Home » ਜ਼ੀਰਾ ਵਿਖੇ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਅੱਜ

ਜ਼ੀਰਾ ਵਿਖੇ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਅੱਜ

ਰਾਤਰੀ ਦਿਵਾਨ ਦੀਆਂ ਤਿਆਰੀਆਂ ਮੁਕੰਮਲ : ਆਗੂ

by Rakha Prabh
151 views
ਜ਼ੀਰਾ 3 ਨਵੰਬਰ ( ਗੁਰਪ੍ਰੀਤ ਸਿੰਘ ਸਿੱਧੂ)

ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ 752 ਵੇਂ ਪ੍ਰਕਾਸ਼ ਪੂਰਬ ਮੌਕੇ ਗੁਰਮਤਿ ਸਮਾਗਮ ਅਤੇ ਕੀਰਤਨ ਦਰਬਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜ਼ੀਰਾ ਵਿਖੇ ਅੱਜ ਹੋਣਗੇ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਆਤਮਾ ਸਿੰਘ , ਐਡਵੋਕੇਟ ਨਵਦੀਪ ਸਿੰਘ ਕਰੀਰ, ਡਾ ਹਰਦੀਪ ਸਿੰਘ, ਚਰਨਪ੍ਰੀਤ ਸਿੰਘ ਸੋਨੂੰ, ਡਾ ਹਰਵਿੰਦਰ ਸਿੰਘ ,ਤਜਿੰਦਰ ਸਿੰਘ ਆਦਿ ਨੇ ਦੱਸਿਆ ਕਿ ਭਗਤ ਨਾਮਦੇਵ ਸੇਵਾ ਸੁਸਾਇਟੀ ਜ਼ੀਰਾ ਵੱਲੋਂ ਸਮੂਹ ਇਲਾਕਾ ਦੇ ਸਹਿਯੋਗ ਨਾਲ ਮਿਤੀ 4 ਨਵੰਬਰ 2022 ਦਿਨ ਸ਼ੁੱਕਰਵਾਰ ਨੂੰ ਦੇਰ ਰਾਤ 7 ਵਜੇ ਤੋਂ 10 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜ਼ੀਰਾ ਵਿਖੇ ਮਹਾਨ ਕੀਰਤਨ ਦਰਬਾਰ ਅਤੇ ਗੁਰਮਤਿ ਸਮਾਗਮ ਹੋਣਗੇ। ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀਏ ਭਾਈ ਲਖਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਹਰਨੇਕ ਸਿੰਘ ਜ਼ੀਰਾ ਰੰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸੰਗਤਾਂ ਨੂੰ ਕਥਾ ਰਾਹੀਂ ਬਾਬਾ ਨਾਮਦੇਵ ਜੀ ਦੇ ਜੀਵਨ ਫਲਸਫ਼ੇ ਤੇ ਚਾਨਣਾ ਪਾਉਣਗੇ। ਇਸ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕੀਰਤਨ ਦਰਬਾਰ ਦਾ ਆਨੰਦ ਲੈਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਗੁਰਦੁਆਰਾ ਸਾਹਿਬ ਵਿਖੇ ਪੁੱਜਣ। ਉਨ੍ਹਾਂ ਦੱਸਿਆ ਕਿ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਜਸਵੰਤ ਸਿੰਘ ਨਾਮਦੇਵ, ਡਾ ਕੁਲਦੀਪ ਸਿੰਘ ਕਰੀਰ , ਗੁਰਪ੍ਰੀਤ ਸਿੰਘ ਨਾਮਦੇਵ ਵੀਜ਼ਨ , ਮੰਗਲ ਸਿੰਘ , ਡਾ ਜਗੀਰ ਸਿੰਘ , ਮੁਖਤਿਆਰ ਸਿੰਘ, ਐਡਵੋਕੇਟ ਗੁਰਵੀਰ ਸਿੰਘ , ਐਡਵੋਕੇਟ ਸੁਖਬੀਰ ਸਿੰਘ, ਗੁਰਨਾਮ ਸਿੰਘ ਨਾਨਕ ਨਗਰੀ, ਭਾਈ ਮਨਜੀਤ ਸਿੰਘ , ਡਾ ਸੁਖਵਿੰਦਰ ਸਿੰਘ , ਡਾ ਸੁਰਜੀਤ ਸਿੰਘ ਨਾਨਕ ਨਗਰੀ , ਡਾ ਜਗਦੀਪ ਸਿੰਘ ਕਰੀਰ, ਦੀਦਾਰ ਸਿੰਘ, ਸੁਰਜੀਤ ਸਿੰਘ ਟੇਲਰ ਮਾਸਟਰ, ਬਲਵਿੰਦਰ ਸਿੰਘ , ਗੁਰਪ੍ਰਤਾਪ ਸਿੰਘ ਕਾਕਾ ਜੇ ਸੀ ਬੀ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ ਵਿੱਕੀ, ਹਰਬੰਸ ਸਿੰਘ ਸੇਖਾ, ਅਮਰਜੀਤ ਸਿੰਘ ਫੌਜੀ, ਤਰਸੇਮ ਸਿੰਘ, ਮਨਪ੍ਰੀਤ ਸਿੰਘ , ਪਰਮਿੰਦਰ ਸਿੰਘ ਬੰਟੀ , ਗੁਰਮੁਖ ਸਿੰਘ , ਮਾਸਟਰ ਨਿਸ਼ਾਨ ਸਿੰਘ, ਅੰਗਰੇਜ ਸਿੰਘ ਟੇਲਰ ਮਾਸਟਰ ਆਦਿ ਹਾਜ਼ਰ ਸਨ।

Related Articles

Leave a Comment