Home » ਜਾਅਲੀ ਐੱਸ ਸੀ ਸਰਟੀਫਿਕੇਟ ਦਾ ਮੁੱਦੇ ਨੂੰ ਉਠਾਉਣ ਵਾਲੇ ਯੋਧੇ ਬਲਵੀਰ ਸਿੰਘ ਆਲਮਪੁਰ ਦਾ ਕੀਤਾ ਬਸਪਾ ਨੇ ਸਨਮਾਨ

ਜਾਅਲੀ ਐੱਸ ਸੀ ਸਰਟੀਫਿਕੇਟ ਦਾ ਮੁੱਦੇ ਨੂੰ ਉਠਾਉਣ ਵਾਲੇ ਯੋਧੇ ਬਲਵੀਰ ਸਿੰਘ ਆਲਮਪੁਰ ਦਾ ਕੀਤਾ ਬਸਪਾ ਨੇ ਸਨਮਾਨ

ਅਨੁਸੂਚਿਤ ਜਾਤੀਆਂ ਦੇ ਜਾਅਲ਼ੀ ਸਰਟੀਫੀਕੇਟ ਦਾ ਮੁੱਦਾ ਸਰਕਾਰਾਂ ਦੀ ਸ਼ਹਿ ਤੇ ਦਲਿਤ ਸਮਾਜ ਨਾਲ ਧੱਕਾ - ਜਸਵੀਰ ਸਿੰਘ ਗੜ੍ਹੀ

by Rakha Prabh
23 views

ਆਲਮਪੁਰ  – ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਅਚਨਚੇਤ ਅੱਜ ਬਲਾਕ ਸਨੌਰ ਦੇ ਪਿੰਡ ਆਲਮਪੁਰ ਵਿਖੇ ਬਲਬੀਰ ਸਿੰਘ ਦੇ ਘਰ ਪੁੱਜੇ ਅਤੇ ਨੌਜਵਾਨ ਬਲਵੀਰ ਸਿੰਘ ਅਤੇ ਉਸਦੀ ਮਾਤਾ ਬੀਬੀ ਰਮੇਸ਼ ਕੌਰ ਜੀ ਨੂੰ ਸਿਰੋਪਾ ਪਾਕੇ ਸਨਮਾਨਿਤ ਕੀਤਾ। ਸ ਗੜ੍ਹੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਲਬੀਰ ਸਿੰਘ ਉਹ ਨੌਜਵਾਨ ਹੈ ਜਿਸ ਨੇ ਸਾਲ 2018 ਤੋਂ ਅਨੁਸੂਚਿਤ ਜਾਤੀਆਂ ਦੇ ਨਾਮ ਤੇ ਬਣੇ ਜਾਅਲ਼ੀ ਸਰਟੀਫੀਕੇਟਾਂ ਦਾ ਮੁੱਦਾ ਜ਼ਮੀਨੀ ਪੱਧਰ ਤੇ ਲੜਿਆ। ਉੱਚ ਜਾਤੀ ਲੋਕਾਂ ਨੇ ਪਟਿਆਲਾ, ਮੋਹਾਲੀ, ਫਿਰੋਜ਼ਪੁਰ ਆਦਿ ਚੁਨਿੰਦਾ ਜਿੱਲਿਆ ਵਿੱਚ ਵੱਡੀ ਪੱਧਰ ਤੇ ਜਾਅਲ਼ੀ ਸਰਟੀਫੀਕੇਟ ਬਣਾਏ ਹਨ। ਜਾਅਲ਼ੀ ਸਰਟੀਫੀਕੇਟ ਦੇ ਆਧਾਰ ਤੇ ਪਿੰਡ ਆਲਮਪੁਰ ਤੇ ਆਲੇ ਦੇ ਪਿੰਡਾਂ ਦੇ ਚੁਣੇ ਸਰਪੰਚਾਂ ਨੂੰ ਬਲਵੀਰ ਸਿੰਘ ਨੇ ਹਾਈਕੋਰਟ ਤੱਕ ਲੜਾਈ ਲੜਕੇ ਘਰ ਬਿਠਾਏ ਹਨ। ਗਿਣਤੀ ਵਿੱਚ ਕੁੱਲ 73 ਦੇ ਲਗਭਗ ਸ਼ਿਕਾਇਤਾਂ ਜਾਅਲ਼ੀ ਸਰਟੀਫੀਕੇਟ ਲਗਾਕੇ ਦੋਸ਼ੀ ਲਾਭਪਾਤਰੀਆਂ ਖ਼ਿਲਾਫ਼ ਵੱਖ ਵੱਖ ਜ਼ਿਲ੍ਹਿਆ ਵਿਚ ਬਲਵੀਰ ਸਿੰਘ ਰੋਜ਼ਾਨਾ ਤਰੀਕਾਂ ਭੁਗਤ ਰਿਹਾ ਹੈ। ਸਰਦਾਰ ਗੜ੍ਹੀ ਨੇ ਕਿਹਾ ਜੇਕਰ ਸਰਕਾਰ ਕੋਈ ਨੀਤੀ ਬਣਾਏ ਤਾਂ ਹਜ਼ਾਰਾਂ ਜਾਅਲ਼ੀ ਸਰਟੀਫੀਕੇਟ ਬਣਾਕੇ ਫਾਇਦੇ ਲੈਣ ਵਾਲੇ ਦੋਸ਼ੀ ਲਾਭਪਾਤਰੀ ਫੜੇ ਜਾ ਸਕਦੇ ਹਨ। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਅਨੁਸੂਚਿਤ ਜਾਤੀਆਂ ਨੂੰ ਜਾਗ੍ਰਿਤ ਕਰਦੀ ਹੋਈ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਦਲਿਤ ਵਰਗਾਂ ਨਾਲ ਇਹ ਧੱਕਾ ਸਰਕਾਰਾਂ ਦੀ ਸ਼ਹਿ ਤੇ ਹੋਇਆ ਹੈ। ਦਲਿਤ ਮੁੱਦਿਆਂ ਦਾ ਪੱਕਾ ਹੱਲ ਸਿਰਫ ਸਿਰਫ ਤੇ ਆਪਣੀ ਸਰਕਾਰ ਬਨਾਉਣ ਲਈ ਸੰਘਰਸ਼ ਹੈ, ਜਿਸ ਲਈ ਦਲਿਤ ਸਮਾਜ ਦੇ ਦਰਮੰਦਾਂ ਨੂੰ ਬਸਪਾ ਦੇ ਪਲੇਟਫਾਰਮ ਤੇ ਆਕੇ ਇਕਜੁੱਟ ਹੋਣਾ ਚਾਹੀਦਾ ਹੈ।
ਇਸ ਮੌਕੇ ਬਲਬੀਰ ਸਿੰਘ ਨੇ ਜਾਣਾਕਰੀ ਦਿੰਦਿਆ ਕਿਹਾ ਕਿ ਪੰਜਾਬ ਵਿੱਚ ਸਿਰਫ 96 ਦੇ ਲਗਭਗ ਜਾਅਲ਼ੀ ਸਰਟੀਫੀਕੇਟਾਂ ਦੇ ਕੇਸ ਹਨ, ਜੋਕਿ ਕਾਨੂੰਨੀ ਪ੍ਰਕਿਰਿਆ ਵਿਚ ਹਨ। ਜਿਹਨਾਂ ਵਿੱਚੋਂ ਲਗਭਗ 73ਕੇਸ ਉਸਦੇ ਵਲੋਂ ਦਾਇਰ ਕੀਤੇ ਗਏ ਹਨ। ਓਸਨੇ ਜਾਣਕਾਰੀ ਦਿੰਦਿਆ ਕਿਹਾ ਕਿ ਜਾਅਲ਼ੀ ਸਰਟੀਫੀਕੇਟਾਂ ਦਾ ਡਾਟਾ ਸਿਰਫ ਸਰਕਾਰ ਇਕੱਠਾ ਕਰ ਸਕਦੀ ਹੈ, ਜੋਕਿ ਹਜ਼ਾਰਾਂ ਦੀ ਗਿਣਤੀ ਵਿਚ ਪੁੱਜ ਸਕਦਾ ਹੈ। ਇਹਨਾ ਹਜ਼ਾਰਾਂ ਜਾਅਲ਼ੀ ਸਰਟੀਫੀਕੇਟਾਂ ਰਾਹੀਂ ਜਿੱਥੇ ਅਨੁਸੂਚਿਤ ਜਾਤੀਆਂ ਦਾ ਹੱਕ ਮਾਰਿਆ ਜਾ ਰਿਹਾ ਹੈ, ਉਥੇ ਹੀ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗ ਚੁੱਕਾ ਹੈ। ਇਸ ਮੌਕੇ ਸੂਬਾ ਜਨਰਲ ਸਕੱਤਰ ਤੇ ਪਾਰਲੀਮੈਂਟ ਇੰਚਾਰਜ ਸ਼੍ਰੀ ਜਗਜੀਤ ਸਿੰਘ ਛਰਬੜ ਜੀ ਅਤੇ ਵਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।

Related Articles

Leave a Comment