Home » ਸਿੱਧੂ ਮੂਸੇਵਾਲਾ ਕਤਲ ਕੇਸ : ਐਨਆਈਏ ਨੇ ਅਫਸਾਨਾ ਖਾਨ ਨੂੰ ਭੇਜਿਆ ਸੰਮਨ, ਪੜੋ ਕੀ ਹੈ ਪੂਰਾ ਮਾਮਲਾ

ਸਿੱਧੂ ਮੂਸੇਵਾਲਾ ਕਤਲ ਕੇਸ : ਐਨਆਈਏ ਨੇ ਅਫਸਾਨਾ ਖਾਨ ਨੂੰ ਭੇਜਿਆ ਸੰਮਨ, ਪੜੋ ਕੀ ਹੈ ਪੂਰਾ ਮਾਮਲਾ

by Rakha Prabh
156 views

ਸਿੱਧੂ ਮੂਸੇਵਾਲਾ ਕਤਲ ਕੇਸ : ਐਨਆਈਏ ਨੇ ਅਫਸਾਨਾ ਖਾਨ ਨੂੰ ਭੇਜਿਆ ਸੰਮਨ, ਪੜੋ ਕੀ ਹੈ ਪੂਰਾ ਮਾਮਲਾ
ਨਵੀਂ ਦਿੱਲੀ, 26 ਅਕਤੂਬਰ : ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਮਸ਼ਹੂਰ ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ ਨੂੰ ਸੰਮਨ ਭੇਜਿਆ ਹੈ। ਇਹ ਸੰਮਨ ਅੱਤਵਾਦੀਆਂ ਤੇ ਅਪਰਾਧੀਆਂ ਦੀ ਮਿਲੀਭੁਗਤ ਦੀ ਜਾਂਚ ਦੇ ਮਾਮਲੇ ’ਚ ਭੇਜਿਆ ਗਿਆ ਹੈ। ਅਫ਼ਸਾਨਾ ਖ਼ਾਨ ਸਿੱਧੂ ਮੂਸੇਵਾਲਾ ਦੇ ਕਾਫ਼ੀ ਨੇੜੇ ਸੀ। ਉਸ ਕੋਲੋਂ ਦਿੱਲੀ ਸਥਿਤ ਐਨਆਈਏ ਦੇ ਹੈੱਡਕੁਆਰਟਰ ’ਚ ਪੁੱਛਗਿੱਛ ਕੀਤੀ ਜਾ ਰਹੀ ਹੈ।

ਸੂਤਰਾਂ ਮੁਤਾਬਕ ਜਾਂਚ ਏਜੰਸੀ ਅਫ਼ਸਾਨਾ ਕੋਲੋਂ ਬਿਸ਼ਨੋਈ ਗੈਂਗ ਦੇ ਵਿਰੋਧੀ ਬੰਬੀਹਾ ਗੈਂਗ ਨਾਲ ਉਸ ਦੇ ਸਬੰਧਾਂ ਸਬੰਧੀ ਪੁੱਛਗਿੱਛ ਕਰ ਸਕਦੀ ਹੈ। ਦੱਸਿਆ ਜਾਂਦਾ ਹੈ ਕਿ ਮੂਸੇਵਾਲਾ ਅਤੇ ਅਫ਼ਸਾਨਾ ਵਿਚਾਲੇ ਨੇੜਲੇ ਸਬੰਧ ਸਨ ਅਤੇ ਮੂਸੇਵਾਲਾ ਉਸ ਦੇ ਵਿਆਹ ’ਚ ਵੀ ਮੌਜੂਦ ਸੀ। ਇਕ ਸੂਤਰ ਨੇ ਦੱਸਿਆ ਕਿ ਪ੍ਰੋਗਰਾਮਾਂ ਲਈ ਵਿਦੇਸ਼ ਵੀ ਜਾਂਦੀ ਰਹੀ ਹੈ ਅਤੇ ਕੁਝ ਕੌਮਾਂਤਰੀ ਸੰਪਰਕਾਂ ਦਾ ਵੀ ਪਤਾ ਲੱਗਿਆ ਹੈ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫੰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਐਨਆਈਏ ਨੇ ਅਪਰਾਧੀਆਂ ਅਤੇ ਗੈਂਗਸਟਰਾਂ ਦੇ ਸਬੰਧਾਂ ਦੇ ਮਾਮਲੇ ’ਚ 6 ਮਾਮਲੇ ਦਰਜ ਕੀਤੇ ਹਨ ਜਿਨ੍ਹਾਂ ’ਚ ਬਿਸ਼ਨੋਈ, ਬੰਬੀਹਾ ਅਤੇ ਰਿੰਦਾ ਗਿਰੋਹਾਂ ਦੇ ਮੈਂਬਰ ਸ਼ਾਮਲ ਹਨ। ਇਸ ਮਾਮਲੇ ’ਚ ਦੇਸ਼ ਭਰ ’ਚ ਕਈ ਛਾਪੇ ਵੀ ਮਾਰੇ ਗਏ ਹਨ। 12 ਸਤੰਬਰ ਨੂੰ ਐਨਆਈਏ ਨੇ 50 ਥਾਵਾਂ ਦੀ ਤਲਾਸ਼ੀ ਵੀ ਲਈ ਸੀ। ਇਨ੍ਹਾਂ ਛਾਪਿਆਂ ਦਾ ਮਕਸਦ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ’ਚ ਸੰਗਠਿਤ ਅਪਰਾਧਾਂ ਦੇ ਗਠਜੋੜ ਨੂੰ ਤੋੜਨਾ ਸੀ।

ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਹਾਲਾਂਕ ਗੈਂਗਸਟਰ ਵੱਖ-ਵੱਖ ਸੂਬਿਆਂ ’ਚ ਜੇਲ੍ਹਾਂ ’ਚ ਬੰਦ ਹਨ ਪਰ ਫੋਨ ਆਦਿ ਦੇ ਜ਼ਰੀਏ ਇਕ ਦੂਜੇ ਦੇ ਸੰਪਰਕ ’ਚ ਹਨ ਅਤੇ ਜੇਲ੍ਹਾਂ ’ਚ ਬੰਦ ਹੋਣ ਦੇ ਬਾਵਜੂਦ ਆਸਾਨੀ ਨਾਲ ਆਪਣਾ ਕੰਮ ਚਲਾ ਰਹੇ ਹਨ।

Related Articles

Leave a Comment