ਜਲੰਧਰ, ( ਜੀ.ਐਸ.ਸਿੱਧੂ ) :- ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਪੈਨਲ ਮੀਟਿੰਗ ਡੀਪੀਆਈ (ਸਸ) ਸ੍ਰੀ ਪਰਮਜੀਤ ਸਿੰਘ ਨਾਲ ਹੋਈ ਜਿਸ ਦੀ ਅਗਵਾਈ ਸਾਥੀ ਸੁਖਵਿੰਦਰ ਸਿੰਘ ਚਾਹਲ, ਬਲਜੀਤ ਸਲਾਣਾ, ਸੁਰਿੰਦਰ ਪੁਆਰੀ, ਸੁਰਿੰਦਰ ਕੰਬੋਜ਼,ਹਰਵਿੰਦਰ ਬਿਲਗਾ,ਜਸਵਿੰਦਰ ਔਲਖ ਨੇ ਕੀਤੀ।ਇਸ ਸਮੇਂ ਆਗੂਆਂ ਨੇ ਫੈਸਲਿਆਂ ਬਾਰੇ ਦੱਸਿਆ, ਬਦਲੀਆਂ ਸਬੰਧੀ ਪੋਰਟਲ ਖੋਲ ਦਿੱਤਾ ਗਿਆ ਹੈ ਪਾਰਦਰਸ਼ੀ ਢੰਗ ਨਾਲ ਬਦਲੀਆਂ ਦਾ ਕੰਮ ਕੀਤਾ ਜਾਵੇਗਾ, ਆਪਸੀ ਬਦਲੀ ਲਈ ਸਟੇਅ ਦੀ ਸ਼ਰਤ ਖਤਮ ਕਰਨ ਲਈ ਮੰਤਰੀ ਜੀ ਨੂੰ ਲਿਖਿਆ ਜਾਵੇਗਾ, ਨਵੇਂ ਭਰਤੀ ਅਧਿਆਪਕਾਂ ਨੂੰ ਵਿਸ਼ੇਸ਼ ਮੋਕਾ ਦੇਣ ਦਾ ਫੈਸਲਾ ਉੱਚ ਪੱਧਰ ਤੇ ਹੋਣਾ ਹੈ ਜਿਸ ਲਈ ਪ੍ਰਪੋਜਲ ਭੇਜ ਦਿੱਤੀ ਜੇਵੇਗੀ, Exempted category ਲਈ ਪੋਰਟਲ ਹਰ ਮਹੀਨੇ ਖੋਲਿਆ ਜਾਵੇਗਾ*
ਪ੍ਰਮੋਸ਼ਨਾਂ ਸਬੰਧੀਲੈਕਚਰਾਰ ਦੀਆਂ ਪ੍ਰਮੋਸ਼ਨਾ ਸਾਰੇ ਸੀਨੀਅਰ ਅਧਿਆਪਕਾਂ ਨੂੰ ਜਿੰਨ੍ਹਾਂ ਦੀ ਪਹਿਲਾਂ ਤਰੱਕੀ ਹੋਣੀ ਬਣਦੀ ਸੀ ਦੇ ਸੀਨੀਆਰਤਾ ਦੇ ਅਧਾਰ ਤੇ ਜਲਦੀ ਕੀਤੀਆਂ ਜਾਣਗੀਆਂ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਜਿਸ ਤੇ ਕਿਹਾ ਗਿਆ ਕਿ ਅਧਿਆਪਕਾਂ ਨੂੰ ਕੋਰਟ ਕੇਸਾਂ ਤੋਂ ਬਚਣਾ ਚਾਹੀਦਾ ਹੈ।*ਵਿਭਾਗ ਤੇਜ਼ੀ ਨਾਲ ਕੰਮ ਕਰ ਰਿਹਾ ਹੈ, ਈਟੀਟੀ ਤੋਂ ਮਾਸਟਰ ਕਾਡਰ ਦੀ ਤਰੱਕੀ ਸੰਬੰਧ ਵਿੱਚ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਮੋਰਚੇ ਦੇ ਆਗੂਆਂ ਨੇ ਤਰੁੰਤ ਤਰੱਕੀਆਂ ਦੀ ਮੰਗ ਕੀਤੀ ਜਿਸ ਤੇ ਨਾਨ ਟੀਚਿੰਗ ਤੋਂ ਮਾਸਟਰ ਕੇਡਰ ਦੀਆਂ ਤਰੱਕੀਆਂ ਜਲਦੀ ਕਰਨ ਦਾ ਭਰੋਸਾ ਦਿੱਤਾ ਗਿਆ,
🚩ਮੋਰਚੇ ਦੇ ਆਗੂਆਂ ਨੇ ਈਟੀਟੀ ਲਈ ਵੱਖਰਾ ਪ੍ਰਮੋਸ਼ਨ ਸੈੱਲ ਬਣਾ ਕੇ ਤਰੁੰਤ ਤਰੱਕੀਆਂ ਕੀਤੀਆਂ ਜਾਣ ਤਾਂ ਜੋ ਅਧਿਆਪਕ ਜੋ ਪਿਛਲੇ ਛੇ-ਸੱਤ ਸਾਲ ਤੋਂ ਇੰਤਜ਼ਾਰ ਵਿੱਚ ਹਨ ਨੂੰ ਇਨਸਾਫ ਦਿੱਤਾ ਜਾ ਸਕੇ।*ਜੇ ਤਰੁੰਤ ਕਾਰਵਾਈ ਨਾ ਹੋਈ ਤਾਂ ਮੋਰਚਾ ਸੰਘਰਸ਼ ਦੇ ਮੈਦਾਨ ਵਿੱਚ ਜਾਵੇਗਾ।*ਕੰਪਿਊਟਰ ਟੀਚਰਾਂ ਨੂੰ ਪੱਕੇ ਕਰਨ ਤੇ ਪੇ-ਕਮਿਸ਼ਨ ਤਰੁੰਤ ਲਾਗੂ ਕਰਨ ਬਾਰੇ ਡੀਪੀਆਈ ਸਾਹਿਬ ਨੇ ਕਿਹਾਮੰਤਰੀ ਪੱਧਰ ਤੇ ਕਾਰਵਾਈ ਚੱਲ ਰਹੀ ਪੇ ਕਮਿਸ਼ਨ ਨਾਲ ਸਹਿਮਤ ਹੁੰਦਿਆਂ ਪ੍ਰਪੋਜਲ ਸਰਕਾਰ ਨੂੰ ਭੇਜੀ ਜਾਵੇਗੀ।
ODL ਮੋਡ ਰਾਹੀਂ ਦੂਜੀਆਂ ਯੂਨੀਵਰਸਿਟੀਆਂ ਦੇ ਕੈੱਪਸ ਵਿੱਚ ਪ੍ਰੀਖਿਆਵਾਂ ਦੇਣ ਵਾਲੇ ਅਧਿਆਪਕਾਂ ਦੇ ਕੇਸ ਤਰੱਕੀ ਲਈ ਵਿਚਾਰ ਅਧੀਨ ਸਬੰਧੀ ਜਾਣਕਾਰੀ ਮਿਲੀ, ਡਬਲ ਸ਼ਿਫਟ ਸਕੂਲਾਂ ਵਿਚ ਕੰਮ ਕਰਦੇ ਨਾਨ ਟੀਚਿੰਗ ਅਮਲੇ ਦੀ ਜਲਦੀ ਸਮਾਂ ਸਾਰਨੀ ਸੋਧ ਕਿ ਪੱਤਰ ਜਾਰੀ ਕਰਨ ਲਈ ਕਰਨ ਕਿਹਾ ਗਿਆ ,ਸਰਵਿਸ ਪ੍ਰੋਵਾਈਡਰ 1-4-2011 ਨੂੰ ਰੈਗੂਲਰ ਤੋ ਸਨਿਆਰਤਾ ਦੇਣ ਦਾ ਕੇਸ ਫਾਈਲ ਬਣਾਕੇ ਦਿੱਤਾ ਗਿਆ ਕੇ ਕਮੀਆ ਸਬੰਧੀ ਵਿਸਤਾਰ ਚਰਚਾ ਤੋਂ ਬਾਦ ਫੈਸਲਾ ਹੋਇਆ ਕਿ ਮੋਰਚੇ ਵੱਲੋਂ ਦਿੱਤੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਕੇ ਫੈਸਲਾ ਕੀਤਾ ਜਾਵੇਗਾ।*ਇੱਕ ਲੱਖ ਤੱਕ ਦੇ ਮੈਡੀਕਲ ਬਿੱਲਾਂ ਦੇ ਅਧਿਕਾਰ ਹੇਠਲੇ ਪੱਧਰ ਤੇ ਦੇਣ ਸਬੰਧੀ ਵੀ ਕਾਰਵਾਈ ਕੀਤੀ ਜਾਵੇਗੀ ,ਅਧਿਆਪਕਾਂ ਤੋਂ ਲਏ ਜਾਂਦੇ ਗੈਰ ਵਿੱਦਿਅਕ ਕੰਮ ਤਰੁੰਤ ਬੰਦ ਕੀਤੇ ਜਾਣ ਤੇ ਸਹਿਮਤ ਹੁੰਦਿਆਂ, ਕਾਰਵਾਈ ਕਰਨ ਭਰੋਸਾ ਦਿੱਤਾ
🚩ਛੁੱਟੀਆਂ ਵਿੱਚ ਚੋਣ ਡਿਊਟੀਆਂ ਤੇ ਹੋਰ ਕੰਮਾਂ ਬਦਲੇ ਸੀਐੱਸਆਰ ਦੇ ਨਿਯਮਾਂ ਤਹਿਤ ਕਮਾਈ ਛੁੱਟੀ ਦਿੱਤੇ ਜਾਣ ਦੀ ਮੰਗ ਕੀਤ ਗਈ।
🚩ਸਿਖਿਆ ਨੀਤੀ 2020 ਨੂੰ ਰੱਦ ਕਰਕੇ ਪੰਜਾਬ ਦੀ ਆਪਣੀ ਨੀਤੀ ਬਣਾਉਣ ਦੀ ਮੰਗ ਕੀਤੀ ਗਈ ਤੇ ਮੰਤਰੀ ਜੀ ਦੀ ਮੀਟਿੰਗ ਵਿੱਚ ਸਹਿਮਤੀ ਬਣਨ ਤੋਂ ਬਾਦ ਕਾਰਵਾਈ ਨਾ ਹੋਣ ਤੇ ਚਿੰਤਾ ਪ੍ਰਗਟ ਕੀਤੀ ਗਈ।
ਵਿੱਤੀ ਮੰਗਾਂ ਸਬੰਧੀ ਵੱਖਰਾ ਨੋਟ ਦਿੱਤਾ ਗਿਆ ਜੋ ਕਿ ਇੰਨ-ਬਿੰਨ ਰੂਪ ਵਿੱਚ ਸਰਕਾਰ ਨੂੰ ਭੇਜਣ ਦਾ ਫੈਸਲਾ ਹੋਇਆ, 4161 ਅਧਿਆਪਕਾਂ 9 ਮਈ ਤੋਂ 30 ਜੂਨ ਤੱਕ ਦੀ ਰਹਿੰਦੀ ਤਨਖਾਹ ਜਲਦੀ ਜਾਰੀ ਕਰਨ ਡੀਪੀਆਈ ਨੇ ਆਖਿਆ।*8886 ਅਧਿਆਪਕਾਂ (ਮਰਦ) ਦੀਆਂ ਛੁੱਟੀਆਂ ਸਬੰਧੀ ਡੀਪੀਆਈ ਜੀ ਨੇ ਮੈਡਮ ਨੂੰ ਨੋਟ ਕਰਵਾ ਦਿੱਤਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ।ਪ੍ਰਾਇਮਰੀ ਤੋਂ ਸੈਕੰਡਰੀ ਖੇਡਾਂ ਗਰਮੀ ਕਾਰਨ ਅੱਗੇ ਕਰਨ ਲਈ ਸਹਾਇਕ ਡਾਇਰੈਕਟਰ ਸਪੋਰਟਸ ਨਾਲ ਗੱਲ ਕਰ ਹੱਲ ਕੱਢਣ ਦੀ ਗੱਲ ਆਖੀ।ਸਿਵਲ ਵਰਕਸ ਦੀਆਂ ਗਰਾਂਟਾ ਜਲਦ ਵਾਪਿਸ ਜਾਰੀ ਕਰਨ ਦਾ ਭਰੋਸਾ ਦਿੱਤਾ।ਨਾਨ ਟੀਚਿੰਗ ਐਸ ਐਲ ਏ ਲਾਇਬ੍ਰੇਰੀ ਰੀਸਟੋਰਰ ਲਾਇਬ੍ਰੇਰੀ ਅਟੈਡੈਂਟ ਦਰਜਾ ਚਾਰ ਬੀ ਲਿਵ ਪਾਸ ਕਰਮਚਾਰੀਆਂ ਦੀ ਜਲਦੀ ਸਕੂਲ ਲਾਇਬ੍ਰੇਰੀਅਨ ਤਰੱਕੀ ਕਰਨ ਦਾ ਭਰੋਸਾ ਦਿੱਤਾ *ਵਿਧਵਾ ਔਰਤਾਂ ਨੂੰ ਕਲਰਕ ਦੀ ਭਰਤੀ ਸਬੰਧੀ ਜੋ ਵਿਧਵਾਂ ਔਰਤਾਂ ਟਾਇਪ ਟੈਸਟ ਦੀ ਛੋਟ ਦੇ ਪੱਤਰ ਤੋਂ ਪਹਿਲਾਂ ਭਰਤੀ ਹੋਈਆਂ ਉਹਨਾਂ ਨੂੰ ਟੈਸਟ ਤੋਂ ਛੋਟ ਦੇਣ ਸਬੰਧੀ ਡੀਪੀਆਈ ਜੀ ਨੇ ਸਰਕਾਰ ਨਾਲ ਗੱਲ ਕਰ ਮਸਲਾ ਹੱਲ ਕਰਨ ਦੀ ਗੱਲ ਆਖੀ*ਐਸ ਐਲ ਏ ਆਸਾਮੀ ਦੇ ਨਾਮ ਦੀ ਸੋਧ ਦਾ ਪੱਤਰ ਜਲਦੀ ਜਾਰੀ ਕਰਨ ਦਾ ਪੂਰਨ ਭਰੋਸਾ ਦਿੱਤਾ।*ਇਸ ਸਮੇੰ ਮੀਟਿੰਗ ਵਿੱਚ ਮੌਜੂਦ ਸਾਥੀ ਗੁਰਬਿੰਦਰ ਸਿੰਘ ਸਸਕੌਰ,ਪ੍ਰਿੰ ਅਮਨਦੀਪ ਸ਼ਰਮਾ,ਸੁਰਜੀਤ ਮੁਹਾਲੀ,ਬਲਵਿੰਦਰ ਭੁੱਟੋ,ਗਣੇਸ਼ ਭਗਤ, ਮਨਪ੍ਰੀਤ ਸਿੰਘ,ਨਰੰਜਣਜੋਤ ਸਿੰਘ ਚਾਂਦਪੁਰੀ,ਪਰਮਿੰਦਰ ਭਾਰਤੀ ਜਗਮੋਹਣ ਚੌਤਾ, ਐਨ ਡੀ ਤਿਵਾੜੀ,ਸੁਲੱਖਣ ਸਿੰਘ,ਨਿਰਮਲਜੋਤ ਸਿੰਘ,ਰਛਪਾਲ ਸਿੰਘ,ਲਛਮਣ ਸਿੰਘ ਨਬੀਪੁਰ,ਕ੍ਰਿਸ਼ਨ ਸਿੰਘ,*ਸੁੱਚਾ ਸਿੰਘ ਚਾਹਲ, ਗੁਰਜੀਤ ਸਿੰਘ ਮੋਹਾਲੀ, ਰਣਜੀਤ ਸਿੰਘ ਰਬਾਬੀ,ਗੁਰੇਕ ਸਿੰਘ,