Home » ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮੋਟਰਸਾਈਕਲ ਮਾਰਚ ਕੱਢਿਆ ਗਿਆ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮੋਟਰਸਾਈਕਲ ਮਾਰਚ ਕੱਢਿਆ ਗਿਆ

ਨਸ਼ਾ ਬੰਦ ਕਰਨ ਦਾ ਵਾਅਦਾ ਵੀ ਨਹੀਂ ਵਫਾ ਕਰ ਸਕੀ ਭਗਵੰਤ ਮਾਨ ਸਰਕਾਰ- : ਕਿਸਾਨ ਆਗੂ

by Rakha Prabh
25 views

ਮੱਲਾਂ ਵਾਲਾ (ਗੁਰਦੇਵ ਸਿੰਘ ਗਿੱਲ / ਰੋਸ਼ਨ ਲਾਲ ਮਨਚੰਦਾ )-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਦੇ ਜੋਨ ਮੱਲਾਂ ਵਾਲਾ ਵੱਲੋਂ ਫਤਿਹਗੜ੍ਹ ਸਭਰਾ  ਤੋਂ ਵੱਖ-ਵੱਖ ਪਿੰਡਾਂ ਤੇ ਕਸਬਾ ਮੱਲਾਂ ਵਾਲਾਂ ਤੱਕ  ਜ਼ਿਲ੍ਹਾ ਸਕੱਤਰ ਗੁਰਮੇਲ ਸਿੰਘ ਫੱਤੇ ਵਾਲਾ , ਜਿਲ੍ਹਾ ਖਜਾਨਚੀ ਰਣਜੀਤ ਸਿੰਘ ਖੱਚਰ ਵਾਲਾ ਤੇ ਜੋਨ ਪ੍ਧਾਨ ਰਛਪਾਲ ਸਿੰਘ ਗੱਟਾ ਬਾਦਸ਼ਾਹ ਦੀ ਅਗਵਾਈ ਵਿੱਚ ਮੋਟਰਸਾਇਕਲ ਮਾਰਚ ਕੱਢਿਆ ਗਿਆ।ਇਸ ਦੌਰਾਨ ਆਗੂਆਂ ਵਲੋਂ ਲੋਕਾਂ ਨੂੰ ਲਾਮਬੰਦ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਆਪਣੇ ਚੋਣ ਮੈਨੀਫੈਸਟੋ ਵਾਅਦਿਆਂ ਵਿੱਚ ਜੋ ਵਾਅਦੇ ਕੀਤੇ ਗਏ ਸਨ, ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ। ਨਸ਼ੇ ਬੰਦ ਕਰਨ ਦੇ ਮੁੱਦੇ ਤੇ ਕਿਸਾਨੀ ਮੁੱਦਿਆਂ ਤੇ ਬਣੀ  ਭਗਵੰਤ ਮਾਨ ਸਰਕਾਰ ਵੀ ਪੂਰੀ ਤਰ੍ਹਾਂ ਫੇਲ ਹੋਈ ਹੈ।ਇਸ ਕਰਕੇ ਨਸ਼ੇ ਨੂੰ ਖਤਮ ਕਰਨ ਵਾਸਤੇ ਪਿੰਡਾਂ ਵਿੱਚ ਸਾਰੇ ਵਰਗ ਇੱਕ ਜੁੁਟ ਹੋ ਕੇ ਕਮੇਟੀਆਂ ਗਠਨ ਕਰਕੇ ਵਾੜਬੰਦੀ ਕਰਕੇ ਆਪਣੀ ਨੋਜਵਾਨੀ ਨੂੰ ਬਚਾਈਏ।ਆਗੂਆਂ ਅੱਗੇ ਕਿਹਾ ਕਿ ਇਹ ਵਿਸ਼ਾਲ ਮੋਟਰਸਾਈਕਲ ਮਾਰਚ ਨਸ਼ੇ ਦੇ ਵਿਰੁੱਧ ਤੇ ਸਾਰੇ ਵਰਗਾ  ਨੂੰ 28,29,30 ਸਤੰਬਰ ਨੂੰ ਰੇਲਵੇ ਟਰੈਕਾ ਤੇ ਲੱਗਣ ਵਾਲੇ ਧਰਨਿਆ ਬਾਰੇ ਜ੍ਰਾਗਿਤ ਕਰਕੇ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰਨ ਲਈ ਕੱਢਿਆ ਜਾ ਰਿਹਾ ਹੈ। ਇਹ ਰੇਲ ਰੋਕੋ ਅੰਦੋਲਨ ਕੇਦਰ ਵਿਰੁੱਧ18 ਜਥੇਬੰਦੀਆ ਦੇ ਸੱਦੇ ਤੇ ਹੜ੍ਹ ਪੀੜਤਾਂ ਨੂੰ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਵਾਉਣ,ਦਿੱਲੀ ਅੰਦੋਲਨ ਦੌਰਾਨ ਪਾਏ ਕੇਸ ਰੱਦ ਕਰਵਾਉਣ, ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ, 23 ਫਸਲਾਂ ਦੀ ਐਮ. ਐਸ.ਪੀ ਲੈਣ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ, ਮਨਰੇਗਾ ਤਹਿਤ ਮਜ਼ਦੂਰਾਂ ਨੂੰ ਦੁਗਣੀ ਦਿਹਾੜੀ ਦੇਕੇ 200 ਦਿਨ ਕੰਮ ਦੇਣ, ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜ਼ਾ ਰੱਦ ਕਰਵਾਉਣ ਆਦਿ ਮੰਗਾ ਲਾਗੂ ਕਰਵਾਉਣ ਲਈ ਕੀਤਾ ਜਾ ਰਿਹਾ ਹੈ। ਸਰਕਾਰ ਚਾਹੇ ਤਾਂ ਸਮਾਂ ਰਹਿਂਦਿਆ ਮੰਗਾਂ ਦਾ ਹੱਲ ਕਰ ਸਕਦੀ ਹੈ,ਰੇਲਾਂ ਰੋਕ ਕੇ ਲੋਕਾਂ ਨੂੰ ਖੱਜਲਖੁਆਰੀ ਦੀ ਸਾਡੀ ਮਨਸ਼ਾ ਨਹੀਂ,ਕੇਦਰ ਸਰਕਾਰ ਜਿੰਮੇਵਾਰ ਹੋਵੇਗੀ।।ਇਸ ਮੌਕੇ ਸਾਹਬ ਸਿੰਘ ਦੀਨੇ ਕੇ, ਸੁਖਦੇਵ ਸਿੰਘ, ਹਰਦੀਪ ਸਿੰਘ, ਮੱਸਾ ਸਿੰਘ ਆਸਫ਼ ਵਾਲਾ, ਗੁਰਮੁੱਖ ਸਿੰਘ ਕਾਮਲ ਵਾਲਾ ਜੋਗਾ ਸਿੰਘ ਵੱਟੂਭੱਟੀ ਆਦਿ ਨੇ ਵੀ ਸੰਬੋਧਨ ਕੀਤਾ।

Related Articles

Leave a Comment