ਉਨ੍ਹਾਂ ਦੀਆਂ ਦੇਸ਼ ਕੌਮ ਦੀਆਂ ਸੇਵਾਵਾਂ ਬਦਲੇ ਸ੍ਰੀ ਸ਼ੰਕਰ ਦਿਆਲ ਸ਼ਰਮਾ ਰਾਸ਼ਟਰਪਤੀ ਅਤੇ ਭਾਰਤ ਸਰਕਾਰ ਵੱਲੋਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਦਿੱਲੀ ਵਿਖੇ ਸਨਮਾਨਿਆ ਸੀ। ਮਾਤਾ ਜੀ ਨੇ ਵੀਰ ਸਿੰਘ ਵੀਰ ਜੀ ਨਾਲ 1942 ਵਿੱਚ ਜੇਲ੍ਹ ਕੱਟੀ ਅਤੇ ਆਪਣੇ ਪਤੀ ਦੇ ਨਾਲ ਹਰ ਸਮੇਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ। ਉਹ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੇ ਧੀ ਬਣੇ ਹੋਏ ਸਨ ਤੇ ਡਾ. ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਦੇ ਮਾਤਾ ਕਿਸ਼ਨ ਕੌਰ ਨਾਲ ਭੈਣਾਂ ਵਾਂਗ ਪਿਆਰ ਸੀ।
ਮਾਤਾ ਸੁਰਜੀਤ ਕੌਰ ਦੇ ਅਕਾਲ ਚਲਾਣੇ ਤੇ ਚੇਤਨ ਸਿੰਘ ਜੋੜਾਮਾਜਰਾ ਲੋਕ ਸੰਪਰਕ ਮੰਤਰੀ, ਪੰਜਾਬ, ਡਾ. ਇੰਦਰਬੀਰ ਸਿੰਘ ਨਿੱਜਰ, ਐਮ.ਐਲ.ਏ. ਸਾਬਕਾ ਕੈਬਨਿਟ ਮੰਤਰੀ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਮਾਤਾ ਸੁਰਜੀਤ ਕੌਰ ਨਮਿਤ ਅੰਤਿਮ ਅਰਦਾਸ 24 ਸਤੰਬਰ ਨੂੰ ਸੇਵਾ ਸਿੰਘ ਹਾਲ, ਅਜੀਤ ਨਗਰ, ਸੁਲਤਾਨਵਿੰਡ ਵਿਖੇ ਦੁਪਿਹਰ 1 ਤੋਂ 2 ਵਜੇ ਹੋਵੇਗੀ।