Home » ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਬਲਾਕ ਜ਼ੀਰਾ ਵੱਲੋਂ 12 ਤੋਂ 17 ਫਰਵਰੀ ਤੱਕ ਕੰਮ ਛੱਡ ਹੜਤਾਲ ਦਾ ਐਲਾਨ

ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਬਲਾਕ ਜ਼ੀਰਾ ਵੱਲੋਂ 12 ਤੋਂ 17 ਫਰਵਰੀ ਤੱਕ ਕੰਮ ਛੱਡ ਹੜਤਾਲ ਦਾ ਐਲਾਨ

by Rakha Prabh
63 views

ਜ਼ੀਰਾ/ ਫਿਰੋਜਪੁਰ 12 ਫਰਵਰੀ ( ਲਵਪ੍ਰੀਤ ਸਿੰਘ ਸਿੱਧੂ / ਸ਼ਮਿੰਦਰ ਰਾਜਪੂਤ) ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਬਲਾਕ ਜ਼ੀਰਾ ਦੀ ਅਹਿਮ ਮੀਟਿੰਗ ਪੱਲੇਦਾਰ ਯੂਨੀਅਨ ਡੀਪੂ ਪ੍ਰਧਾਨ ਰਣਜੀਤ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਗੁਰਸੇਵਕ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਪੱਲੇਦਾਰ ਯੂਨੀਅਨ ਦਫਤਰ ਜ਼ੀਰਾ ਵਿਖੇ ਹੋਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਡੀ ਐਮ ਐਫ ਸੀ ਆਈ ਡੀਪੂ ਜ਼ੀਰਾ ਪਾਸੇ ਮੰਗ ਕੀਤੀ ਗਈ ਕਿ 12 ਫਰਵਰੀ 2024 ਤੋਂ 17 ਫਰਵਰੀ 2024 ਤੱਕ ਸਪੈਸਲਾ ਭਰਨ ਦਾ ਕਰੇਟ ਗੱਠਾ ਕਣਕ ਲੋਡ ਅਤੇ ਅਨਲੋਡ ਅਤੇ ਹੋਰ ਕੰਮ ਬੰਦ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ 12 ਫਰਵਰੀ ਤੋਂ 17 ਫਰਵਰੀ 2024 ਨੂੰ ਚੋਲਾ ਦੀ ਸਟੇਕ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 7 ਜਨਵਰੀ 2024 ਤੋਂ ਮਜ਼ਦੁਰਾਂ ਪੱਲੇਦਾਰ ਦੀਆਂ ਮੰਗਾਂ ਸਬੰਧੀ ਮਜ਼ਦੂਰ ਯੂਨੀਅਨ ਵੱਲੋਂ ਮੁੱਖੂ ਵਿਖੇ ਮੰਤਰੀ ਦੇ ਹਲਕੇ ਸੰਗਰੂਰ ਚਲ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਪੱਲੇਦਾਰਾਂ ਨੂੰ ਅਸਇਧਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਤੋ ਪੱਲੇਦਾਰਾਂ ਨੂੰ ਸਿੱਧੀ ਅਦਾਇਗੀ ਦੇਣ ਦੀ ਮੰਗ ਨੂੰ ਅਣਗੌਲਿਆਂ ਕੀਤਾ ਗਿਆ ਹੈ। ਜਿਸ ਨੂੰ ਲੈਕੇ ਪੱਲੇਦਾਰ ਸੰਘਰਸ਼ ਕਮੇਟੀ ਵੱਲੋਂ ਮੁੱਖ ਮੰਤਰੀ ਦੇ ਹਲਕੇ ਸੰਗਰੂਰ ਵਿਖੇ ਚੱਲ ਰਹੇ ਸੰਘਰਸ਼ ਤਹਿਤ 12 ਫਰਵਰੀ ਤੋਂ 17 ਫਰਵਰੀ ਤੱਕ ਕੰਮ ਨਹੀਂ ਕਰਨਗੇ ਅਤੇ ਇਸ ਦੀ ਜ਼ਿਮੇਵਾਰੀ ਏਜੰਸੀਆਂ ਦੀ ਹੋਵੇਗੀ।

Related Articles

Leave a Comment