Home » ਏਡੀਸੀਪੀ ਅਮਨਦੀਪ ਕੌਰ ਵੱਲੋਂ ਆਪਣਾ ਵਾਅਦਾ ਨਿਭਾਉਂਦਿਆਂ ਬਜ਼ੁਰਗ ਰਿਕਸ਼ਾ ਚਾਲਕ ਨੂੰ ਨਵਾਂ ਰਿਕਸ਼ਾ ਲੈਕੇ ਦਿੱਤਾ

ਏਡੀਸੀਪੀ ਅਮਨਦੀਪ ਕੌਰ ਵੱਲੋਂ ਆਪਣਾ ਵਾਅਦਾ ਨਿਭਾਉਂਦਿਆਂ ਬਜ਼ੁਰਗ ਰਿਕਸ਼ਾ ਚਾਲਕ ਨੂੰ ਨਵਾਂ ਰਿਕਸ਼ਾ ਲੈਕੇ ਦਿੱਤਾ

by Rakha Prabh
43 views
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਸੁਖਦੇਵ ਮੋਨੂੰ) ਪਿੱਛਲੇ ਦਿਨੀਂ ਭੰਡਾਰੀ ਪੁੱਲ ਦੀ ਦੀਵਾਰ ਨਾਲ ਗੱਡੀਆਂ ਟੋਅ ਕਰਨ ਵਾਲੀ ਟ੍ਰੈਫਿਕ ਗੱਡੀ ਟਕਰਾ ਜਾਣ ਕਰਕੇ ਪੁੱਲ ਦਾ ਉਹ ਹਿੱਸਾ ਡਿੱਗਣ ਕਾਰਨ, ਹੇਠਾਂ ਖੜਾਂ ਗਰੀਬ ਬਜ਼ੁਰਗ ਦਾ ਰਿਕਸ਼ਾ ਕਾਫ਼ੀ ਨੁਕਸਾਨਿਆਂ ਗਿਆ ਸੀ, ਜੋਂ ਕਿ ਦੁਬਾਰਾ ਰਿਪੇਅਰ ਕਰਨਾ ਮੁਸ਼ਕਲ ਸੀ। ਉਸ ਸਮੇਂ ਪੱਤਰਕਾਰਾਂ ਵੱਲੋਂ ਕੀਤੇ ਸਵਾਲ ਤੇ ਕਿ ਗਰੀਬ ਬਜ਼ੁਰਗ ਨੂੰ ਹੁਣ ਨਵਾਂ ਰਿਕਸ਼ਾ ਲੈਕੇ ਕੋਣ ਦੇਵੇਗਾ, ਕਿਉਂਕਿ ਬਜ਼ੁਰਗ ਦੀ ਰੋਜ਼ੀ ਰੋਟੀ ਦਾ ਸਾਧਨ ਹੀ ਰਿਕਸ਼ਾ ਸੀ, ਮੈਡਮ ਅਮਨਦੀਪ ਕੌਰ ਨੇ ਜਵਾਬ ਦਿੱਤਾ ਸੀ ਕਿ ਜੇ ਕੋਈ ਵੀ ਇਸ ਗਰੀਬ ਬਜ਼ੁਰਗ ਰਿਕਸ਼ਾ ਚਾਲਕ ਦੀ ਮੱਦਦ ਨਹੀਂ ਕਰੇਗਾ ਤਾਂ ਮੈਂ ਆਪਣੀ ਜੇਬ ਵਿੱਚੋਂ ਨਵਾਂ ਰਿਕਸ਼ਾ ਲੈਕੇ ਦੇ ਦਵਾਂਗੀ। ਗਰੀਬ ਬਜ਼ੁਰਗ ਦਾ ਰਿਕਸ਼ਾ ਟੁੱਟਣ ਨਾਲ ਰਿਕਸ਼ਾ ਚਾਲਕ ਦੀ ਰੋਜ਼ੀ ਰੋਟੀ ਬੰਦ ਹੋ ਗਈ ਸੀ। ਅੱਜ ਰਿਕਸ਼ਾ ਚਾਲਕ ਦੀ ਮੱਦਦ ਕਰਦਿਆਂ, ਆਪਣਾ ਕੀਤਾ ਵਾਅਦਾ ਨਿਭਾਉਂਦਿਆਂ ਸ੍ਰੀਮਤੀ ਅਮਨਦੀਪ ਕੌਰ, ਏਡੀਸੀਪੀ ਟ੍ਰੈਫਿਕ ਅੰਮ੍ਰਿਤਸਰ ਵੱਲੋਂ ਟ੍ਰੈਫਿਕ ਸਟਾਫ਼ ਅਤੇ ਟੋਅ ਕੰਟਰੈਕਟਰ ਦੀ ਮੱਦਦ ਨਾਲ ਰਿਕਸ਼ਾ ਚਾਲਕ ਨੂੰ ਨਵਾਂ ਰਿਕਸ਼ਾ ਖਰੀਦ ਕੇ ਭੰਡਾਰੀ ਪੁੱਲ ਅੰਮ੍ਰਿਤਸਰ ਉੱਪਰ ਭੇਂਟ ਕੀਤਾ ਗਿਆ, ਤਾਂ ਜੋ ਉਹ ਆਪਣੀ ਰੋਜ਼ੀ ਰੋਟੀ ਕਮਾ ਸਕੇ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ।
                 ਇਸ ਮੌਕੇ ਗਰੀਬ ਬਜ਼ੁਰਗ ਰਿਕਸ਼ਾ ਚਾਲਕ ਨੇ ਮੈਂਡਮ ਅਮਨਦੀਪ ਕੌਰ ਅਤੇ ਜਿਹਨਾਂ ਨੇ ਉਸ ਨੂੰ ਨਵਾਂ ਰਿਕਸ਼ਾ ਲੈਕੇ ਦੇਣ ਵਿੱਚ ਮੱਦਦ ਕੀਤੀ ਆ, ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਤੇ ਆਖਿਆਂ ਕਿ ਮੇਰੇ ਗਰੀਬ ਕੋਲ ਰੋਜ਼ੀ ਰੋਟੀ ਦਾ ਸਾਧਨ ਰਿਕਸ਼ਾ ਸੀ, ਜੋਂ ਟੁੱਟ ਗਿਆ ਸੀ। ਨਵਾਂ ਰਿਕਸ਼ਾ ਮਿਲਣ ਨਾਲ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਆਪਣੀ ਕਿਰਤ ਨਾਲ ਕਰ ਸਕੇਗਾ।
ਇਸ ਮੌਕੇ ਟ੍ਰੈਫਿਕ ਇੰਚਾਰਜ਼ ਇੰਸਪੈਕਟਰ ਧਰਮਿੰਦਰ ਕਲਿਆਣ, ਟ੍ਰੈਫਿਕ ਇੰਚਾਰਜ਼ ਇੰਸਪੈਕਟਰ ਰਾਮ ਦਵਿੰਦਰ ਅਤੇ ਸਮੂਹ ਟ੍ਰੈਫਿਕ ਸਟਾਫ਼ ਹਾਜ਼ਰ ਸੀ।
ਇਸ ਤੋਂ ਇਲਾਵਾਂ ਹਾਲ ਗੇਟ ਤੋਂ ਭਰਾਵਾਂ ਦੇ ਢਾਬੇ ਤੱਕ ਅਤੇ ਭਰਾਵਾਂ ਦੇ ਢਾਬੇ ਤੋਂ ਸਿਕੰਦਰੀ ਗੇਟ ਤੱਕ, ਰਾਮਬਾਗ ਤੇ ਬੱਸ ਸਟੈਂਡ ਤੱਕ ਅਤੇ ਬੱਸ ਸਟੈਂਡ ਤੋਂ ਹੁਸੈਨਪੁਰਾ ਚੌਂਕ ਤੱਕ ਟ੍ਰੈਫਿਕ ਨੂੰ ਰੈਗੁਲੇਟ ਕੀਤਾ ਗਿਆ ਤੇ ਗ਼ਲਤ ਪਾਰਕਿੰਗ ਗੱਡੀਆਂ ਦੇ ਚਲਾਨ ਕੀਤੇ ਗਏ ਤੇ ਗੱਡੀਆਂ ਟੋਅ ਕਰਵਾਈਆਂ ਗਈਆਂ ।

Related Articles

Leave a Comment