ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ ਸੁਖਦੇਵ ਮੋਨੂੰ ) ਹਰਜੀਤ ਸਿੰਘ ਧਾਲੀਵਾਲ, ਪੀ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਅੰਮ੍ਰਿਤਸਰ-ਕਮ-ਕਾਰਜ਼ਕਾਰੀ ਮੈਜਿਸਟਰੇਟ, ਅੰਮ੍ਰਿਤਸਰ ਸ਼ਹਿਰ ਵੱਲੋਂ ਜਾਬਤਾ ਫੌਜ਼ਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾ ਦੀ ਵਰਤੋਂ ਕਰਦਿਆਂ ਹੋਇਆਂ ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਦੇ ਅਧੀਨ ਪੈਂਦੇ ਥਾਣਿਆਂ ਦੇ ਏਰੀਆਂ ਵਿੱਚ 02 ਵੱਖ-ਵੱਖ ਹੁਕਮ ਜਾਰੀ ਕੀਤੇ ਗਏ ਹਨ। ਜਿੰਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
1.ਪੀ.ਜ਼ੀ ਦੀ ਰਜਿਸਟਰੇਸ਼ਨ ਕਰਵਾਉਂਣ ਸਬੰਧੀ:-
ਪਿੱਛਲੇ ਅਰਸੇ ਦੌਰਾਨ ਚੰਡੀਗੜ੍ਹ ਵਿੱਖੇ ਇੱਕ ਪੀ.ਜ਼ੀ ਵਿੱਚ ਅੱਗ ਲੱਗਣ ਕਰਕੇ ਤਿੰਨ ਲੜਕੀਆਂ ਦੀ ਮੌਤ ਹੋ ਗਈ ਸੀ। ਇਸ ਘਟਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਚ ਪੈਂਦੇ ਪੀ.ਜ਼ੀ ਮਾਲਕਾਂ ਵੱਲੋਂ ਅਕਸਰ ਹੀ ਪੜ੍ਹਣ ਜਾਂ ਕੰਮਕਾਰ ਕਰਨ ਵਾਲੇ ਲੜਕੇ/ਲੜਕੀਆਂ ਲਈ ਆਪਣੇ ਘਰਾਂ ਅੰਦਰ ਛੋਟੇ-ਛੋਟੇ ਕਮਰੇ ਬਣਾ ਕੇ ਕਿਰਾਏ ਪਰ ਦਿੱਤੇ ਜਾਂਦੇ ਹਨ। ਜਿਸ ਵਿੱਚ ਇੱਕ ਹੀ ਕਮਰੇ ਵਿੱਚ ਲੋੜ ਤੋਂ ਵੱਧ ਗਿਣਤੀ ਵਿੱਚ ਲੜਕੇ-ਲੜਕੀਆਂ ਨੂੰ ਛੋਟੇ-ਛੋਟੇ ਬੈੱਡ ਲਗ੍ਹਾਂ ਦੇ ਕਿਰਾਏ ਪਰ ਰੱਖਿਆ ਜਾਂਦਾ ਹੈ। ਇੱਕ ਹੀ ਬਿਲਡਿੰਗ ਦੀ ਹੋਟਲ ਨੁਮਾਂ ਉਸਾਰੀ ਕਰਕੇ ਛੱਤਾਂ ਪਾ ਕਾਫ਼ੀ ਮੰਜ਼ਿਲਾਂ ਤਿਆਰ ਕਰਕੇ ਕਮਰੇ ਬਣਾਏ ਜਾਂਦੇ ਹਨ। ਜਿਸ ਬਿਲਡਿੰਗ ਵਿੱਚ ਇਹ ਕਮਰੇ ਹੁੰਦੇ ਹਨ, ਉਸ ਵਿੱਚ ਐਮਰਜ਼ੈਂਸੀ ਵੇਲੇ ਬਾਹਰ ਨਿਕਲਣ ਲਈ ਕਿਸੇ ਕਿਸਮ ਦਾ ਕੋਈ ਐਮਰਜ਼ੈਂਸੀ ਦਰਵਾਜ਼ਾਂ ਨਹੀ ਹੁੰਦਾ ਤੇ ਨਾ ਹੀ ਅੱਗ ਬੁਝਾਉ ਜੰਤਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਐਮਰਜ਼ੈਂਸੀ ਵੇਲੇ ਕਿਸੇ ਵੀ ਪ੍ਰਕਾਰ ਦੀ ਅਣਸੁਖਾਂਵੀ ਘਟਨਾਂ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਲਈ ਕਿਸੇ ਵੀ ਪ੍ਰਕਾਰ ਦੀ ਅਣਸੁਖਾਂਵੀ ਘਟਨਾਂ ਨੂੰ ਰੋਕਣ ਲਈ ਪੀ.ਜ਼ੀ ਚਾਲੂ ਕਰਨ ਤੋਂ ਪਹਿਲਾਂ ਇਸਦੀ ਰਜਿਸਟਰੇਸ਼ਨ ਕਰਵਾਉਣਾ ਜਰੂਰੀ ਹੈ।
2. ਮੋਟਰਸਾਈਕਲਾਂ ਦੇ ਸਲੰਸਰਾਂ ਵਿੱਚ ਫੇਰਬਦਲ ਨਾ ਕਰਨ ਸਬੰਧੀ:-
ਨੌਜ਼ਵਾਨ ਲੜਕੇ ਆਪਣੇ ਮੋਟਰਸਾਈਕਲਾਂ ਦੇ ਸਲੰਸਰਾਂ ਵਿੱਚ ਤਕਨੀਕੀ ਫੇਰਬਦਲ ਕਰਕੇ ਸ਼ਹਿਰ ਵਿੱਚ ਚਲਦੇ ਸਮੇਂ ਜਾਣ-ਬੁੱਝ ਕੇ ਬਹੁਤ ਉੱਚੀ ਅਵਾਜ਼ ਪੈਦਾ ਕਰਦੇ ਹਨ ਅਤੇ ਤਹਿਸੁੱਦਾ ਮਾਪ ਦੰਡਾਂ ਤੋਂ ਜ਼ਿਆਦਾ ਨੌਇਸ ਪੋਲੀਊਸ਼ਨ ਪੈਂਦਾ ਕਰਦੇ ਹਨ ਅਤੇ ਪਟਾਕੇ ਮਾਰਦੇ ਹਨ। ਜਿਸ ਨਾਲ ਆਮ ਜਨਤਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾਂ ਪੈਦਾ ਹੈ। ਇਸ ਲਈ ਜਿਆਦਾ ਨੋਇਸ ਪੋਲੀਊਸ਼ਨ ਫੈਲਾਉਂਣ ਅਤੇ ਪਟਾਕੇ ਮਾਰਨ ਤੇ ਮੁਕੰਮਲ ਪਾਬੰਧੀ ਲਗਾਈ ਜਾਂਦੀ ਹੈ।