ਲੁਧਿਆਣਾ ( ਕਰਨੈਲ ਸਿੰਘ ਐੱਮ ਏ)
ਸ਼ਹੀਦ ਭਾਈ ਮਨੀ ਸਿੰਘ ਜੀ ਦੇ 289ਵੇਂ ਸ਼ਹੀਦੀ ਦਿਹਾੜੇ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਮਨੁੱਖਤਾ ਦੇ ਭਲੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਵੱਲੋਂ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ 640ਵਾਂ ਮਹਾਨ ਖੂਨਦਾਨ ਕੈਂਪ ਇੰਟਰਨੈਸ਼ਨਲ ਢਾਡੀ ਮੰਚ ਦੇ ਚੈਅਰਮੈਨ ਰੋਸ਼ਨ ਸਿੰਘ ਸਾਗਰ, ਜਥੇਦਾਰ ਮੋਹਨ ਸਿੰਘ ਦੇ ਸਹਿਯੋਗ ਨਾਲ ਗੁਰਦੁਆਰਾ ਸਿੱਖੀ ਦੀ ਨਿਆਈ ਭਾਈ ਮਨੀ ਸਿੰਘ ਸ਼ਹੀਦਾਂ, ਪਿੰਡ ਹੈਦਰਾਂ ਨਗਰ, ਰਾਹੋਂ ਰੋਡ ਲੁਧਿਆਣਾ ਵਿਖੇ ਲਗਾਇਆ ਗਿਆ। ਇਸ ਮੌਕੇ ਤੇ ਇੰਟਰਨੈਸ਼ਨਲ ਢਾਡੀ ਜਥਾ ਮੰਚ ਦੇ ਚੈਅਰਮੈਨ ਰੋਸ਼ਨ ਸਿੰਘ ਸਾਗਰ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਤੇ ਚਾਨਣ ਪਾਉਂਦਿਆ ਦਸਿਆ ਭਾਈ ਮਨੀ ਸਿੰਘ ਨੇ ਮੁਗਲਾਂ ਅਗੇ ਡੋਲੇ ਨਹੀਂ,ਝੁਕੇ ਨਹੀਂ, ਸਿੱਖੀ ਕੇਸਾਂ, ਸੁਆਸਾਂ ਸੰਗ ਨਿਭਾਉਣ ਲਈ ਆਪਣਾ ਬੰਦ ਬੰਦ ਕਟਵਾਉਂਦੇ ਹੋਏ ਸ਼ਹਾਦਤ ਦਿੱਤੀ। ਅਤੇ ਭਾਈ ਮਨੀ ਸਿੰਘ ਜੀ ਨੇ ਆਪਣੇ 11 ਭਰਾਵਾ ਸਮੇਤ ਪਰਿਵਾਰ ਦੇ 53 ਜੀਆਂ ਨੇ ਸ਼ਹਾਦਤ ਦਿੱਤੀ। ਇਸ ਮੌਕੇ ਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਸੁਰਜੀਤ ਸਿੰਘ ਸਮੇਤ ਖੂਨਦਾਨ ਕਰਨ ਵਾਲੇ 50 ਪ੍ਰਾਣੀਆਂ ਪ੍ਰਮਾਣ ਪਤਰ ਦੇ ਨਾਲ ਸਨਮਾਨਿਤ ਕੀਤਾ। ਇਸ ਮੌਕੇ ਤੇ