ਫਗਵਾੜਾ 6 ਮਾਰਚ (ਸ਼ਿਵ ਕੋੜਾ)
ਜ਼ਿਲ੍ਹਾ ਮੈਜਿਸਟਰੇਟ ਅਮਿਤ ਕੁਮਾਰ ਪੰਚਾਲ ਨੇ ਫੋਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਹਾਸ਼ਿਵਰਾਤਰੀ ਦੀ ਧਾਰਮਿਕ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਕਪੂਰਥਲਾ ਦੀਆਂ ਸਬ ਡਵੀਜਨਾਂ ਸੁਲਤਾਨਪੁਰ ਲੋਧੀ/ਭੁਲੱਥ ਦੀ ਹਦੂਦ ਅੰਦਰ 6 ਮਾਰਚ, ਸਬ-ਡਵੀਜਨ ਕਪੂਰਥਲਾ ਦੀ ਹਦੂਦ ਅੰਦਰ 7 ਮਾਰਚ ਅਤੇ ਸਬ-ਡਵੀਜਨ ਫਗਵਾੜਾ ਵਿਖੇ 6 ਮਾਰਚ ਅਤੇ 7 ਮਾਰਚ ਨੂੰ ਸ਼ੋਭਾ ਯਾਤਰਾ ਦੌਰਾਨ ਸ਼ੋਭਾਯਾਤਰਾ ਦੇ ਰੂਟ ’ਤੇ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ। ਹੁਕਮਾਂ ਅਨੁਸਾਰ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵਲੋਂ ਉਕਤ ਹੁਕਮਾਂ ਦੀ ਪਾਲਣਾ ਕਰਵਾਏ ਜਾਣ ਨੂੰ ਯਕੀਨੀ ਬਣਾਇਆ ਜਾਵੇਗਾ।