ਖਿਡਾਰੀਆਂ ਨੂੰ ਚਾਰ ਹਾਉਸ,ਚ ਵੰਡ ਕੇ ਇੰਟਰ ਹਾਊਸ ਮੁਕਾਬਲੇ ਕਰਵਾਏ ਜਾਣਗੇ: ਪ੍ਰਿ ਤੇਜ ਸਿੰਘ ਠਾਕੁਰ
ਜ਼ੀਰਾ/ ਫਿਰੋਜ਼ਪੁਰ 17 ਅਪ੍ਰੈਲ (ਲਵਪ੍ਰੀਤ ਸਿੰਘ ਸਿੱਧੂ )
ਸ਼ਹਿਰ ਦੇ ਨਾਮੀ ਸਿੱਖਿਆ ਅਦਾਰੇ ਐਮਬਰੋਜੀਅਲ ਪਬਲਿਕ ਸਕੂਲ ਅਵਾਣ ਰੋਡ ਜੀਰਾ ਵਿਖੇ ਸਲਾਨਾ ਖੇਡਾਂ ਸ਼ੁਰੂ ਸ਼ਾਨੋ ਸ਼ੌਕਤ ਨਾਲ ਸ਼ੁਰੂ ਕਰਵਾਈਆਂ ਗਈਆਂ। ਇਸ ਮੌਕੇ ਖੇਡਾਂ ਦੇ ਉਦਘਾਟਨੀ ਸਮਾਰੋਹ ਮੌਕੇ ਐਮਬਰੋਜੀਅਲ ਸਕੂਲ ਦੇ ਚੇਅਰਮੈਨ ਸ੍ਰ ਸਤਨਾਮ ਸਿੰਘ ਬੁੱਟਰ ਨੇ ਖਿਡਾਰੀਆਂ ਨਾਲ ਜਾਨ ਪਹਿਚਾਣ ਕੀਤੀ। ਉਨ੍ਹਾਂ ਨੇ ਖਿਡਾਰੀਆਂ ਸੰਬੋਧਨ ਕਰਦਿਆਂ ਕਿਹਾ ਕਿ ਉਹ ਪੂਰੇ ਜੋਸ਼ ਅਤੇ ਉਤਸਾਹ ਨਾਲ ਖੇਡਾਂ ਵਿੱਚ ਹਿੱਸਾ ਲੈਣ ਅਤੇ ਖੇਡ ਭਾਵਨਾ ਨੂੰ ਬਣਾਏ ਰੱਖਣ। ਉਨ੍ਹਾਂ ਕਿਹਾ ਕਿ ਜਦੋਂ ਦੋ ਟੀਮਾਂ ਖੇਡਦੀਆਂ ਹਨ ਤਾਂ ਉਨ੍ਹਾਂ ਵਿਚੋਂ ਇੱਕ ਜਿੱਤਦੀ ਹੈ ਅਤੇ ਇੱਕ ਨੂੰ ਹਾਰਨਾ ਪੈਂਦਾ ਹੈ , ਪਰ ਸਾਨੂੰ ਨਿਯਮ ਦੇ ਘੇਰੇ ਵਿੱਚ ਰਹਿ ਕੇ ਆਪਣੇ ਵੱਲੋਂ ਹਰ ਤਰ੍ਹਾਂ ਦੇ ਯਤਨ ਕਰਨੇ ਚਾਹੀਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਤੇਜ ਸਿੰਘ ਠਾਕੁਰ ਨੇ ਦੱਸਿਆ ਕਿ ਸਮੂਹ ਖਿਡਾਰੀਆਂ ਨੂੰ ਚਾਰ ਹਾਊਸ, ਸ੍ਰੀ ਭਗਤ ਸਿੰਘ ਹਾਊਸ, ਰਵਿੰਦਰ ਨਾਥ ਟੈਗੋਰ ਹਾਊਸ, ਸੀਵੀ ਰਮਨ ਹਾਊਸ ਅਤੇ ਲਾਲ ਬਹਾਦਰ ਸ਼ਾਸਤਰੀ ਹਾਊਸ ਵਿੱਚ ਵੰਡ ਕੇ ਇੰਟਰ ਹਾਊਸ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਖੇਡ ਮੁਕਾਬਲਿਆਂ ਦੇ ਪਹਿਲੇ ਦਿਨ ਅਥਲੈਟਿਕਸ, ਬੈਡਮਿੰਟਨ, ਕਬੱਡੀ, ਖੋ ਖੋ, ਡਿਸਕਸ ਥਰੋ, ਲੌਂਗ ਜੰਪ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਦੂਸਰੇ ਦਿਨ ਫੁਟਬਾਲ, ਵਾਲੀਬਾਲ, ਬਾਸਕਿਟਬਾਲ, ਬੋਕਸਿੰਗ, ਕਿੱਕ ਬਾਕਸਿੰਗ, ਕਰਾਟੇ ਅਤੇ ਗਤਕਾ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ।ਇਸ ਮੌਕੇ ਤੇ ਕੁਆਰਡੀਨੇਟਰ ਸ੍ਰੀਮਤੀ ਰੀਨਾ ਠਾਕੁਰ, ਸ਼੍ਰੀ ਸੁਰਿੰਦਰ ਕੁਮਾਰ, ਸ਼੍ਰੀ ਦੀਪਕ ਸੇਖੜੀ ਅਤੇ ਸ਼੍ਰੀਮਤੀ ਅਨੁਪਮਾ ਠਾਕੁਰ , ਡੀਪੀ ਸੰਜੇ ਭਾਰਦਵਾਜ , ਅਸ਼ਵਨੀ ਕੁਮਾਰ ਅਸ਼ੋਕ ਕੁਮਾਰ , ਸੁਸ਼ੀਲ ਕੁਮਾਰ ਆਦਿ ਤੋਂ ਇਲਾਵਾਂ ਸਮੂਹ ਸਟਾਫ ਹਾਜ਼ਰ ਸਨ।
