ਫਗਵਾੜਾ, 21 ਮਾਰਚ (ਸ਼ਿਵ ਕੋੜਾ)
ਸਵਾਜ ਸੇਵੀ ਸੰਸਥਾ ਸਰਬ ਨੌਜਵਾਨ ਸਭਾ ਰਜਿ. ਅਤੇ ਸ਼ਹੀਦ ਭਗਤ ਸਿੰਘ ਯਾਦਗਾਰੀ ਸੁਸਾਇਟੀ ਵਲੋਂ ਸ਼ਹੀਦੇ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਦੇਣ ਸਬੰਧੀ ਇਕ ਸਮਾਗਮ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਥਾਨਕ ਸਕੀਮ ਨੰਬਰ 3, ਹੁਸ਼ਿਆਰਪੁਰ ਰੋਡ ਵਿਖੇ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਵਿਖੇ ਕਰਵਾਇਆ ਗਿਆ। ਇਸ ਤੋਂ ਇਲਾਵਾ ਜੰਗਲਾਤ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਵਾਤਾਵਰਣ ਜਾਗਰੁਕਤਾ ਤੇ ਅਧਾਰਿਤ ਪੁਸਤਕ ‘ਨਵਾਂ ਨਰੋਆ ਪੰਜਾਬ’ ਰਿਲੀਜ ਕੀਤੀ ਅਤੇ ਬੂਟੇ ਵੀ ਵੰਡੇ ਗਏ। ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਪ੍ਰਸਿੱਧ ਲੇਖਕ ਐਡਵੋਕੇਟ ਸੰਤੋਖ ਲਾਲ ਵਿਰਦੀ ਅਤੇ ਸਾਹਿਤਕਾਰ ਗੁਰਮੀਤ ਪਲਾਹੀ ਨੇ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ, ਜਤਿੰਦਰ ਸਿੰਘ ਕੁੰਦੀ ਜ਼ਿਲ੍ਹਾ ਪ੍ਰਧਾਨ ਵਪਾਰ ਵਿੰਗ, ਸੰਤੋਸ਼ ਕੁਮਾਰ ਗੋਗੀ ਜ਼ਿਲ੍ਹਾ ਪ੍ਰਧਾਨ ਐਸ.ਸੀ ਵਿੰਗ, ਸਾਬਕਾ ਕੌਂਸਲਰ ਹੁਸਨ ਲਾਲ, ਰਿਟਾ. ਹੈੱਡ ਮਾਸਟਰ ਨਰੇਸ਼ ਕੋਹਲੀ ਨੇ ਸ਼ਿਰਕਤ ਕੀਤੀ। ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕਰਦੇ ਹੋਏ ਐਡਵੋਕੇਟ ਵਿਰਦੀ ਨੇ ਕਿਹਾ ਕਿ ਇਹਨਾ ਸ਼ਹੀਦਾਂ ਦਾ ਸੁਪਨਾ ਆਮ ਆਦਮੀ ਦੀ ਬਿਹਤਰ ਤੇ ਸੁਖਾਵੀਂ ਜ਼ਿੰਦਗੀ ਜੀਊਂਦੇ ਵੇਖਣ ਦਾ ਸੀ, ਪਰ ਆਜ਼ਾਦੀ ਤੋਂ ਬਾਅਦ ਸ਼ਹੀਦਾਂ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ ਅਤੇ ਦੇਸ਼ ਦੇ ਧੰਨ ਕੁਬੇਰਾਂ ਨੇ ਇਹ ਸੁਪਨਾ ਲੀਰੋ-ਲੀਰ ਕਰ ਦਿੱਤਾ ਹੈ। ਪ੍ਰਸਿੱਧ ਚਿੰਤਕ ਸੰਤੋਖ ਗੋਗੀ ਨੇ ਕਿਹਾ ਕਿ ਆਮ ਆਦਮੀ ਦੀ ਲੁੱਟ-ਖਸੁੱਟ ਦਾ ਕਾਰਨ ਉਹ ਲੋਕ ਹਨ ਜਿਹੜੇ ਆਪਣੇ ਸਵਾਰਥ ਲਈ ਲੋਕਾਂ ਦੇ ਸੋਮਿਆਂ ਦਾ ਸੋਸ਼ਨ ਕਰਦੇ ਹਨ। ਸਰਬ ਨੌਜਵਾਨ ਸਭਾ ਵਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ਅਤੇ ਵਿਸ਼ਵ ਜੰਗਲਾਤ ਦਿਵਸ ਦੇ ਮੌਕੇ ’ਤੇ ਕਰਵਾਏ ਸਮਾਗਮਤ ਵਿੱਚ ਨਰੇਸ਼ ਕੋਹਲੀ ਸੇਵਾਮੁਤਕ ਹੈਡਮਾਸਟਰ, ਬਲਦੇਵ ਰਾਜ ਕੋਮਲ, ਤਵਿੰਦਰ ਰਾਮ ਚੇਅਰਮੈਨ ਮਾਰਕੀਟ ਕਮੇਟੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਬੋਲਦਿਆਂ ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਦਾ ਦਰਜ਼ਾ ਦਿੱਤਾ ਜਾਣਾ ਚਾਹੀਦਾ ਹੈ। ਉਹਨਾ ਪਾਣੀ ਦੀ ਪੰਜਾਬ ਵਿੱਚ ਹੋ ਰਹੀ ਥੁੜ ਦਾ ਜ਼ਿਕਰ ਕਰਦਿਆਂ ਕਿਹਾ ਕਿ ਫਸਲੀ ਚੱਕਰ ’ਚ ਉਹੀ ਫਸਲਾਂ ਨੂੰ ਪੰਜਾਬ ’ਚ ਪਹਿਲ ਮਿਲੇ, ਜਿਹੜੇ ਦੀ ਪੈਦਾਵਾਰ ਘੱਟ ਪਾਣੀ ਨਾਲ ਹੁੰਦੀ ਹੈ। ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਨੇ ਕਿਹਾ ਕਿ ਸ਼ਹੀਦਾਂ ਦੀ ਕੁਬਾਨੀ ਭੁਲਾਈ ਨਹੀਂ ਜਾ ਸਕਦੀ ਅਤੇ ਉਹਨਾ ਦੇ ਜੀਵਨ ਆਦਰਸ਼ ਬਹੁਤ ਵੱਡੇ ਸਨ। ਇਸ ਸਮੇਂ ਕਰਵਾਏ ਗਏ ਕਵੀ ਦਰਬਾਰ ’ਚ ਜਤਿੰਦਰ ਸਿੰਘ ਕੁੰਦੀ ਜਿਲਾ ਪ੍ਰਧਾਨ ਟਰੇਡ ਵਿੰਗ ਆਪ, ਐਡਵੋਕੇਟ ਐੱਸ ਐਲ ਵਿਰਦੀ ਲੇਖਕ, ਕਵੀ ਬਲਦੇਵ ਕੋਮਲ, ਕਵੀ ਹਰਚਰਨ ਭਾਰਤੀ, ਕਵੀ ਰਵਿੰਦਰ ਰਾਏ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਵਿਜੇ ਬੰਗਾ, ਸੁਭਾਸ਼ ਕਵਾਤਰਾ, ਸਾਹਿਬਜੀਤ ਸਾਬੀ, ਮਨਦੀਪ ਬਾਸੀ, ਜਸ਼ਨ ਮਹਿਰਾ, ਗੁਰਸ਼ਰਨ ਬਾਸੀ, ਰਾਕੇਸ਼ ਕੋਛੜ, ਜਗਜੀਤ ਸੇਠ, ਰਾਜ ਕੁਮਾਰ ਰਾਜਾ, ਮੈਡਮ ਪੂਜਾ ਸੈਣੀ, ਮੈਡਮ ਤਨੂ, ਮੈਡਮ ਰਮਨਦੀਪ ਕੌਰ, ਮੈਡਮ ਸਪਨਾ ਸ਼ਾਰਦਾ, ਨੇਹਾ , ਕਾਜਲ, ਕੁਲਦੀਪ, ਮਨੀਸ਼ਾ, ਪੂਜਾ, ਅੰਜਲੀ, ਕਾਜਲ ਕੁਮਾਰੀ, ਰੂਪਮ, ਅੰਜਲੀ ਹੀਰ, ਮੁਸਕਾਨ, ਮੁਸਕਾਨ ਕੌਰ, ਅਲੀਸ਼ਾ, ਸੁਨੀਤਾ, ਹਰਪ੍ਰੀਤ, ਨੀਲਮ, ਰੇਖਾ, ਪ੍ਰਿਆ, ਰਮਨਦੀਪ, ਗਗਨਦੀਪ, ਮਨਪ੍ਰੀਤ, ਖੁਸ਼ੀ, ਕੋਮਲ, ਇਸ਼ਾ, ਆਰਤੀ, ਸਲੋਨੀ, ਕੁਸ਼ਲਿਆ, ਰਜਨੀਸ਼, ਨੇਹਾ, ਗੁਰਪ੍ਰੀਤ, ਹਰਪ੍ਰੀਤ, ਸੁਖਵਿੰਦਰ, ਰੋਜੀ ਰਾਏ ਆਦਿ ਹਾਜਰ ਸਨ।