ਬਰੇਟਾ 7 ਮਾਰਚ (ਨਰੇਸ਼ ਕੁਮਾਰ ਰਿੰਪੀ)
ਸਥਾਨਕ ਸ਼੍ਰੀ ਗੀਤਾ ਭਵਨ ਮੰਦਰ ਦੇ ਸਰਧਾਲੂਆਂ ਵੱਲੋਂ 16 ਜਨਵਰੀ ਤੋਂ ਅਯੁਧਿਆ ਵਿਖੇ ਹੋਈ ਰਾਮ ਜੀ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਪ੍ਰਭਾਤ ਫੇਰੀ ਅੱਜ 52ਵੇਂ ਦਿਨ ਵੀ ਜਾਰੀ ਰਹੀ।ਇਸ ਵਿੱਚ ਮਹਿਲਾਵਾਂ ਤੇ ਪੁਰਸ਼ ਬੜੇ ਉਤਸ਼ਾਹ ਨਾਲ ਸ਼੍ਰੀ ਰਾਮ ਜੀ ਦਾ ਗੁਣਗਾਣ ਕਰ ਰਹੇ ਸਨ।ਇਹ ਪ੍ਰਭਾਤ ਫੇਰੀ ਕੜਾਕੇ ਦੀ ਠੰਡ ਵਿੱਚ ਵੀ ਬੜੀ ਸ਼ਰਧਾ ਨਾਲ ਬਿਨਾਂ ਕਿਸੇ ਰੁਕਾਵਟ ਦੇ ਚੱਲੀ।ਹੁਣ ਸ਼ਰਧਾਲੂਆਂ ਵੱਲੋਂ ਇਹ ਪ੍ਰਭਾਤ ਫੇਰੀ ਮਹਾ ਸ਼ਿਵਰਾਤਰੀ ਤੱਕ ਚਲਾਉਣ ਦਾ ਫੈਂਸਲਾ ਲਿਆ ਗਿਆ।