ਚੰਡੀਗੜ੍ਹ, 27 ਜੂਨ, 2023: ਸਿੱਖਿਆ ਵਿਭਾਗ ਵੱਲੋਂ ਨਵ ਨਿਯੁਕਤ ਹੋਏ 4161 ਮਾਸਟਰ ਕਾਡਰ ਅਧਿਆਪਕਾਂ ਨੂੰ ਸਟੇਸ਼ਨ ਚੋਣ ਸਬੰਧੀ ਬੁਲਾਇਆ ਗਿਆ ਹੈ। ਸਿੱਖਿਆ ਵਿਭਾਗ ਵੱਲੋਂ 4161 ਮਾਸਟਰ ਕਾਡਰ ਭਰਤੀ (ਇਸਤਿਹਾਰ ਮਿਤੀ 16.12.2021/08.01.2012) ਅਤੇ 598 ਬੈਕਲਾਗ ਮਾਸਟਰ ਕਾਡਰ ਭਰਤੀ (ਇਸ਼ਤਿਹਾਰ ਮਿਤੀ 16.08.2021/29.09.2021) ਤਹਿਤ ਵੱਖ-ਵੱਖ ਵਿਸ਼ਿਆਂ ਦੇ ਉਮੀਦਵਾਰਾਂ ਨੂੰ ਸਟੇਸਨ ਚੋਣ ਲਈ ਸੱਦਾ ਪੱਤਰ ਦਿੱਤਾ ਗਿਆ ਹੈ। ਸਟੇਸ਼ਨ ਚੋਣ ਸਵੇਰੇ 9:00 ਵਜੇ ਸ਼ੁਰੂ ਕੀਤੀ ਜਾਵੇਗੀ। ਉਮੀਦਵਾਰ ਆਪਣੇ ਨਾਲ ਉਨਾਂ ਦੀ ਲੋਗ-ਇੰਨ ਆਈ ਤੇ ਅਪਲੋਡ ਕੀਤੇ ਨਿਯੁਕਤੀ ਪੱਤਰ ਦੀ ਫੋਟੋ ਕਾਪੀ ਅਤੇ ਆਪਣਾ ਅਸਲ ਪਹਿਚਾਣ ਪੱਤਰ (ਆਧਾਰ ਕਾਰਡ ਜਾਂ ਵੋਟਰ ਕਾਡਰ) ਲੈ ਕੇ ਵੈਬਸਾਈਟ ਤੇ ਦਰਸਾਏ ਸਡਿਊਲ ਅਨੁਸਾਰ ਹਾਜਰ ਹੋਣਗੇ।