ਫਗਵਾੜਾ 8 ਅਗਸਤ (ਸ਼ਿਵ ਕੋੜਾ)
ਵਾਤਾਵਰਨ ਸਾਂਭ ਸੰਭਾਲ ਤੇ ਵੈਲਫੇਅਰ ਸਭਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਪਿੰਡ ਪਲਾਹੀ ਦੀ ਗਰਾਊਂਡ ਵਿੱਚ ਵੱਖ ਵੱਖ ਕਿਸਮ ਦੇ ਬੂਟੇ ਲੳਗਾਏ ਗਏ। ਇਸ ਸਮੇਂ ਇੰਜੀਨੀਅਰ ਸੰਜੀਵ ਕੁਮਾਰ ਚੀਫ ਇੰਜੀਨੀਅਰ (ਰਿਟਾਇਰ ), ਬਤੌਰ ਮੁੱਖ ਮਹਿਮਾਨ ਸਾਮਿਲ ਹੋਏ। ਇਸ ਸਮੇਂ ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ,ਰਵੀ ਪਾਲ ਪੰਚ, ਮਨੋਹਰ ਸਿੰਘ ਸੱਗੂ, ਜਸਵੀਰ ਸਿੰਘ ਬਸਰਾ,ਮਦਨ ਲਾਲ ਪੰਚ, ਪਿੰਦਰ ਸਿੰਘ, ਸੁਖਵਿੰਦਰ ਸਿੰਘ ਸੱਲ, ਹਰਮੇਲ ਸਿੰਘ ਗਿੱਲ, ਗੋਬਿੰਦ ਸਿੰਘ ਵੇਟ ਲਿਫਟਿੰਗ ਕੋਚ,ਵਿੱਕੀ ਵਾਲੀਆ ਪਲੰਬਰ, ਗਿਆਨੀ ਰਣਜੀਤ ਸਿੰਘ ਮੈਨੇਜਰ ਇੰਜੀਨੀਅਰ ਬਲਬੀਰ ਸਿੰਘ ਐਸ.ਡੀ.ਓ. ਰਿਟਾਇਰ, ਇੰਜੀਨੀਅਰ ਅਵਤਾਰ ਸਿੰਘ ਐਸ.ਡੀ.ਓ. ਰਿਟਾਇਰ, ਇੰਜੀਨੀਅਰ ਬਲਵਿੰਦਰ ਸਿੰਘ ਫੋਰਮੈਨ, ਇੰਜੀਨੀਅਰ ਰੇਸਮ ਲਾਲ ਸੀ ਐਚ ਡੀ ਰਿਟਾਇਰ, ਇੰਜੀਨੀਅਰ ਗੁਰਦੇਵ ਸਿੰਘ ਸੀ ਐਚ ਡੀ ਰਿਟਾਇਰ, ਜਸਵਿੰਦਰ ਸਿੰਘ (ਪੱਪੂ), ਮੋਹਿਤ ਕੁਮਾਰ ਚੰਦੜ, ਯੁਵਰਾਜ ਚੰਦੜ, ਮਨਜੀਤ ਸਿੰਘ ਡੋਲ, ਅਤੇ ਸੀ੍ ਗੁਰੂ ਹਰਿ ਰਾਇ ਫੁਟਬਾਲ ਅਕਾਡਮੀ ਪਲਾਹੀ ਦੇ ਬੱਚੇ ਹਾਜਰ ਸਨ। ਇਹਨਾਂ ਵੱਖ ਵੱਖ ਬੁਲਾਰਿਆਂ ਵਲੋਂ ਵਾਤਾਵਰਨ ਦੀ ਸੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ ਗਈ। ਸਭਾ ਦੇ ਜਨਰਲ ਸਕੱਤਰ ਇੰਜੀਨੀਅਰ ਬਲਬੀਰ ਸਿੰਘ ਅਤੇ ਸਭਾ ਦੇ ਚੇਅਰਮੈਨ ਇੰਜੀਨੀਅਰ ਬਲਵਿੰਦਰ ਸਿੰਘ ਫੋਰਮੈਨ ਨੇ ਇਸ ਸਮੇਂ ਪਹੁੰਚਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਗਿਆ।