ਨਾਇਬ ਤਸੀਲਦਾਰ ਰਾਕੇਸ਼ ਅਗਰਵਾਲ ਨੇ (ਮੇਰਾ ਘਰ ਮੇਰੇ ਨਾਮ) ਸਕੀਮ ਸਬੰਧੀ ਦਿੱਤੀ ਟ੍ਰੇਨਿੰਗ
ਫਿਰੋਜਪੁਰ 6 ਜੁਲਾਈ 2023.
ਪੰਜਾਬ ਸਰਕਾਰ ਦੇ ਆਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਦੀ ਯੋਗ ਅਗਵਾਈ ਹੇਠ ਮਾਲ ਵਿਭਾਗ ਵੱਲੋਂ ਜ਼ਿਲੇ ਦੇ ਨਵ ਨਿਯੁਕਤ 26 ਪਟਵਾਰੀਆਂ ਨੂੰ ਪੰਜਾਬ ਸਰਕਾਰ ਦੀ “ਮੇਰਾ ਘਰ ਮੇਰੇ ਨਾਮ ਸਕੀਮ”ਸਬੰਧੀ ਵਿਸਥਾਰ ਸਹਿਤ ਟ੍ਰੇਨਿੰਗ ਦਿੱਤੀ ਗਈ ਅਤੇ ਨਾਇਬ ਤਹਿਸੀਲਦਾਰ ਸ੍ਰੀ ਰਾਕੇਸ਼ ਅਗਰਵਾਲ ਨੇ ਮਾਸਟਰ ਟ੍ਰੇਨਰ ਵਜੋਂ ਭੂਮਿਕਾ ਨਿਭਾਈ।
ਨਾਇਬ ਤਹਿਸੀਲਦਾਰ ਸ੍ਰੀ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਇਸ ਟਰੇਨਿੰਗ ਦੌਰਾਨ ਨਵ ਨਿਯੁਕਤ ਪਟਵਾਰੀਆਂ ਨੂੰ ਸਕੀਮ ਸਬੰਧੀ ਸਰਵੇ ਕਰਨ ਉਪਰੰਤ ਸਬੰਧਤ ਨੂੰ ਘਰ ਦਾ ਮਾਲਕ ਕਿਵੇਂ ਬਣਾਉਣਾ ਹੈ ਸਬੰਧੀ ਟ੍ਰੇਨਿੰਗ ਦਿੱਤੀ ਗਈ ਅਤੇ ਆਉਣ ਵਾਲੇ ਸਮੇਂ ਲਈ ਚੁਣੌਤੀਆਂ ਤੇ ਉਨਾਂ ਦੇ ਹੱਲ ਸਬੰਧੀ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਸ ਤੋ ਇਲਾਵਾ ਨਵ-ਨਿਯੁਕਤ ਪਟਵਾਰੀਆਂ ਦੀ ਫੀਲਡ ਦੇ ਪਟਵਾਰੀਆਂ ਨਾਲ ਡਿਊਟੀ ਲਗਾਈ ਗਈ ਤਾਂ ਜੋ ਉਨ੍ਹਾਂ ਨੂੰ ਫੀਲਡ ਦੇ ਕੰਮ ਬਾਰੇ ਜਾਣਕਾਰੀ ਮਿਲ ਸਕੇ। ਇਸ ਮੌਕੇ ਕਾਨੂੰਗੋ ਸ੍ਰੀ ਬੂਟਾ ਸਿੰਘ ਵੀ ਹਾਜਰ ਸਨ।