Home » ਡੀਟੀਐਫ ਵੱਲੋਂ ਬੋਰਡ ਤੋਂ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਫੀਸ ਜਮ੍ਹਾਂ ਕਰਾਉਣ ਦੀਆਂ ਮਿਤੀਆਂ ’ਚ ਵਾਧਾ ਕਰਨ ਦੀ ਮੰਗ

ਡੀਟੀਐਫ ਵੱਲੋਂ ਬੋਰਡ ਤੋਂ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਫੀਸ ਜਮ੍ਹਾਂ ਕਰਾਉਣ ਦੀਆਂ ਮਿਤੀਆਂ ’ਚ ਵਾਧਾ ਕਰਨ ਦੀ ਮੰਗ

by Rakha Prabh
131 views

ਡੀਟੀਐਫ ਵੱਲੋਂ ਬੋਰਡ ਤੋਂ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਫੀਸ ਜਮ੍ਹਾਂ ਕਰਾਉਣ ਦੀਆਂ ਮਿਤੀਆਂ ’ਚ ਵਾਧਾ ਕਰਨ ਦੀ ਮੰਗ
ਐਸ.ਏ.ਐਸ ਨਗਰ, 30 ਅਕਤੂਬਰ : ਡੈਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਬੋਰਡ ਪ੍ਰੀਖਿਆ ਲਈ ਚਲਾਨ ਜੈਨਰੇਟ ਕਰਨ ਅਤੇ ਫੀਸ ਜਮ੍ਹਾਂ ਕਰਾਉਣ ਦੀਆਂ ਮਿਤੀਆਂ ’ਚ ਵਾਧਾ ਕੀਤੇ ਜਾਣ ਦੀ ਮੰਗ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ ਕੁਮਾਰ ਅਤੇ ਵਿੱਤ ਸਕੱਤਰ ਅਸਵਨੀ ਅਵਸਥੀ ਨੇ ਕਿਹਾ ਕਿ ਸਰਕਾਰੀ ਸਕੂਲਾਂ ’ਚ ਪੜ੍ਹਦੇ ਬੱਚਿਆਂ ਦੇ ਗਰੀਬ ਮਾਪਿਆਂ ਨੂੰ ਬੋਰਡ ਦੀਆਂ ਪ੍ਰੀਖਿਆ ਫੀਸਾਂ ਦੇਣ ’ਚ ਦਿੱਕਤ ਆ ਰਹੀ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨਿਆਂ ’ਚ ਭਾਰੀ ਮੀਂਹਾਂ ਕਾਰਨ ਕਿਰਤੀ ਪਰਿਵਾਰਾਂ ਦਾ ਕੰਮਕਾਜ ਬੰਦ ਰਿਹਾ ਹੈ, ਜਿਸ ਕਾਰਣ ਇਹ ਪਰਿਵਾਰ ਆਰਥਿਕ ਮੰਦਹਾਲੀ ’ਚ ਗੁਜਾਰਾ ਕਰ ਰਹੇ ਹਨ। ਇਹ ਪਰਿਵਾਰ ਹੁਣ ਝੋਨੇ ਦੇ ਸੀਜਨ ’ਚ ਰੁੱਝੇ ਹੋਏ ਹਨ, ਮਾਲਵੇ ਦੇ ਅਨੇਕਾਂ ਜ਼ਿਲ੍ਹਿਆਂ ਦੇ ਕਿਰਤੀ ਪਰਿਵਾਰ ਰਾਜਸਥਾਨ ਵਿਖੇ ਨਰਮਾ ਚੁਗਣ ਲਈ ਗਏ ਹੋਏ ਹਨ, ਜਿਸ ਕਾਰਨ ਬਹੁਤੇ ਸਰਕਾਰੀ ਸਕੂਲਾਂ ’ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਵੱਲੋਂ ਬੋਰਡ ਦੀਆਂ ਫੀਸਾਂ ਹਾਲੇ ਤਕ ਨਹੀਂ ਦਿੱਤੀਆਂ ਜਾ ਸਕੀਆਂ ਹਨ।

ਡੈਮੋਕ੍ਰੇਟਿਕ ਟੀਚਰਜ ਫਰੰਟ ਦੇ ਮੀਤ ਪ੍ਰਧਾਨਾਂ ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਜਗਪਾਲ ਬੰਗੀ, ਰਘਬੀਰ ਭਵਾਨੀਗੜ੍ਹ, ਜਸਵਿੰਦਰ ਔਜਲਾ ਅਤੇ ਪ੍ਰੈੱਸ ਸਕੱਤਰ ਪਵਨ ਕੁਮਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਪਾਸੋਂ ਮਾਪਿਆਂ ਦੀ ਆਰਥਿਕ ਮੰਦਹਾਲੀ ਕਾਰਨ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆ ਫੀਸਾਂ ਸਬੰਧੀ ਚਲਾਨ ਜੈਨਰੇਟ ਕਰਨ ਅਤੇ ਫੀਸਾਂ ਜਮਾਂ ਕਰਾਉਣ ਦੀ ਆਖਰੀ ਤਰੀਕ ’ਚ ਵਾਧਾ ਕਰਨ ਦੀ ਮੰਗ ਕੀਤੀ ਹੈ।

Related Articles

Leave a Comment