ਜ਼ੀਰਾ/ਫਿਰੋਜ਼ਪੁਰ, 27 ਜੁਲਾਈ ( ਗੁਰਪ੍ਰੀਤ ਸਿੰਘ ਸਿੱਧੂ) ਕਾਰਗਿਲ ਵਿਜੇ ਦਿਵਸ ਦੇ ਮੌਕੇ ਤੇ ਐਮਬਰੋਜ਼ੀਅਲ ਪਬਲਿਕ ਸਕੂਲ ਜ਼ੀਰਾ ਵਿਖੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਇਕ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਮਾਗਮ ਵਿੱਚ ਐਨਸੀਸੀ ਦੇ 100 ਤੋਂ ਜਿਆਦਾ ਜੇ.ਡੀ. ਅਤੇ ਜੇ.ਡਬਲਯੂ. ਕੈਡਟਸ ਨੇ ਹਿੱਸਾ ਲਿਆ। ਸਕੂਲ ਦੇ ਫਾਉਂਡਰ-ਕਮ-ਚੇਅਰਮੈਨ ਸ. ਸਤਨਾਮ ਸਿੰਘ ਬੁੱਟਰ ਨੇ ਕਾਰਗਿਲ ਦੇ ਹੀਰੋ ਸ਼ਹੀਦ ਕੈਪਟਨ ਵਿਕਰਮ ਬਤਰਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਇਸ ਯੋਧਾ ਦੇ ਸਾਹਸ ਨੂੰ ਯਾਦ ਕੀਤਾ। ਸਕੂਲ ਦੇ ਪ੍ਰਿੰਸੀਪਲ ਮਿਸਟਰ ਤੇਜ ਸਿੰਘ ਠਾਕੁਰ ਨੇ ਬੱਚਿਆਂ ਵਿੱਚ ਦੇਸ਼ ਭਗਤੀ ਅਤੇ ਅਨੁਸ਼ਾਸਨ ਨੂੰ ਆਪਣੇ ਜੀਵਨ ਵਿੱਚ ਲਿਆਉਣ ਲਈ ਕਿਹਾ। ਐਸੋਸੀਏਟ ਐਨ ਸੀ ਸੀ ਫਸਟ ਅਫਸਰ ਮਿਸਟਰ ਸੰਜੇ ਕੁਮਾਰ ਅਤੇ ਐਸੋਸੀਏਟ ਐਨ ਸੀ ਸੀ ਥਰਡ ਅਫਸਰ ਮਿਸ ਰੇਣੁਕਾ ਠਾਕੁਰ ਨੇ ਕੈਡੀਟਾਂ ਤੋਂ ਪੋਸਟਰ ਮੇਕਿੰਗ ਅਤੇ ਸਪੀਚ ਵੀ ਕਰਵਾਏ। ਇਸ ਮੌਕੇ ਤੇ ਸਕੂਲ ਦੇ ਕੁਆਰਡੀਨੇਟਰਜ਼ ਮੈਡਮ ਰੀਨਾ ਠਾਕੁਰ, ਮਿਸਟਰ ਸੁਰਿੰਦਰ ਕਟੋਚ, ਮਿਸਟਰ ਦੀਪਕ ਸੇਖਰੀ ਅਤੇ ਮੈਡਮ ਅਨੂਪਮਾ ਠਾਕੁਰ ਭੀ ਮੌਜੂਦ ਸਨ।