*ਆਪ’ ਦੀਆਂ ਲ਼ੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਨਗੰਲ ਦਿਆਲ ਸਿੰਘ ਦੀ ਸਮੂਹ ਪੰਚਾਇਤ ਕੈਪਟਨ ਮਿਲਖਾ ਸਿੰਘ ਸਰਪੰਚ ਅਤੇ ਆਪਣੇ ਅਨੇਕਾਂ ਸਾਥੀਆਂ ਸਮੇਤ ਅਕਾਲੀ ਦਲ ਛੱਡ ਆਪ’ ਚ’ ਸ਼ਾਮਿਲ*
ਅੰਮ੍ਰਿਤਸਰ 27 ਮਈ (ਗੁਰਮੀਤ ਸਿੰਘ ਰਾਜਾ )
ਹਲਕਾ ਜੰਡਿਆਲਾ ਦੇ ਪਿੰਡ ਨਗੰਲ ਦਿਆਲ ਸਿੰਘ ਦੀ ਸਮੂਹ ਪੰਚਾਇਤ ਕੈਪਟਨ ਮਿਲਖਾ ਸਿੰਘ ਸਰਪੰਚ ਆਪਣੇ ਅਨੇਕਾਂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦੀਆਂ ਲ਼ੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਜੀ ਅਕਾਲੀ ਦਲ ਛੱਡਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਿਲ ਹੋਏ ਜਿੰਨ੍ਹਾ ਨੂੰ ਕੈਬਿਨੇਟ ਮੰਤਰੀ ਸ.ਹਰਭਜਨ ਸਿੰਘ ETO ਜੀ ਨੇ ਪਾਰਟੀ ਵਿੱਚ ਸ਼ਾਮਿਲ ਕਰਦਿਆ ਕਿਹਾ ਕਿ ਲੋਕ ਸੇਵਾ ਲਈ ਅਤੇ ਪੰਜਾਬ ਦੇ ਭਲੇ ਲਈ ਕੰਮ ਕਰਨ ਵਾਲੇ ਲੋਕਾ ਦਾ ਸਾਡੀ ਪਾਰਟੀ ਵੱਲੋ ਹਮੇਸਾ ਸਤਿਕਾਰ ਹੈ ਅਤੇ ਅਸੀ ਹਰ ਵਰਗ ਦੇ ਵਿਕਾਸ ਲਈ ਹਰ ਵਿਅਕਤੀ ਨੂੰ ਨਾਲ ਲੈ ਕੇ ਚੱਲਾਗੇ। ਉਹਨਾਂ ਕਿਹਾ ਹਰ ਘਰ ਨੂੰ 600 ਯੂਨਿਟ ਬਿਜਲੀ ਮੁਫਤ ਦਿੱਤੀ ਗਈ, 90% ਤੋਂ ਵੱਧ ਬਿਜਲੀ ਦਾ ਬਿੱਲ ਜ਼ੀਰੋ ਆਇਆ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਪਹਿਲੀ ਵਾਰ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਲਈ ਸਿੰਗਾਪੁਰ ਭੇਜਿਆ ਗਿਆ। 9 ਟੋਲ ਪਲਾਜ਼ਾ ਬੰਦ ਕਰਵਾਏ ਗਏ। 117 ਸਕੂਲ ਆਫ਼ ਐਮੀਨੈਂਸ ਸ਼ੁਰੂ ਕੀਤੇ। ਇਸ ਤੋਂ ਇਲਾਵਾ ਸਕੂਲਾਂ ਵਿਚ ਰੂਫ ਟਾਪ ਸੋਲਰ ਪੈਨਲ ਸਿਸਟਮ ਸ਼ੁਰੂ ਕੀਤੇ ਗਏ ਅਤੇ 1 ਦਿਨ ‘ਚ 1 ਲੱਖ ਤੋਂ ਵੱਧ ਬੱਚਿਆਂ ਦਾ ਸਰਕਾਰੀ ਸਕੂਲਾਂ ‘ਚ ਦਾਖਲਾ ਹੋਇਆ।
ਉਨ੍ਹਾ ਕਿਹਾ ਕਿ ਉਨ੍ਹਾ ਬੀਤੇ ਇੱਕ ਸਾਲ ਤੋ ਆਮ ਆਦਮੀ ਪਾਰਟੀ ਦੇ ਕੰਮਾ ਅਤੇ ਨੀਤੀਆ ਨੂੰ ਦੇਖਿਆ ਜਿਸ ਤੋ ਉਹ ਬਹੁਤ ਪ੍ਰਭਾਵਿਤ ਹੋਏ ਜਿਸ ਕਾਰਨ ਉਨ੍ਹਾ ਅੱਜ ਅਕਾਲੀ ਦਲ ਪਾਰਟੀ ਨੂੰ ਅਲਵਿਦਾ ਆਖਦਿਆ ਕੈਬਿਨੇਟ ਮੰਤਰੀ ਸ.ਹਰਭਜਨ ਸਿੰਘ ETO ਜੀ ਦੀ ਅਗਵਾਈ ਵਿੱਚ ‘ਆਪ’ ਪਾਰਟੀ ਜੁਆਇੰਨ ਕੀਤੀ ਹੈ