ਫਿਰੋਜ਼ਪੁਰ 21 ਜੁਲਾਈ 2023 ( ਗੁਰਪ੍ਰੀਤ ਸਿੰਘ ਸਿੱਧੂ ) ਸੀਨੀਅਰ ਇਲੈਕਟ੍ਰੀਕਲ ਡਵੀਜਨ ਇੰਜੀ: ਫਿਰੋਜ਼ਪੁਰ ਦੀਆਂ ਮਜ਼ਦੂਰ ਵਿਰੋਧੀ ਨੀਤੀਆ ਖਿਲਾਫ ਨਾਰਦਨ ਰੇਲਵੇ ਮੈਂਸ ਯੂਨੀਅਨ (ਐੱਨ.ਆਰ.ਐੱਮ.ਯੂ) ਦਾ ਧਰਨਾ ਪ੍ਰਦਰਸ਼ਨ ਰਮੇਸ਼ ਚੰਦ ਸ਼ਰਮਾ ਦੀ ਅਗਵਾਈ ਵਿਚ ਕੀਤਾ ਗਿਆ। ਇਸ ਮੌਕੇ ਪਰਵੀਨ ਕੁਮਾਰ, ਕਾਮਰੇਡ ਸੁਭਾਸ਼ ਸ਼ਰਮਾ, ਰਾਜਬੀਰ ਸਿੰਘ, ਕਾਮਰੇਡ ਸੁਰਿੰਦਰ ਸਿੰਘ, ਪੰਕਜ ਮਹਿਤਾ, ਅਰਜਨ ਪਾਸੀ, ਪਦਮ ਕੁਮਾਰ, ਦੁਰਗਾ ਦਾਸ, ਸੁਰਿੰਦਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜਰ ਸਨ।
ਇਸ ਮੌਕੇ ਸੀਨੀਅਰ ਇਲੈਕਟ੍ਰੀਕਲ ਡਵੀਜਨ ਇੰਜੀ: ਫਿਰੋਜ਼ਪੁਰ ਦੀਆ ਜਾਇਜ ਮੰਗਾਂ, ਨਜਾਇਜ਼ ਬਦਲੀਆਂ ਅਤੇ ਠੇਕੇਦਾਰਾਂ ਵੱਲੋਂ ਘਟੀਆਂ ਮਟਿਰੀਅਲ ਲਾਉਣ ਦੇ ਵਿਰੋਧ ਵਿਚ ਸਾਰੇ ਨਾਰਦਨ ਮੈਂਸ ਵੱਲੋਂ ਪੂਰੇ ਡਵੀਜਨ ਅੰਦਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਜਿਨ੍ਹਾਂ ਚਰ ਨਜਾਇਜ਼ ਤੌਰ ਤੇ ਕੀਤੀਆ ਗਈਆ ਬਦਲੀਆਂ ਨੂੰ ਰੱਦ ਨਹੀ ਕੀਤਾ ਜਾਦਾਂ ਉਨ੍ਹਾ ਚਿਰ ਇਹ ਧਰਨਾ ਪ੍ਰਦਰਸ਼ਨ ਚੱਲਦਾ ਰਹੇਗਾ। ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਜਿਹੜਾ ਘਟੀਆ ਮਟਿਰੀਅਲ ਲਗਾਇਆ ਜਾਂਦਾ ਹੈ ਉਹ ਜਿਆਦਾ ਨਹੀ ਚੱਲਦਾ ਅਤੇ ਇਸ ਦਾ ਖਾਮਿਆਜੇ ਰੇਲਵੇ ਕਰਮਚਾਰੀਆਂ ਨੂੰ ਭੁਗਤਨੇ ਪੈਦੇ ਹਨ ਜਿਸ ਨੂੰ ਬਿਲਕੁਲ ਬਰਦਾਸ਼ ਨਹੀ ਕੀਤਾ ਜਾਵੇਗਾ।
ਇਸ ਮੌਕੇ ਏ.ਆਈ.ਆਰ ਵੱਲੋਂ 2004 ਤੋ ਲਾਗੂ ਕੀਤੀ ਗਈ ਨਵੀ ਪੈਨਸ਼ਨ ਸਕੀਮ ਬੰਦ ਕਰਕੇ ਪਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਵਾਸਤੇ ਲੋਕਾਂ ਨੂੰ ਲਾਭ ਬੰਦ ਕੀਤਾ ਗਿਆ । ਉਨ੍ਹਾਂ ਨੇ 10 ਅਗਸਤ ਨੂੰ ਸੰਸਦ ਦਾ ਘਿਰਾਓ ਕਰਨ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਇਹ ਧਰਨਾ ਪ੍ਰਦਰਸ਼ਨ ਉੱਦੋ ਤੱਕ ਚਲਦਾ ਰਹੇਗਾ ਜਦੋਂ ਤੱਕ ਨਜਾਇਜ਼ ਤੌਰ ਤੇ ਕੀਤੀਆਂ ਗਈਆਂ ਬਦਲੀਆਂ ਰੱਦ ਨਹੀਂ ਕੀਤੀਆਂ ਜਾਂਦੀਆਂ।