ਜ਼ੀਰਾ /ਫਿਰੋਜ਼ਪੁਰ 22 ਜੁਲਾਈ (ਗੁਰਪ੍ਰੀਤ ਸਿੰਘ ਸਿੱਧੂ)
ਸ਼ਹਿਰ ਦੀ ਨਾਮੀ ਸਮਾਜ ਸੇਵੀ ਸੰਸਥਾ ਸੇਵਾ ਭਾਰਤੀ ਜੀਰਾ ਵੱਲੋਂ ਪ੍ਰਧਾਨ ਪ੍ਰੀਤਮ ਸਿੰਘ ਦੀ ਅਗਵਾਈ ਹੇਠ ਸਰਕਾਰੀ ਮਿਡਲ ਸਕੂਲ ਬੋਤੀਆਂ ਵਾਲਾ ਵਿਖੇ ਸਕੂਲ ਦੇ ਗਰਾਊਂਡ ਅਤੇ ਚੁਗਿਰਦੇ ਚਾਰ ਦਿਵਾਰੀ ਅੰਦਰ ਫਲਦਾਰ , ਫੁੱਲਦਾਰ ਅਤੇ ਛਾਂਦਾਰ ਲੱਗਭੱਗ 100 ਦੇ ਕਰੀਬ ਪੌਦੇ ਲਗਾਏ ਗਏ। ਇਸ ਮੌਕੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਆਗੂ ਵੀਰ ਸਿੰਘ ਚਾਵਲਾ ਅਤੇ ਪ੍ਰਧਾਨ ਪ੍ਰੀਤਮ ਸਿੰਘ ਨੇ ਕਿਹਾ ਕਿ ਦਰਖਤ ਮਨੁੱਖ ਦੀਆਂ ਅਨੇਕਾਂ ਪ੍ਰਕਾਰ ਦੀਆਂ ਜ਼ਰੂਰਤਾਂ ਜੀਵਨ ਨੂੰ ਚਲਾਉਣ ਲਈ ਆਕਸੀਜਨ, ਹਵਾ ਨੂੰ ਪ੍ਰਦੂਸ਼ਣ ਰਹਿਤ ਕਰਨ ਘਰ ਬਣਾਉਣ ਜਨਮ ਵਿਆਹ ਅਤੇ ਅੰਤਿਮ ਸੰਸਕਾਰ ਤੱਕ ਪੂਰੀਆਂ ਕਰਨ ਵਿੱਚ ਸਹਾਈ ਹੁੰਦੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਦਰੱਖਤਾਂ ਦੀ ਅੰਧਾਧੁੰਦ ਕਟਾਈ ਕਾਰਨ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ ਅਤੇ ਮਨੁੱਖ ਭਿਆਨਕ ਬਿਮਾਰੀਆਂ ਦੀ ਜਕੜ ਹੇਠ ਆਉਣਾ ਕਰਕੇ ਉਮਰ ਦਰ ਘੱਟ ਰਹੀ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਨੂੰ ਬਚਾਉਣ ਲਈ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।ਇਸ ਮੌਕੇ ਉਹਨਾਂ ਦੇ ਨਾਲ ਸੇਵਾ ਭਾਰਤੀ ਦੇ ਸੀਨੀਅਰ ਆਗੂ ਵੀਰ ਸਿੰਘ ਚਾਵਲਾ ਡਾਇਰੈਕਟਰ ਰਾਖਾ ਪ੍ਰਭ , ਡਾ ਰਮੇਸ਼ ਚੰਦਰ, ਐਨ ਕੇ ਨਾਰੰਗ, ਲੈਕਚਰਾਰ ਨਰਿੰਦਰ ਸਿੰਘ ,ਜਨਕ ਰਾਜ ਝਾਬ ਡਾਇਰੈਕਟਰ ਰਾਖਾ ਪ੍ਰਭ , ਇੰਦਰਪਾਲ ਸਿੰਘ ਗੁਜ਼ਰਾਲ ਆਦਿ ਤੋਂ ਇਲਾਵਾਂ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।