ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ ) ਪੰਜਾਬ ਅੰਦਰਲੀ ਸਿਆਸਤ ਵਿੱਚ ਮੌਜ਼ੂਦਾ ਰੁਝਾਨ ਜ਼ਮੂਹਰੀਅਤ ਅਤੇ ਸੰਵਿਧਾਨਿਕ ਨਿਯਮਾਂ ਦੇ ਉਲਟ ਹਨ। ਉਕਤ ਸ਼ਬਦਾਂ ਦੇ ਪ੍ਰਗਟਾਵਾ ਭਾਜਪਾ ਪੰਜਾਬ ਦੇ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਬੀਤੇਂ ਦਿਨੀਂ ਪੰਜਾਬ ਵਿਧਾਨ ਸਭਾ ਵਿੱਚ ਮਾਣਯੋਗ ਰਾਜਪਾਲ ਦੇ ਭਾਸ਼ਣ ਦੌਰਾਨ ਹੋਏ ਹੰਗਾਮੇ ਤੇ ਚਿੰਤਾ ਪ੍ਰਗਟ ਕਰਦੇ ਹੋਏ ਕੀਤਾ । ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਕਦਰਾਂ ਕੀਮਤਾਂ ਵਿੱਚ ਭਾਰੀ ਨਿਘਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਸਹਿਣਸ਼ੀਲਤਾ ਦੀ ਕਮੀ ਜਾਪਦੀ ਹੈ। ਧਾਲੀਵਾਲ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਵਿੱਚ ਆਰਟੀਕਲ ਨੰ 153 ‘ਚੋਂ ਲੈਕੇ 162 ਤੱਕ ਸੰਵਿਧਾਨਿਕ ਸ਼ਕਤੀਆ ਪ੍ਰਾਪਤ ਹੁੰਦੀਆ ਹਨ। ਜਦੋਂ ਕਿ ਸੰਵਿਧਾਨ ਦੇ ਅੰਦਰ ਹੀ ਰਾਜਪਾਲ ਨੂੰ ਆਰਟੀਕਲ 202 ਤਹਿਤ ਸਲਾਨਾਂ ਵਿੱਤੀ ਬਿਆਨ ਦੇਣ ਦਾ ਅਧਿਕਾਰ ਪ੍ਰਾਪਤ ਹੈ। ਜਿਸ ਤਹਿਤ ਰਾਜਪਾਲ ਹਰੇਕ ਵਿੱਚੀ ਸਾਲ ਦੇ ਸਬੰਧ ਵਿੱਚ ਰਾਜ ਦੀ ਵਿਧਾਨ ਸਭਾ ਦੇ ਸਦਨ ਦੇ ਸਾਹਮਣੇ ਉਸ ਸਾਲ ਲਈ ਰਾਜ ਦੀਆਂ ਅਨੁਮਾਨਿਤ ਪ੍ਰਾਪਤੀਆਂ ਅਤੇ ਖਰਚਿਆਂ ਦਾ ਇੱਕ ਬਿਆਨ ਦਿੰਦਾ ਹੈ ਪਰ ਬੀਤੇਂ ਦਿਨੀਂ ਦੇਖਣ ਵਿੱਚ ਆਇਆ ਕਿ ਰਾਜਪਾਲ ਨੂੰ ਆਪਣਾ ਭਾਸ਼ਣ ਪੜ੍ਹਨਾ ਅਸੰਭਵ ਹੋ ਗਿਆ। ਜਦੋਂ ਕਿ ਰਾਜਪਾਲ ਜੀ ਵਾਰ ਵਾਰ ਕਹਿੰਦੇ ਰਹੇ ਕਿ ਸਰਕਾਰ ਦਾ ਭਾਸ਼ਣ ਪੜ੍ਹਨਾ, ਉਨਾਂ ਦੀ ਸੰਵਿਧਾਨਿਕ ਜਿੰਮੇਵਾਰੀ ਹੈ, ਇਹ ਸਾਰਾ ਵਰਤਾਰਾ ਪੰਜਾਬ ਲਈ ਬੇਹੱਦ ਮੰਦਭਾਗਾ ਹੈ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕੋਈ ਸਮਾਂ ਸੀ, ਜਦੋਂ ਸਿਆਸਤਦਾਨ ਸੁਣਨ ਦੀ ਸ਼ਕਤੀ ਰੱਖਦੇ ਸਨ, ਸ਼ਬਦਾਂ ਦੀ ਮਿਆਰ ਉੱਚੀ ਹੁੰਦੀ ਸੀ ਪਰ ਅਜੋਕੇ ਸਮੇਂ ਵਿੱਚ ਨਾ ਉਮਰਾਂ ਦੀ ਲਿਹਾਜ਼ ਰਹੀਂ ਨਾ ਹੀ ਸ਼ਬਦਾਂ ਦੇ ਪੱਧਰ ਉੱਚਾ ਰਿਹਾ, ਇਸ ਦੇ ਨਾਲ ਹੀ ਭਾਜਪਾ ਬੁਲਾਰਾ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਵੀ ਕਿਹਾ ਕਿ ਅਸੀਂ ਆਪਣੀ ਵੋਟ ਦੀ ਸਹੀ ਵਰਤੋਂ ਨਾ ਕਰਕੇ ਕੁੱਝ ਆਗੂਆਂ ਦੇ ਮਾੜੇ ਕੰਮਾਂ ਵਿੱਚ ਸਿੱਧੇ ਜਾ ਅਸਿੱਧੇ ਤੌਰ ਤੇ ਯੋਗਦਾਨ ਦੇ ਰਹੇ ਹਾਂ ਕੁੱਲ ਮਿਲਾ ਤੇ ਇਹ ਕਿਹਾ ਜਾ ਸਕਦਾ ਹੈ ਕਿ ਸਮੁੱਚੀਆ ਪਾਰਟੀਆ ਵਿੱਚ ਆਗੂਆਂ ਦੇ ਭ੍ਰਿਸ਼ਟ ਆਚਰਣ ਅਤੇ ਅਪਰਾਧਕ ਰਿਕਾਰਡ ਜਾ ਗ੍ਰਾਫ ਉੱਚਾ ਹੈ ਤ੍ਰਾਸਦੂ ਇਹ ਹੈ ਕਿ ਸਿਆਸਤ ਵਿੱਚ ਅੱਜ ਕੱਲ ਅਪਰਾਧਕ ਕਿਸਮ ਦੇ ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਕਾਨੂੰਨ ਨੂੰ ਛਿੱਕੇ ਟੰਗਣ ਵਾਲੇ ਵਿਅਕਤੀ ਜਦ ਸਰਕਾਰਾਂ ਦਾ ਹਿੱਸਾ ਬਣਦੇ ਹਨ ਤਾਂ ਸਥਿਤੀ ਗੰਭੀਰ ਬਣ ਜਾਂਦੀ ਹੈ। ਉਨਾਂ ਨੇ ਕਿਹਾ ਕਿ ਜੋ ਸਿਆਸਤ ਸੰਵਿਧਾਨਿਕ ਅਹੁੱਦਿਆਂ ਦਾ ਅਪਮਾਨ ਕਰਦੇ ਹਨ, ਅਜਿਹੇ ਆਗੂਆਂ ਕੋਲੋਂ ਸਾਰਥਿਕ ਸੋਚ ਅਤੇ ਲੋਕਾਂ ਦੀ ਪੈਰਵਾਈ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ।