Home » ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੀਵਾਲੀ ਤੋਹਫਾ, 22 ਅਕਤੂਬਰ ਨੂੰ 75 ਹਜ਼ਾਰ ਨੌਜਵਾਨਾਂ ਨੂੰ ਸੋਂਪਣਗੇ ਨਿਯੁਕਤੀ ਪੱਤਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੀਵਾਲੀ ਤੋਹਫਾ, 22 ਅਕਤੂਬਰ ਨੂੰ 75 ਹਜ਼ਾਰ ਨੌਜਵਾਨਾਂ ਨੂੰ ਸੋਂਪਣਗੇ ਨਿਯੁਕਤੀ ਪੱਤਰ

by Rakha Prabh
118 views

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੀਵਾਲੀ ਤੋਹਫਾ, 22 ਅਕਤੂਬਰ ਨੂੰ 75 ਹਜ਼ਾਰ ਨੌਜਵਾਨਾਂ ਨੂੰ ਸੋਂਪਣਗੇ ਨਿਯੁਕਤੀ ਪੱਤਰ
ਨਵੀਂ ਦਿੱਲੀ, 20 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦੀਵਾਲੀ ’ਤੇ ਨੌਜਵਾਨਾਂ ਨੂੰ ਵੱਡਾ ਤੋਹਫਾ ਦੇਣ ਜਾ ਰਹੇ ਹਨ। ਜਾਣਕਾਰੀ ਮੁਤਾਬਕ 22 ਅਕਤੂਬਰ ਨੂੰ ਪ੍ਰਧਾਨ ਮੰਤਰੀ ਮੋਦੀ 75 ਹਜਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਇਹ ਪ੍ਰੋਗਰਾਮ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ ਜਾਵੇਗਾ।

ਇਸ ਪ੍ਰੋਗਰਾਮ ’ਚ ਦੇਸ਼ ਭਰ ਤੋਂ ਨੌਜਵਾਨ ਹਿੱਸਾ ਲੈਣਗੇ। ਇਸ ਪ੍ਰੋਗਰਾਮ ’ਚ ਦੇਸ਼ ਦੇ ਵੱਖ-ਵੱਖ ਸਹਿਰਾਂ ਤੋਂ ਕੇਂਦਰੀ ਮੰਤਰੀ ਵੀ ਸ਼ਿਰਕਤ ਕਰਨਗੇ। ਉੜੀਸਾ ਤੋਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ, ਗੁਜਰਾਤ ਤੋਂ ਮਨਸੁਖ ਮਾਂਡਵੀਆ, ਚੰਡੀਗੜ੍ਹ ਤੋਂ ਅਨੁਰਾਗ ਠਾਕੁਰ, ਮਹਾਰਾਸਟਰ ਤੋਂ ਪੀਯੂਸ ਗੋਇਲ ਸ਼ਾਮਲ ਹਨ।

ਇਸ ਸਾਲ ਜੂਨ ’ਚ ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਵਿਭਾਗਾਂ ਤੇ ਮੰਤਰਾਲਿਆਂ ਦੇ ਕੰਮ ਦੀ ਸਮੀਖਿਆ ਕਰਨ ਤੋਂ ਬਾਅਦ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਅਗਲੇ ਡੇਢ ਸਾਲ ’ਚ ਮਤਲਬ ਦਸੰਬਰ 2023 ਤੱਕ 10 ਲੱਖ ਨੌਕਰੀਆਂ ਦੇਵੇਗੀ। ਪ੍ਰਧਾਨ ਮੰਤਰੀ ਮੋਦੀ ਦੇ ਐਲਾਨ ਤੋਂ ਬਾਅਦ ਇਸ ਦਿਸ਼ਾ ’ਚ ਮਿਸ਼ਨ ਮੋਡ ’ਚ ਕੰਮ ਸ਼ੁਰੂ ਹੋ ਗਿਆ ਹੈ। ਹੁਣ ਇਸ ਸਬੰਧ ’ਚ ਪ੍ਰਧਾਨ ਮੰਤਰੀ 75,000 ਨੌਜਵਾਨਾਂ ਨੂੰ ਰੁਜਗਾਰ ਪੱਤਰ ਦੇਣਗੇ।

ਵਰਣਨਯੋਗ ਹੈ ਕਿ ਵਿਰੋਧੀ ਪਾਰਟੀਆਂ ਬੇਰੁਜਗਾਰੀ ਦੇ ਮੁੱਦੇ ’ਤੇ ਅਕਸਰ ਮੋਦੀ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕਰਦੀਆਂ ਰਹੀਆਂ ਹਨ। ਇਸ ਅਭਿਆਸ ਨੂੰ ਵਿਰੋਧੀ ਧਿਰ ਦੇ ਖਿਲਾਫ ਸਰਕਾਰ ਦੇ ਜਵਾਬੀ ਹਮਲੇ ਵਜੋਂ ਦੇਖਿਆ ਗਿਆ ਸੀ।

Related Articles

Leave a Comment