Home » ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 30 ਜੁਲਾਈ ਨੂੰ ਸ਼ੰਭੂ ਮੋਰਚੇ ਵਿੱਚ ਪਹੁੰਚਣ ਲਈ ਤਿਆਰੀਆਂ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 30 ਜੁਲਾਈ ਨੂੰ ਸ਼ੰਭੂ ਮੋਰਚੇ ਵਿੱਚ ਪਹੁੰਚਣ ਲਈ ਤਿਆਰੀਆਂ

ਕਿਸਾਨੀ ਮੰਗਾਂ ਦੇ ਹੱਲ ਤੱਕ ਜਾਰੀ ਰਹਿਣਗੇ ਮੋਰਚੇ ਤੇ ਚਿੱਪਾਂ ਵਾਲੇ ਮੀਟਰ ਨਹੀਂ ਲਾਉਣ ਦਿੱਤੇ ਜਾਣਗੇ :- ਆਗੂ

by Rakha Prabh
42 views

ਮੱਖੂ 22 ਜੁਲਾਈ ( ਮੰਗਲ ਸਿੰਘ)

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਜੋਨ ਮੱਖੂ ਇਕਾਈਆਂ ਦੀਆਂ ਮੀਟਿੰਗਾਂ ਜੋਨ ਪ੍ਰਧਾਨ ਵੀਰ ਸਿੰਘ ਨਿਜਾਮਦੀਨ ਵਾਲਾ ਦੀ ਪ੍ਰਧਾਨਗੀ ਹੇਠ ਮੱਖੂ ਵਿਖੇ ਹੋਈ। ਇਸ ਮੌਕੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਨੇ ਪਿੰਡ ਨਿਜਾਮਦੀਨ ਵਾਲਾ, ਤਲਵੰਡੀ ਨਿਪਾਲਾਂ,ਬਾਹਰਵਾਲੀ, ਜੱਲੇਵਾਲਾ, ਕਿੱਲੀ ਗੁੱਦੇ, ਘੁੱਦੂਵਾਲਾ, ਮਰਹਾਣਾ, ਟਿੱਬੀ, ਕਿੱਲੀ ਬੋਤਲਾਂ ਆਦਿ ਇਕਾਈਆਂ ਦੀਆ ਮੀਟਿੰਗਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੱਲ ਰਹੇ ਸ਼ੰਭੂ ਬਾਰਡਰ ਤੇ ਮੋਰਚੇ ਵਿੱਚ 30 ਜੁਲਾਈ 2024 ਨੂੰ ਸ਼ਾਮਲ ਹੋਣ ਲਈ ਤਿਆਰੀਆਂ ਮੁਕੰਮਲ ਕਰ ਲੲਈਆ ਗਈਆ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚੋਂ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਖਾਣ-ਪੀਣ ਦੀਆਂ ਵਸਤਾਂ, ਆਟਾ, ਦਾਲਾਂ ਤੇ ਹੋਰ ਲੋੜੀਂਦੀਆਂ ਰਸਦਾ, ਟਰੈਕਟਰ , ਟਰਾਲੀਆਂ ਲੈ ਕੇ ਸਾਮਲ ਹੋਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਉਤੇ ਜਬਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕਰਨ ਦੀਆਂ ਸਿਫਾਰਸ਼ਾਂ ਕੀਤੀਆਂ ਜਾ ਰਹੀਆਂ ਹਨ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਕਿਸਾਨ ਆਗੂ ਬਲਜਿੰਦਰ ਸਿੰਘ ਤਲਵੰਡੀ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਪਿੰਡਾਂ, ਸ਼ਹਿਰਾਂ ਵਿੱਚ ਚਿੱਪ ਵਾਲੇ ਸਮਾਰਟ ਮੀਟਰ ਲਗਾਉਣ ਦੇ ਜੋ ਤੁਗਲਕੀ ਫੁਰਮਾਨ ਜਾਰੀ ਕੀਤੇ ਜਾ ਰਹੇ ਹਨ ਕਿਸੇ ਵੀ ਹਲਾਤਾਂ ਵਿੱਚ ਸਮਾਰਟ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ। ਇਸ ਮੌਕੇ ਪਲਵਿੰਦਰ ਸਿੰਘ, ਗੁਰਦੇਵ ਸਿੰਘ ਨਿਜ਼ਾਮਦੀਨ,ਤਰਸੇਮ ਸਿੰਘ, ਸੁਰਜੀਤ ਸਿੰਘ, ਹਰਮਨ ਸਿੰਘ ਬਾਹਰਵਲੀ, ਦਲਜੀਤ ਸਿੰਘ,ਬੇਅੰਤ ਸਿੰਘ ਜੱਲੇਵਾਲਾ, ਸਵਰਨ ਸਿੰਘ, ਪਿਆਰਾ ਸਿੰਘ ਘੁੱਦੂਵਾਲਾ, ਕਮਲਜੀਤ ਸਿੰਘ ਮਰਹਾਣਾ, ਸਾਹਿਬ ਸਿੰਘ, ਇੰਦਰਜੀਤ ਸਿੰਘ ਤਲਵੰਡੀ ਨਿਪਾਲਾਂ, ਸੁਖਚੈਨ ਸਿੰਘ ਕਿੱਲੀ ਬੋਤਲਾਂ ਆਦਿ ਆਗੂ ਹਾਜਰ ਸਨ।

Related Articles

Leave a Comment