ਮਲੋਟ,01 ਅਗਸਤ (ਪ੍ਰੇਮ ਗਰਗ)-ਫਰੀਡਮ ਫਾਈਟਰ ਉੱਤਰਾਅਧਿਕਾਰੀ ਜੱਥੇਬੰਦੀ
ਪੰਜਾਬ ਦੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ, ਸੂਬਾ ਜਰਨਲ ਸਕੱਤਰ ਮੇਜਰ
ਸਿੰਘ ਬਰਨਾਲਾ ਅਤੇ ਸੂਬਾ ਖਜ਼ਾਨਚੀ ਭਰਪੂਰ ਸਿੰਘ ਦੀ ਯੋਗ ਅਗਵਾਈ ਹੇਠ ਸ਼ਹੀਦ
ਊਧਮ ਸਿੰਘ ਜੀ ਦੇ 84ਵੇਂ ਸ਼ਹੀਦੀ ਦਿਹਾੜੇ ’ਤੇ ਸੁਨਾਮ ਵਿਖੇ ਵੱਖ ਵੱਖ
ਜਿਲ੍ਹਿਆਂ ਤੋਂ ਦੇਸ਼ ਭਗਤਾਂ ਦੇ ਵਾਰਿਸਾਂ ਨੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸ਼ਮੂਲੀਅਤ
ਕੀਤੀ, ਜਿਸ ਵਿਚ ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਲੋਟ ਦੀ ਅਗਵਾਈ ਵਿਚ ਮਲੋਟ ਦੀ
ਜੱਥੇਬੰਦੀ ਵਲੋਂ ਵੀ ਸ਼ਮੂਲੀਅਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ
ਹੋਏ ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਲੋਟ ਨੇ ਦੱਸਿਆ ਕਿ ਸ਼ਰਧਾ ਦੇ ਫੁੱਲ ਭੇਂਟ ਕਰਨ
ਉਪਰੰਤ ਹੀ ਜੱਥੇਬੰਦੀ ਦੇ ਆਗੂਆਂ ਨੇ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਮੀਟਿੰਗ
ਕੀਤੀ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ
ਸਮੇਂ ਦੀਆਂ ਸਰਕਾਰਾਂ ਨੇ ਇਨ੍ਹਾਂ ਸ਼ਹੀਦਾਂ ਦੇ ਬੁੱਤਾਂ ਨੂੰ ਪੂਜ ਕੇ ਹੀ ਆਪਣੀ ਬੰਸਰੀ
ਵਜਾਈ ਅਤੇ ਜਿਉਂਦੇ ਜੀ ਦੇਸ਼ ਭਗਤਾਂ ਦੇ ਵਾਰਿਸਾਂ ਨੂੰ ਪੁੱਛਿਆ ਤੱਕ ਨਹੀਂ। ਇਸੇ
ਤਰ੍ਹਾਂ ਹੀ ਸ਼ਹੀਦ ਭਗਤ ਸਿੰਘ ਦੇ ਪਿੰਡ ਤੋਂ ਸਹੁੰ ਚੁੱਕ ਕੇ ਆਪਣੇ ਕਾਰਜਕਾਲ ਨੂੰ
ਸੰਭਾਲਣ ਵਾਲੀ ਮਾਨ ਸਰਕਾਰ ਵੀ ਦੇਸ਼ ਭਗਤਾਂ ਦੇ ਵਾਰਿਸਾਂ ਦੀਆ ਆਸਾਂ ਉੱਤੇ ਪਾਣੀ
ਫੇਰ ਰਹੀ ਹੈ, ਇਸ ਲਈ ਮਾਨ ਸਰਕਾਰ ’ਤੇ ਰੋਸ ਕਰਦਿਆਂ ਜੱਥੇਬੰਦੀ ਦੇ ਆਗੂਆਂ
ਨੇ ਫੈਸਲਾ ਕੀਤਾ ਕਿ ਜੋ ਮੰਗਾਂ ਪ੍ਰਤੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਉਸ
’ਤੇ ਮਾਨ ਸਰਕਾਰ ਖਰ੍ਹੀ ਉੱਤਰੇ ਨਹੀ ਤਾਂ 7 ਅਗਸਤ ਨੂੰ ਡੀ.ਸੀ ਦਫਤਰ ਸੰਗਰੂਰ ਵਿਖੇ
ਸੂਬੇ ਭਰ ਦੇ ਦੇਸ਼ ਭਗਤ ਪਰਿਵਾਰ ਧਰਨਾ ਲਗਾਉਣ ਲਈ ਮਜ਼ਬੂਰ ਹੋਣਗੇ, ਜਿਸ ਦੀ
ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਸਮਾਗਮ ਵਿਚ ਜੱਥੇਬੰਦੀ ਦੇ
ਸੀਨੀਆਰ ਮੀਤ ਪ੍ਰਧਾਨ ਗੁਰਮੀਤ ਸਿੰਘ ਸੰਧੂ, ਜਰਨਲ ਸਕੱਤਰ ਬਲਜਿੰਦਰ ਸਿੰਘ
ਮਧੀਰ, ਜਿਲ੍ਹਾ ਖਜ਼ਾਨਚੀ ਕੁਲਵੰਤ ਸਿੰਘ ਭਲਾਈਆਣਾ ਅਤੇ ਜਗਦੀਸ਼ ਸਿੰਘ ਦੀਸ਼ਾ
ਮੁਕਤਸਰ ਮੈਂਬਰ ਸ਼ਾਮਲ ਹੋਏ।
ਫੋਟੋ 01 ਮਲੋਟ 01 ਵਿੱਚ-