Home » ਮੋਗਾ ਵਿਖੇ ਸੂਫ਼ੀ ਸੰਤ ਸਮਾਜ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਸਕੱਤਰ ਸ਼ਿਵਕਰਨ ਸ਼ਰਮਾ ਦੀ ਅਗਵਾਈ ਹੇਠ ਹੋਈ। ਸੂਫ਼ੀ ਸੰਤ ਸਮਾਜ ਪੰਜਾਬ ਦਾ ਵਿਸਥਾਰ ਦੇਸ਼ ਪੱਧਰ ਤੇ ਲੋਕ ਹਿੱਤਾਂ ਲਈ ਕਰਾਂਗੇ : ਬਾਬਾ ਸ਼ਿਵਕਰਨ ਸ਼ਰਮਾ ।

ਮੋਗਾ ਵਿਖੇ ਸੂਫ਼ੀ ਸੰਤ ਸਮਾਜ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਸਕੱਤਰ ਸ਼ਿਵਕਰਨ ਸ਼ਰਮਾ ਦੀ ਅਗਵਾਈ ਹੇਠ ਹੋਈ। ਸੂਫ਼ੀ ਸੰਤ ਸਮਾਜ ਪੰਜਾਬ ਦਾ ਵਿਸਥਾਰ ਦੇਸ਼ ਪੱਧਰ ਤੇ ਲੋਕ ਹਿੱਤਾਂ ਲਈ ਕਰਾਂਗੇ : ਬਾਬਾ ਸ਼ਿਵਕਰਨ ਸ਼ਰਮਾ ।

by Rakha Prabh
78 views

ਮੋਗਾ 27,ਮਈ ( ਲਵਪ੍ਰੀਤ ਸਿੰਘ ਸਿੱਧੂ / ਕੇਵਲ ਸਿੰਘ ਘਾਰੂ/ ਅਜੀਤ ਸਿੰਘ) ਸੂਫੀ ਸੰਤ ਸਮਾਜ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਸਕੱਤਰ ਸ਼ਿਵਕਰਨ ਸ਼ਰਮਾ ਮੁੱਖ ਸੇਵਾਦਾਰ ਸ਼ਿਵ ਸ਼ਕਤੀ ਧਾਮ ਤਲਵੰਡੀ ਭੰਗੇਰੀਆ ਦੀ ਪ੍ਰਧਾਨਗੀ ਹੇਠ ਸ਼ਿਵ ਸ਼ਕਤੀ ਧਾਮ ਤਲਵੰਡੀ ਭੰਗੇਰੀਆ ਮੋਗਾ ਵਿਖੇ ਹੋਈ। ਮੀਟਿੰਗ ਵਿੱਚ ਜ਼ਿਲ੍ਹਾ ਮੋਗਾ ਦੇ ਚੇਅਰਮੈਨ ਸੰਤ ਬਾਬਾ ਪਰਮਜੀਤ ਸਿੰਘ ਲਿਬਨਾਨ ਵਾਲੇ ਮੁੱਖ ਸੇਵਾਦਾਰ ਕੁਟੀਆ ਦੁੱਖ ਨਿਵਾਰਣ ਸਾਹਿਬ ਨਲਕੇ ਵਾਲੀ ਜਗ੍ਹਾ ਲੱਗੇਆਣਾ , ਜ਼ਿਲ੍ਹਾ ਫਿਰੋਜ਼ਪੁਰ ਦੇ ਚੇਅਰਮੈਨ ਅਸ਼ਵਨੀ ਕਟਾਰੀਆ ਤੋਂ ਇਲਾਵਾਂ ਸੰਸਥਾਵਾਂ ਦੇ ਸੰਤਾਂ ਮਹਾਂਪੁਰਸ਼ਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੂਫੀ ਸੰਤ ਸਮਾਜ ਪੰਜਾਬ ਦੇ ਮਕਸਦ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸੂਬਾ ਸਕੱਤਰ ਸ਼ਿਵਕਰਨ ਸ਼ਰਮਾ ਨੇ ਦੱਸਿਆ ਕਿ ਸੂਫ਼ੀ ਸੰਤ ਸਮਾਜ ਪੰਜਾਬ ਤੋਂ ਇਲਾਵਾਂ ਵੱਡੀ ਪੱਧਰ ਤੇ ਦੇਸ਼ ਭਰ ਵਿੱਚ ਸੰਤਾਂ ਮਹਾਂਪੁਰਸ਼ਾਂ ਨੂੰ ਸੰਸਥਾ ਦੇ ਨਾਲ ਜੋੜ ਕੇ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਮਾਜ ਵਿਚ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਸੂਫ਼ੀ ਸੰਤ ਸਮਾਜ ਸੰਗਤਾਂ ਦੇ ਸਹਿਯੋਗ ਨਾਲ ਸਮਾਜ਼ ਅੰਦਰ ਫੈਲੀਆਂ ਕੁਰੀਤੀਆਂ ਨਸ਼ੇ ਤੋਂ ਇਲਾਵਾਂ ਦਹੇਜ਼ ਪ੍ਰਥਾ , ਔਰਤਾਂ ਨਾਲ ਵਧੀਕੀਆਂ ਨੂੰ ਰੋਕਣ ਲਈ ਕੰਮ ਕਰੇਗਾ। ਉਨ੍ਹਾਂ ਮੀਟਿੰਗ ਵਿੱਚ ਸ਼ਾਮਲ ਸੰਤਾਂ ਮਹਾਂਪੁਰਸ਼ਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੂੰ ਸੂਫ਼ੀ ਸੰਤ ਸਮਾਜ ਪੰਜਾਬ ਵੱਲੋਂ ਬਣਦਾ ਯੋਗ ਸਨਮਾਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਸੰਸਥਾ ਵਿੱਚ ਬਣਦੇ ਅਹੁਦਿਆਂ ਨਾਲ ਨਿਵਾਜਿਆ ਜਾਵੇਗਾ। ਇਸ ਦੌਰਾਨ ਮੀਟਿੰਗ ਵਿੱਚ ਸੂਫ਼ੀ ਸੰਤ ਸਮਾਜ ਪੰਜਾਬ ਦੇ ਪਵਨ ਕੁਮਾਰ ਪੰਮਾ ਮੁੱਖ ਸੇਵਾਦਾਰ ਗੁੱਗਾ ਮੈਡੀ ਮੰਦਰ ਫਿਰੋਜ਼ਪੁਰ, ਜ਼ਿਲ੍ਹਾ ਮੋਗਾ ਦੇ ਵਾਇਸ ਪ੍ਰਧਾਨ ਸ਼ਿੰਦਾ ਸਿੰਘ ਨੱਥੂਵਾਲਾ ਗਰਬੀ , ਸੱਤ ਰਾਮ ਮੱਲੀ ਬਾਘਾ ਪੁਰਾਣਾ, ਮੁਹੰਮਦ ਸੈਮੂਅਲ ਮੁੱਖ ਸੇਵਾਦਾਰ ਪੰਜ ਪੀਰ ਦਰਗਾਹ ਧੱਲੇ ਕੇ, ਕ੍ਰਿਸ਼ਨਾ ਸ਼ਾਹ, ਸੁਖਵਿੰਦਰ ਸਿੰਘ ਧਾਲੀਵਾਲ , ਨਿਰਮਲ ਸਿੰਘ ਧਾਲੀਵਾਲ ,ਜਸਵੀਰ ਸਿੰਘ, ਗਗਨਦੀਪ ਸੇਠ, ਆਦਿ ਤੋਂ ਇਲਾਵਾਂ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।

You Might Be Interested In

Related Articles

Leave a Comment