Home » ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਅ ਨੇ ਜਿਲੇ ਦੇ ਸਕੂਲ ਮੁਖੀਆਂ ਨਾਲ ਕੀਤੀ ਮੀਟਿੰਗ

ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਅ ਨੇ ਜਿਲੇ ਦੇ ਸਕੂਲ ਮੁਖੀਆਂ ਨਾਲ ਕੀਤੀ ਮੀਟਿੰਗ

by Rakha Prabh
11 views
ਸੰਗਰੂਰ, 21 ਜੁਲਾਈ, 2023: ਮਾਨਯੋਗ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਸ੍ਰੀ ਸੰਜੀਵ ਸ਼ਰਮਾਂ ਅਤੇ ਉੱਪ ਜਿਲ੍ਹਾਂ ਸਿੱਖਿਆ ਅਫਸਰ ਸ੍ਰੀ ਪ੍ਰੀਤਇੰਦਰ ਘਈ ਦੀ ਅਗਵਾਈ ਹੇਠ ਸਮੂਹ ਸੰਗਰੂਰ ਜਿਲੇ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਮੁੱਖ ਅਧਿਆਪਕ ਸਾਹਿਬਾਨ ਨਾਲ ਜਿਲਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਦੇ ਆਡੀਟੋਰੀਅਮ ਹਾਲ ਵਿੱਚ ਮੀਟਿੰਗ ਕੀਤੀ ਗਈ। ਜਿਸ ਵਿੱਚ ਜਿਲਾ੍ ਸਿੱਖਿਆ ਅਫਸਰ ਨੇ ਸੰਬੋਧਨ ਕਰਦਿਆ ਕਿਹਾ ਕਿ ਸਿੱਖਿਆ ਨੂੰ ਸਮੇ ਦੇ ਹਾਣ ਦਾ ਬਣਾਉਣ ਲਈ ਸਰਕਾਰ ਹਰ ਸੰਭਵ ਉਪਰਾਲੇ ਕਰ ਰਹੀ ਹੈ । ਇਸ ਸਬੰਧੀ ਸਕੂਲ ਆਫ ਐਮੀਨੈਸ ਨਾਲ ਸਬੰਧਿਤ ਗਤੀਵਿਧੀਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਇਨਰੋਲਮੈਟ ਸਬੰਧੀ ਅਤੇ ਐਮੀਨੈਂਸ ਸਕੂਲਾਂ ਦੀਆਂ ਗ੍ਰਾਂਟਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਉੱਪ ਜਿਲਾਂ ਸਿੱਖਿਆ ਅਫਸਰ ਨੇ ਕਿਹਾ ਕਿ ਸਕੂਲਾਂ ਦੇ ਦਾਖਲੇ ਸਬੰਧੀ ਜੋਰ ਦਿੰਦੇ ਕਿਹਾ ਕਿ ਸਕੂਲਾਂ ਵਿੱਚ ਵਿਿਦਆਰਥੀਆਂ ਨੂੰ ਉਤਸ਼ਾਹਿਤ ਕਰਕੇ ਵੱਧ ਤੋ ਵੱਧ ਦਾਖਲਾ ਕਰਵਾਇਆ ਜਾਵੇ। ਨਾਨ ਐਮੀਨੈਸ਼ ਸਕੁਲ਼ਾਂ ਦੇ ਸਬੰਧ ਵਿੱਚ ਆ ਰਹੀਆਂ ਮੁਸ਼ਕਿਲਾਂ ਜਿੰਨਾਂ ਵਿੱਚ ਪੀਣ ਵਾਲੇ ਪਾਣੀ ਸਬੰਧੀ ਸਮੱਸਿਆਵਾਂ, ਵੱਖ ਵੱਖ ਕੰਮਾਂ ਲਈ ਗ੍ਰਾਂਟਾਂ ਦੇ ਸਬੰਧ ਵਿੱਚ ਅਤੇ ਸਕੂਲ ਵਿੱਚ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੀਆ ਪੋਸਟਾਂ ਸਬੰਧੀ ਜਾਣਕਾਰੀ ਸਾਂਝੀ ਕਰ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਸੰਗਰੂਰ ਦੇ ਸਾਰੇ ਬਲਾਕਾਂ ਦੇ ਬੀ.ਐਨ,ੳ. ਸਾਹਿਬਾਨ , ਡੀ.ਐਸ.ਐਮ ਤੇ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬ ਤੇ ਸਕੂਲ ਮੱਖੀ ਸਾਹਿਬਾਨ ਹਾਜ਼ਰ ਸਨ।

Related Articles

Leave a Comment