ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇੱਕ ਤੋਂ ਬਾਅਦ ਇੱਕ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਕੜੀ ‘ਚ ਵੀਰਵਾਰ ਨੂੰ ਐਨ ਆਈ ਏ ਨੇ ਪੰਜਾਬ ਦੇ ਦੋ ਚੋਟੀ ਦੇ ਪੰਜਾਬੀ ਗਾਇਕਾਂ ਤੋਂ ਪੁੱਛਗਿੱਛ ਕੀਤੀ। ਗਾਇਕ ਦਲਪ੍ਰੀਤ ਢਿੱਲੋਂ ਅਤੇ ਮਨਕੀਰਤ ਔਲਖ ਤੋਂ ਐਨ ਆਈ ਏ ਨੇ ਦਿੱਲੀ ਹੈੱਡਕੁਆਰਟਰ ‘ਤੇ ਕਈ ਘੰਟੇ ਪੁੱਛਗਿੱਛ ਕੀਤੀ। ਦੱਸ ਦੇਈਏ ਕਿ ਮਨਕੀਰਤ ਅਤੇ ਢਿੱਲੋਂ ਦੇ ਗੈਂਗਸਟਰ ਲੌਰੇਸ਼ ਬਿਸ਼ਨੋਈ ਨਾਲ ਸਬੰਧ ਪਹਿਲਾਂ ਵੀ ਸਾਹਮਣੇ ਆਉਂਦੇ ਰਹੇ ਹਨ, ਜਿਸ ਤੋਂ ਬਾਅਦ ਬੰਬੀਹਾ ਗੈਂਗ ਮੂਸੇਵਾਲਾ ਕਾਂਡ ਤੋਂ ਬਾਅਦ ਗਾਇਕ ਮਨਕੀਰਤ ਔਲਕ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ। ਪੁੱਛਗਿੱਛ ਤੋਂ ਬਾਅਦ ਦੋਵੇਂ ਗਾਇਕਾਂ ਨੂੰ ਛੱਡ ਦਿੱਤਾ ਗਿਆ। ਹਾਲਾਂਕਿ ਲੋੜ ਪੈਣ ‘ਤੇ ਦੋਵਾਂ ਪੰਜਾਬੀ ਗਾਇਕਾਂ ਨੂੰ ਪੁੱਛਗਿੱਛ ਲਈ ਦੁਬਾਰਾ ਬੁਲਾਇਆ ਜਾ ਸਕਦਾ ਹੈ। ਪੁੱਛਗਿੱਛ ਦੌਰਾਨ ਦੋਵਾਂ ਗਾਇਕਾਂ ਦੀਆਂ ਐਲਬਮਾਂ ਅਤੇ ਹੋਰ ਕਈ ਜਾਣਕਾਰੀਆਂ ਵੀ ਮੰਗੀਆਂ ਗਈਆਂ। ਹਾਲ ਹੀ ‘ਚ ਦੋ ਵੱਖ-ਵੱਖ ਦਿਨਾਂ ‘ਤੇ ਐਨ ਆਈ ਏ ਵੱਲੋਂ ਦੋਵਾਂ ਪੰਜਾਬੀ ਗਾਇਕਾਂ ਤੋਂ ਇਹ ਅਹਿਮ ਪੁੱਛਗਿੱਛ ਕੀਤੀ ਗਈ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐਨ ਆਈ ਏ ਪੰਜਾਬੀ ਗਾਇਕਾ ਅਫਸਾਨਾ ਖਾਨ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨੀਂ ਐਨਆਈਏ ਨੇ ਪੰਜਾਬੀ ਗਾਇਕਾ ਅਫਸਾਨਾ ਖਾਨ ਤੋਂ ਵੀ ਪੁਛਗਿੱਛ ਕੀਤੀ ਸੀ।