ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ ਸੁਖਦੇਵ ਮੋਨੂੰ ) ਮੁੱਖ ਅਫ਼ਸਰ ਥਾਣਾ ਮਹਿਲਾ, ਅੰਮ੍ਰਿਤਸਰ ਸ਼ਹਿਰ, ਇੰਸਪੈਕਟਰ ਪਰਮਜੀਤ ਕੌਰ ਦੀ ਨਿਗਰਾਨੀ ਹੇਠ ਏ.ਐਸ.ਆਈ ਧਰਮਪਾਲ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮੇ ਵਿੱਚ ਲੋੜੀਂਦਾ ਦੋਸ਼ੀ ਦੀਦਾਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਗਲੀ ਮੱਛੀ ਵਾਲੀ, ਪਿੰਡ ਢੁੱਪਈ, ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਗਿਆ।
ਇਹ ਮੁਕੱਦਮਾ ਮੁਦੱਈ ਨਵਜੋਤ ਕੌਰ ਵਾਸੀ ਰਣਜੀਤਪੁਰਾ, ਛੇਹਰਟਾ, ਅੰਮ੍ਰਿਤਸਰ ਦੇ ਬਿਆਨ ਤੇ ਮੁਕੱਦਮਾ ਨੰਬਰ 42 ਮਿਤੀ 15-5-2021 ਜੁਰਮ 406,498-ਏ ਭ:ਦ:, ਥਾਣਾ ਮਹਿਲਾ, ਅੰਮ੍ਰਿਤਸਰ ਵਿਖੇ ਉਸ ਦਾ ਪਤੀ ਦੀਦਾਰ ਸਿੰਘ ਅਤੇ ਸਹੁਰਾ ਪਰਿਵਾਰ ਵੱਲੋਂ ਦਾਜ-ਦਹੇਜ ਦੀ ਮੰਗਣ ਤੇ ਇਹ ਮੁਕੱਦਮਾਂ ਦਰਜ਼ ਰਜਿਸਟਰ ਹੋਇਆ ਸੀ।