ਜੰਗਲੀ ਸੂਰ ਦੇ ਸ਼ਿਕਾਰ ਦੌਰਾਨ ਬ੍ਰਿਟਿਸ਼ ਔਰਤ ਦੀ ਗੋਲੀ ਮਾਰ ਕੇ ਹੱਤਿਆ, ਜਾਂਚ ਸ਼ੁਰੂ
ਮਾਸਕੋ, 17 ਅਕਤੂਬਰ : ਫਰਾਂਸ ’ਚ ਜੰਗਲੀ ਸੂਰ ਦੇ ਸ਼ਿਕਾਰ ਦੌਰਾਨ ਇਕ ਬ੍ਰਿਟਿਸ਼ ਔਰਤ ਨੂੰ ਉਸ ਦੇ ਸਾਥੀ ਨੇ ਗੋਲੀ ਮਾਰ ਦਿੱਤੀ। ਇਕ ਸਰਕਾਰੀ ਵਕੀਲ ਨੇ ਇਸ ਨੂੰ ਨਾਟਕੀ ਹਾਦਸਾ ਦੱਸਿਆ ਹੈ।
ਸਰਕਾਰੀ ਵਕੀਲ ਨਿਕੋਲਸ ਹੇਟਜ ਨੇ ਕਿਹਾ ਕਿ ਬ੍ਰਿਟਿਸ਼ ਔਰਤ ਦੀ ਛਾਤੀ ’ਚ ਗੋਲੀ ਲੱਗੀ ਹੈ। ਇਸਨੂੰ ਸੇਂਟ-ਬ੍ਰੀਕ, ਬਿ੍ਰਟਨੀ ਦੇ ਇੱਕ ਹਸਪਤਾਲ ’ਚ ਲਿਜਾਇਆ ਗਿਆ। ਦੁਪਹਿਰ ਕਰੀਬ ਇੱਥੇ ਉਸ ਦੀ ਮੌਤ ਹੋ ਗਈ। ਉਸ ਦੇ 69 ਸਾਲਾ ਦੋਸੀ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ ਅਤੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਹੇਟਜ ਨੇ ਕਿਹਾ ਕਿ ਗੋਲੀਬਾਰੀ ਦੇ ਸਹੀ ਹਾਲਾਤਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਸਰਕਾਰੀ ਵਕੀਲ ਨੇ ਕਿਹਾ ਕਿ ਸ਼ਿਕਾਰੀ ਗੌਡੇਲਿਨ ਖੇਤਰ ਦੇ ਇੱਕ ਖੇਤ ’ਚ ਸ਼ਿਕਾਰ ਕਰ ਰਿਹਾ ਸੀ। ਇਸ ’ਚ ਇੱਕ ਦਰਜਨ ਦੇ ਕਰੀਬ ਸ਼ਿਕਾਰੀ ਅਤੇ ਦੋ ਮਹਿਮਾਨ ਸ਼ਾਮਲ ਸਨ।