Home » ਸਾਹਨੇਵਾਲ ਵਿੱਖੇ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਵਿਸ਼ਾਲ ਸੰਤ ਸਮਾਗਮ ਦਾ ਕੀਤਾ ਆਯੋਜਨ

ਸਾਹਨੇਵਾਲ ਵਿੱਖੇ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਵਿਸ਼ਾਲ ਸੰਤ ਸਮਾਗਮ ਦਾ ਕੀਤਾ ਆਯੋਜਨ

by Rakha Prabh
34 views

ਸਾਹਨੇਵਾਲ (ਸਵਰਨਜੀਤ ਸਿੰਘ)

You Might Be Interested In

ਸਾਹਨੇਵਾਲ ਵਿਖੇ ਸੰਤ ਨਿਰੰਕਾਰੀ ਮਿਸ਼ਨ ਦੀ ਬਰਾਂਚ ਸਾਹਨੇਵਾਲ ਵੱਲੋਂ ਵਿਸ਼ਾਲ ਸੰਤ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪਿੰਡ ਦੋਰਾਹਾ, ਡੇਹਲੋਂ, ਸਮਰਾਲਾ, ਖਮਾਣੋਂ, ਕੱਦੋ, ਪਾਇਲ, ਲੁਧਿਆਣਾ, ਸ਼ਿਮਲਾਪੁਰੀ, ਭਾਦਸੋਂ, ਢੰਡਾਰੀ, ਰਾਮ ਨਗਰ, ਮੁੰਡੀਆ, ਸਾਹਨੇਵਾਲ ਤੋਂ ਇਲਾਵਾ ਅਨੇਕਾਂ ਸ਼ਰਧਾਲੂਆਂ ਨੇ ਉਤਸ਼ਾਹ ਪੂਰਵਕ ਭਾਗ ਲਿਆ। ਇਸ ਸਬੰਧੀ ਲਾਲ ਸਿੰਘ ਸੰਯੋਜਕ ਅਤੇ ਬਰਾਂਚ ਸਾਹਨੇਵਾਲ ਦੇ ਮੁਖੀ ਜਗਜੀਤ ਸਿੰਘ ਸੇਠੀ ਨੇ ਦੱਸਿਆ ਕਿ ਨਿਰੰਕਾਰੀ ਮਿਸ਼ਨ ਦੇ ਪ੍ਰਮੁੱਖ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਕਿਰਪਾ ਸਦਕਾ ਜੋਨਲ ਇੰਚਾਰਜ ਸ਼੍ਰੀ ਗੁਲਸ਼ਨ ਲਾਲ ਜੀ ਦੀ ਹਜੂਰੀ ਵਿੱਚ ਇਸ ਸਮਾਗਮ ਦਾ ਆਯੋਜਨ ਹੋਇਆ। ਇਸ ਸਮੇਂ ਸ਼੍ਰੀ ਗੁਲਸ਼ਨ ਲਾਲ ਜੀ ਨੇ ਹਜ਼ਾਰਾਂ ਸ਼ਰਧਾਲੂਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ, ਕਿ ਇੰਨਸਾਨੀ ਜਾਮਾ 84 ਲੱਖ ਜੂਨ ਤੋਂ ਬਾਅਦ ਉਪਲਬਧ ਹੁੰਦਾ ਹੈ। ਇਸ ਲਈ ਆਪਾਂ ਇਸ ਜਾਮੇ ਵਿਚ ਰਹਿ ਕੇ ਇਸ ਪ੍ਰਭੂ ਪਰਮਾਤਮਾ ਦੀ ਪ੍ਰਰਾਪਤੀ ਕਰ ਸਕਦੇ ਹਾਂ। ਅੱਗੇ ਕਿਹਾ ਕਿ ਜਦੋਂ ਦਿਲ ਵਿਚ ਤਮੰਨਾ ਹੁੰਦੀ ਹੈ ਇਨਸਾਨ ਜਿੱਧਰ ਵੀ ਜਾਂਦਾ ਹੈ ਤਾਂ ਉਹ ਸੋਚਦਾ ਹੈ ਕਿ ਕਿਧਰੇ ਕੰਮ ਵਿੱਚ ਜਾ ਰਿਹਾ ਹੈ ਤਾ ਉਸਨੂੰ ਪੂਰਾ ਕਰਨਾ ਹੈ, ਜਦੋਂ ਇਨਸਾਨ ਇਹ ਮੰਨ ਵਿੱਚ ਬਿਠਾ ਲਏ ਤਾਂ ਉਸਦਾ ਉਹ ਕੰਮ ਪੂਰਾ ਹੁੰਦਾ ਹੈ, ਉਨ੍ਹਾਂ ਕਿਹਾ ਕਿ ਕਹਿਣ ਦਾ ਭਾਵ ਜਦੋਂ ਇਸ ਦੀ ਪ੍ਰਰਾਪਤੀ ਹੋ ਜਾਂਦੀ ਹੈ ਫਿਰ ਸੇਵਾ, ਸਿਮਰਨ, ਸਤਸੰਗ ਕਰਕੇ ਜੀਵਨ ਵਿੱਚ ਪਿਆਰ,ਨਿਮਰਤਾ, ਸਹਨਸੀਲਤਾ ਵਾਲੇ ਗੁਣ ਉਤਪਨ ਹੋ ਜਾਂਦੇ ਹਨ। ਕਿਹਾ ਕਿ ਪ੍ਰਮਾਤਮਾ ਨੂੰ ਦੇਖਿਆ ਜਾ ਸਕਦਾ ਹੈ, ਜਾਣਿਆ ਜਾ ਸਕਦਾ ਹੈ। ਅੱਗੇ ਮਿਸਾਲ ਦਿੰਦੇ ਹੋਏ ਕਿਹਾ ਕਿ ਜਿਸ ਤਰਾਂ ਅਸੀਂ ਕੁਝ ਅੱਗ ਦੇ ਪਕਾ ਕਿ ਕੁਝ ਖਾਣਾ ਹੈ ਤਾਂ ਅੱਗ ਨੂੰ ਜਲਾਉਣ ਲਈ ਲੱਕੜੀ ਦਾ ਪ੍ਰਬੰਧ ਕਰਨਾ ਪੈਂਦਾ ਹੈ ਫੇਰ ਲੱਕੜੀ ਤੋ ਅੱਗ ਪ੍ਰਗਟ ਹੋਏਗੀ ਫੇਰ ਅੱਗ ਦੇ ਉਪਰ ਕੁਝ ਬਰਤਨ ਰੱਖ ਕੇ ਉਸ ਵਿੱਚ ਪਕਾ ਕੇ ਖਾਣਾ ਪੈਂਦਾ ਹੈ, ਕਿਹਾ ਕਿ ਇਸ ਅਕਾਲ ਪੁਰਖ ਪਰਮਾਤਮਾ, ਨਿਰੰਕਾਰ ਪ੍ਰਭੂ ਦੀ ਜਾਣਕਾਰੀ ਸਤਿਗੁਰੂ ਕੋਲੋ ਹੀ ਪ੍ਰਾਪਤੀ ਹੁੰਦੀ ਹੈ।

ਅਖੀਰ ਵਿੱਚ ਕਿਹਾ ਕਿ ਇਨਸਾਨੀ ਜਾਮਾ ਕੇਵਲ ਨਿਰੰਕਾਰ ਪ੍ਰਭੂ ਪਰਮਾਤਮਾ ਦੀ ਜਾਣਕਾਰੀ ਲੈਣ ਲਈ ਮਿਲਿਆ ਹੈ, ਕਿਹਾ ਕਿ ਕੇਵਲ ਤੇ ਕੇਵਲ ਇਸ ਜਾਮਾ ਵਿੱਚ ਰਹਿ ਕਿ ਇਸ ਪਰਮਾਤਮਾ ਦੀ ਜਾਣਕਾਰੀ ਕੀਤੀ ਜਾ ਸਕਦੀ ਹੈ। ਪੋ੍ਗਰਾਮ ਵਿੱਚ ਸੰਯੋਜਕ ਲਾਲ ਸਿੰਘ ਜੀ ਵੱਲੋਂ ਆਏ ਹੋਏ ਸਾਰੇ ਮਹਾਪੁਰਸ਼ਾ ਦਾ ਜੀ ਆਇਆ ਕੀਤਾ ਗਿਆ ਅਤੇ ਸਥਾਨਕ ਬ੍ਰਾਂਚ ਸਾਹਨੇਵਾਲ ਦੇ ਮੁਖੀ ਜਗਜੀਤ ਸਿੰਘ ਸੇਠੀ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਇਸ ਮੌਕੇ ਹੋਰ ਵੀ ਸਖਸ਼ੀਅਤਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ ਜਗਿਆਸੂ ਮਹਾਤਮਾ ਵੱਲੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਕੀਤੀ ਗਈ। ਇਸ ਮੌਕੇ ਤੇ ਨਗਰ ਕੌਂਸਲ ਸਾਹਨੇਵਾਲ ਵੱਲੋਂ ਵਿਸ਼ੇਸ਼ ਕੈਂਪ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਵਰਤੋਂ ਆਉਣ ਵਾਲੀਆਂ ਪਲਾਸਟਿਕ ਦੀ ਚੀਜਾ ਬਾਰੇ ਜਾਣਕਾਰੀ ਦਿੱਤੀ ਗਈ। ਅਖੀਰ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Related Articles

Leave a Comment