ਜ਼ੀਰਾ/ ਫਿਰੋਜ਼ਪੁਰ 22 ਜੁਲਾਈ ( ਗੁਰਪ੍ਰੀਤ ਸਿੰਘ ਸਿੱਧੂ)
ਭਾਰਤੀ ਕਿਸਾਨ ਯੂਨੀਅਨ (ਬੰਬ) ਦੀ ਅਹਿਮ ਜ਼ਿਲਾ ਪਧਰੀ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜ਼ੀਰਾ ਵਿਖੇ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਭਾਰਤੀ ਕਿਸਾਨ ਯੂਨੀਅਨ (ਬੰਬ) ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਬੰਬ, ਕੌਮੀ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਸਿੱਕੀ, ਕੌਮੀ ਜਨਰਲ ਸੈਕਟਰੀ ਸਾਰਜ ਸਿੰਘ ਬੰਬ, ਕੌਮੀ ਮੀਤ ਪ੍ਰਧਾਨ ਜਸਪਾਲ ਸਿੰਘ ਪੰਨੂ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਵਿਚ ਵਰਤਣਾ ਵਾਲੀਆਂ ਕੀਟ ਨਾਸ਼ਕ ਦਵਾਈਆਂ ਅਤੇ ਖਾਦਾਂ ਵਿੱਚ ਕੀਤੀ ਜਾ ਰਹੀ ਡੁਬਲੀਕੇਸੀ ਨੂੰ ਬੰਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨਿਕਲੀ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਵਿਰੁੱਧ ਸਖਤ ਰੁਖ ਅਖਤਿਆਰ ਕਰੇ ਤਾਂ ਜੋ ਫਸਲਾਂ ਤੋਂ ਹੁੰਦੀ ਪੈਦਾ ਵਿੱਚ ਕੋਈ ਵਿਘਨ ਨਾ ਪਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਮਜ਼ਬੂਤ ਕਰਨ ਲਈ ਸਹਾਇਕ ਧੰਦੇ ਚਲਾਉਣ ਲਈ ਸਬਸਿਡੀਆਂ ਤੇ ਕਰਜੇ ਦੇਵੇ ਅਤੇ ਸਮੂਹ ਫ਼ਸਲਾਂ ਦਾ ਮੰਡੀਕਰਨ ਕੀਤਾ ਜਾਵੇ ਅਤੇ ਐਮ ਐਸ ਪੀ ਤੁਰੰਤ ਲਾਗੂ ਕੀਤੀ ਜਾਵੇ । ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਬੰਬ ਦੀ ਜ਼ਿਲਾ ਇਕਾਈ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਅਤੇ ਜ਼ਿਲ੍ਹਾ ਪ੍ਰਧਾਨ ਸਾਹਿਬ ਸਿੰਘ ਕਰਮੂਵਾਲਾ , ਐਡਵੋਕੇਟ, ਗੁਰਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਲੀਗਲ ਸੈਲ, ਕੁਲਵੰਤ ਸਿੰਘ ਜ਼ਿਲਾ ਸੈਕਟਰੀ, ਤਰਸੇਮ ਸਿੰਘ ਸ਼ਹਿਰੀ ਮੀਤ ਪ੍ਰਧਾਨ ਜ਼ੀਰਾ, ਗੁਰਵਿੰਦਰ ਸਿੰਘ ਬੰਬ ਬਲਾਕ ਮੀਤ ਪ੍ਰਧਾਨ ਜੀਰਾ, ਕੁਲਦੀਪ ਸਿੰਘ ਵਿੱਕੀ ਪ੍ਰਧਾਨ ਮੀਤ ਪ੍ਰਧਾਨ ਯੂਥ ਵਿੰਗ , ਮਨਪ੍ਰੀਤ ਸਿੰਘ ਟਿੱਕਾ ਮੀਤ ਪ੍ਰਧਾਨ ਯੂਥ ਵਿੰਗ, ਗੁਰਪ੍ਰੀਤ ਸਿੰਘ ਟਿੱਕਾ ਮੀਤ ਪ੍ਰਧਾਨ , ਕੁਲਦੀਪ ਸਿੰਘ ਵਿੱਕੀ ਪ੍ਰਧਾਨ ਯੂਥ ਵਿੰਗ, ਸੁਰਜੀਤ ਸਿੰਘ ਕਰਮੂਵਾਲਾ, ਬਲਵੰਤ ਸਿੰਘ ਸਰਪੰਚ ਬੰਬ, ਗੁਰਪ੍ਰੀਤ ਸਿੰਘ ਬੱਲ, ਜਸਪਾਲ ਸਿੰਘ ਕਰਮੂਵਾਲਾ , ਸੰਦੀਪ ਸਿੰਘ ਬਰਾੜ, ਜਸਕਰਨ ਸਿੰਘ ਬੰਬ, ਚਤਰ ਸਿੰਘ , ਜਪਿੰਦਰ ਸਿੰਘ, ਬਲਵਿੰਦਰ ਸਿੰਘ, ਅੰਗਰੇਜ਼ ਸਿੰਘ, ਬੁੱਧ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।