ਹੁਸ਼ਿਆਰਪੁਰ 25 ਜੁਲਾਈ (ਤਰਸੇਮ ਦੀਵਾਨਾ )
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਜ਼ੀਲੇਂਸ ਵਿਭਾਗ ਵੱਲੋ ਭ੍ਰਿਸ਼ਟਾਚਾਰੀ ਅਤੇ ਗੈਰ-ਇਖ਼ਲਾਕੀ ਕੰਮ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਦੇ ਨਾਲ ਨਾਲ ਰਾਜਨੀਤਕ ਲੋਕਾਂ ਖਿਲਾਫ ਕੀਤੀਆਂ ਜਾ ਰਹੀਆਂ ਸਖਤ ਅਤੇ ਦਲੇਰਾਨਾ ਕਾਰਵਾਈਆਂ ਕਾਰਣ ਗਲਤ ਕੰਮ ਕਰਨ ਵਾਲੇ ਲੋਕਾਂ ਵਿੱਚ ਸਨਸਨੀ ਫੈਲੀ ਹੋਈ ਹੈ ਜਦਕਿ ਆਮ ਲੋਕਾਂ ਵਿੱਚ ਤਸੱਲੀ ਅਤੇ ਸੰਤੁਸ਼ਟੀ ਪੈਦਾ ਹੋਈ ਹੈ ਅੱਜ ਕੱਲ ਪੰਜਾਬ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਦਿੱਤੀਆਂ ਹਦਾਇਤਾਂ ਕਾਰਨ ਵਿਜ਼ੀਲੇਂਸ ਵਿਭਾਗ ਵੱਲੋ ਗਲਤ ਕੰਮ ਕਰਨ ਵਾਲੇ ਲੋਕਾਂ ਖਿਲਾਫ ਕਰਵਾਈਆਂ ਨਿਰੰਤਰ ਜਾਰੀ ਹਨ ਇਸੇ ਲੜੀ ਤਹਿਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਵਿਜ਼ੀਲੈਸ ਵਿਭਾਗ ਵੱਲੋਂ ਅਚਾਨਕ ਛਾਪਾ ਮਾਰੇ ਜਾਣ ਕਾਰਣ ਡਾਕਟਰਾਂ ਵਿੱਚ ਹੜ੍ਹਕੰਪ ਮੱਚ ਗਿਆ ਭਰੋਸੇਯੋਗ ਸੂਤਰਾਂ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਕਰੀਬ ਦੁਪਿਹਰੇ 12:15 ਵਜੇ ਵਿਜ਼ੀਲੈਸ ਵਿਭਾਗ ਦੀ ਟੀਮ ਡੀਐੱਸਪੀ ਮੁਨੀਸ਼ ਸ਼ਰਮਾ ਦੀ ਅਗਵਾਈ ਹੇਠ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਪਹੁੰਚੀ ਅਤੇ ਇੰਚਾਰਜ ਐੱਸਐੱਮਓ ਡਾ ਸਵਾਤੀ ਸ਼ੀਹਮਾਰ ਦੇ ਕਮਰੇ ਵਿੱਚ ਚਲੇ ਗਏ ਜਿੱਥੇ ਵਿਜ਼ੀਲੇਂਸ ਦੀ ਟੀਮ ਨੂੰ ਦੇਖ ਕੇ ਡਾਕਟਰਾਂ ਦੇ ਚਿਹਰੇ ਦੀਆਂ ਹਵਾਈਆਂ ਉੜ ਗਈਆਂ ਇਸ ਦੌਰਾਨ ਵਿਜ਼ੀਲੈਸ ਦੀ ਟੀਮ ਨੇ ਕਰੀਬ ਇੱਕ ਘੰਟੇ ਦਾ ਸਮਾਂ ਇੰਚਾਰਜ ਐੱਸ ਐੱਮ ਓ ਡਾਕਟਰ ਦੇ ਕਮਰੇ ਵਿੱਚ ਬਿਤਾਇਆ ਜਿਸ ਸਬੰਧੀ ਸਿਵਲ ਹਸਪਤਾਲ ਦੇ ਕਿਸੇ ਵੀ ਅਧਿਕਾਰੀ ਨੇ ਕੋਈ ਜਾਣਕਾਰੀ ਦੇਣੀ ਜ਼ਰੂਰੀ ਨਾ ਸਮਝੀ। ਜਦ ਕਿ ਮੀਡੀਆ ਕਰਮੀਆਂ ਵੱਲੋਂ ਡੀਐਸਪੀ ਮੁਨੀਸ਼ ਸ਼ਰਮਾ ਵੱਲੋਂ ਪੁੱਛੇ ਜਾਣ ਤੇ ਉਹਨਾਂ ਕੇਵਲ ਏਨਾਂ ਹੀ ਕਿਹਾ ਕਿ ਇਹ ਮੁੱਖ ਮੰਤਰੀ ਦੀਆਂ ਹਦਾਇਤਾਂ ਤੇ ਵਿਜ਼ੀਲੇਂਸ ਵਿਭਾਗ ਦੀ ਰੂਟੀਨ ਚੈਕਿੰਗ ਸੀ, ਕਾਰਣ ਚਾਹੇ ਕੁਝ ਵੀ ਹੋਵੇ ਵਿਜੀਲੈਂਸ ਦੇ ਇਸ ਛਾਪੇ ਨਾਲ ਸਿਵਲ ਹਸਪਤਾਲ ਵਿੱਚ ਬੀਤੇ ਸਮੇਂ ਤੋਂ ਹੋਈਆਂ ਕੋਤਾਹੀਆਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ