Home » ਹਾਈ ਟੈਂਸ਼ਨ ਤਾਰਾਂ ਵਾਲੇ ਟਾਵਰ ’ਤੇ ਚੜ੍ਹੇ ਬੇਰੁਜਗਾਰ ਲਾਇਨਮੈਨਾਂ ਖਿਲਾਫ਼ ਮਾਮਲਾ ਦਰਜ

ਹਾਈ ਟੈਂਸ਼ਨ ਤਾਰਾਂ ਵਾਲੇ ਟਾਵਰ ’ਤੇ ਚੜ੍ਹੇ ਬੇਰੁਜਗਾਰ ਲਾਇਨਮੈਨਾਂ ਖਿਲਾਫ਼ ਮਾਮਲਾ ਦਰਜ

by Rakha Prabh
95 views

ਹਾਈ ਟੈਂਸ਼ਨ ਤਾਰਾਂ ਵਾਲੇ ਟਾਵਰ ’ਤੇ ਚੜ੍ਹੇ ਬੇਰੁਜਗਾਰ ਲਾਇਨਮੈਨਾਂ ਖਿਲਾਫ਼ ਮਾਮਲਾ ਦਰਜ
ਪਟਿਆਲਾ, 30 ਸਤੰਬਰ : ਪਿੰਡ ਭੇਡਪੁਰਾ ’ਚ ਪਾਵਰ ਗਿ੍ਰਡ ਦੇ 400 ਕੇਵੀ ਹਾਈ ਟੈਂਸ਼ਨ ਤਾਰਾਂ ਦੇ ਟਾਵਰ ’ਤੇ ਚੜ੍ਹੇ ਅਪ੍ਰੈਂਟਿਸ ਬੇਰੁਜਗਾਰ ਲਾਈਨਮੈਨਾਂ ਦੇ ਖਿਲਾਫ ਥਾਣਾ ਪਸਿਆਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਭਾਰਤ ਸਰਕਾਰ ਦੇ ਪਾਵਰ ਗਰਿੱਡ ਦੇ ਡਿਪਟੀ ਜਨਰਲ ਮੈਨੇਜਰ ਮਨਜੀਤ ਕੁਮਾਰ ਦੀ ਸ਼ਿਕਾਇਤ ’ਤੇ 6 ਪ੍ਰਦਰਸ਼ਨਕਾਰੀਆਂ ਪ੍ਰਧਾਨ ਰਕੇਸ਼ ਕੁਮਾਰ, ਜਗਸੀਰ ਸਿੰਘ, ਗੁਰਪ੍ਰੀਤ ਸਿੰਘ, ਸੁਨੀਲ ਕੁਮਾਰ, ਰਮੇਸ਼ ਕੁਮਾਰ ਅਤੇ ਅਵਤਾਰ ਸਿੰਘ ਖਿਲਾਫ ਗੈਰ-ਜਮਾਨਤੀ ਧਾਰਾਵਾਂ ਤਹਿਤ ਮਾਮਲਾ ਦਰਜ ਹੋਇਆ ਹੈ। 400 ਕੇਵੀ ਹਾਈਟੈਂਸ਼ਨ ਤਾਰਾਂ ਫੱਗਣ ਮਾਜਰੇ ਤੋਂ ਪਾਤੜਾਂ ਤੇ ਪਾਤੜਾਂ ਤੋਂ ਕੈਥਲ ਤੱਕ ਜਾਂਦੀਆਂ ਹਨ ਇਹ ਕੇਂਦਰ ਸਰਕਾਰ ਦੇ ਅਧੀਨ ਹਨ।

ਬੇਰੁਜਗਾਰ ਲਾਈਨਮੈਨ ਯੂਨੀਅਨ ਦੀ ਮੰਗ ਹੈ ਕਿ ਪੀ.ਐਸ.ਪੀ.ਸੀ.ਐਲ. ’ਚ ਅਸਿਸਟੈਂਟ ਲਾਈਨਮੈਨਾਂ ਦੀ ਭਰਤੀ ਲਈ ਅਸਾਮੀਆਂ 1690 ਤੋਂ ਵਧਾਕੇ 3000 ਕਰਨ ਦੇ ਨਾਲ-ਨਾਲ ਭਰਤੀ ਦੀ ਵੱਧ ਤੋਂ ਵੱਧ ਉਮਰ ’ਚ ਵਾਧਾ ਕੀਤਾ ਜਾਵੇ ਕਿਉਂਕਿ ਜਿਆਦਾਤਰ ਉਮੀਦਵਾਰ ਓਵਰਏਜ ਹੋ ਗਏ ਹਨ। ਉਹ ਯੋਗਤਾ ਪ੍ਰੀਖਿਆ ਪਾਸ ਕਰਨ ਦੀ ਨਵੀਂ ਸਰਤ ਨੂੰ ਖਤਮ ਕਰਨ ਅਤੇ ਭਰਤੀ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ’ਤੇ ਕਰਨ ਦੀ ਮੰਗ ਵੀ ਕਰ ਰਹੇ ਹਨ।

ਯੂਨੀਅਨ ਵੱਲੋਂ ਪਹਿਲਾਂ ਪੀ.ਐਸ.ਪੀ.ਸੀ.ਐਲ. ਦੇ ਮੁੱਖ ਦਫਤਰ ਅੱਗੇ ਧਰਨਾ ਦਿੱਤਾ ਗਿਆ, ਇਥੇ ਪੱਕਾ ਮੋਰਚਾ ਸ਼ੁਰੂ ਕਰਨ ਤੋਂ ਬਾਅਦ ਵੀ ਕੋਈ ਸੁਣਵਾਈ ਨਹੀਂ ਹੋਈ। ਇਸ ਤੋਂ ਬਾਅਦ ਯੂਨੀਅਨ ਦੇ ਕਈ ਮੈਂਬਰ ਭੇਡਪੁਰਾ ਵਿਖੇ ਬਿਜਲੀ ਟਾਵਰ ’ਤੇ ਜਾ ਚੜ੍ਹੇ। ਭਾਵੇਂ ਕਿ ਪੁਲਿਸ ਵੱਲੋਂ ਇਨ੍ਹਾਂ ਖਿਲਾਫ 8 ਦਿਨ ਪਹਿਲਾਂ ਹੀ ਪਰਚਾ ਦਰਜ ਕਰ ਦਿੱਤਾ ਸੀ ਪਰ ਇਸ ਸਬੰਧੀ ਜਾਣਕਾਰੀ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਬੇਰੁਜਗਾਰ ਲਾਇਨਮੈਨ ਦੀ ਭੁੱਖ ਹੜਤਾਲ 12ਵੇਂ ਦਿਨ ’ਚ ਸ਼ਾਮਲ ਹੋ ਗਈ ਹੈ।

Related Articles

Leave a Comment