Home » ਵੱਡੀ ਖ਼ਬਰ : ਭਾਰਤੀ ਮਰਦ ਹਾਕੀ ਟੀਮ ਦੀ ਅਗਵਾਈ ਕਰਨਗੇ ਹਰਮਨਪ੍ਰੀਤ ਸਿੰਘ

ਵੱਡੀ ਖ਼ਬਰ : ਭਾਰਤੀ ਮਰਦ ਹਾਕੀ ਟੀਮ ਦੀ ਅਗਵਾਈ ਕਰਨਗੇ ਹਰਮਨਪ੍ਰੀਤ ਸਿੰਘ

by Rakha Prabh
122 views

ਵੱਡੀ ਖ਼ਬਰ : ਭਾਰਤੀ ਮਰਦ ਹਾਕੀ ਟੀਮ ਦੀ ਅਗਵਾਈ ਕਰਨਗੇ ਹਰਮਨਪ੍ਰੀਤ ਸਿੰਘ
ਭੁਬਨੇਸ਼ਵਰ, 26 ਅਕਤੂਬਰ : ਸਪੇਨ ਅਤੇ ਨਿਊਜ਼ੀਲੈਂਡ ਖ਼ਿਲਾਫ਼ ਭੁਬਨੇਸ਼ਵਰ ’ਚ ਹੋਣ ਵਾਲੇ ਐਫਆਈਐਚ ਪ੍ਰੋ ਲੀਗ ਮੈਚਾਂ ਲਈ ਹਰਮਨਪ੍ਰੀਤ ਸਿੰਘ ਮੰਗਲਵਾਰ ਨੂੰ 22 ਮੈਂਬਰੀ ਭਾਰਤੀ ਮਰਦ ਹਾਕੀ ਟੀਮ ਦੇ ਕਪਤਾਨ ਨਿਯੁਕਤ ਕੀਤੇ ਗਏ ਹਨ। ਮਨਪ੍ਰੀਤ ਸਿੰਘ ਨੂੰ ਉੱਪ-ਕਪਤਾਨ ਨਿਯੁਕਤ ਕੀਤਾ ਗਿਆ ਹੈ।

ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 28 ਅਕਤੂਬਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਕਰੇਗਾ ਅਤੇ ਫਿਰ 30 ਅਕਤੂਬਰ ਨੂੰ ਸਪੇਨ ਨਾਲ ਭਿੜੇਗਾ। ਭਾਰਤੀ ਟੀਮ ਆਪਣੇ ਦੂਜੇ ਮੈਚ ’ਚ ਨਿਊਜ਼ੀਲੈਂਡ ਖ਼ਿਲਾਫ਼ ਚਾਰ ਨਵੰਬਰ ਤੇ ਸਪੇਨ ਖ਼ਿਲਾਫ਼ ਛੇ ਨਵੰਬਰ ਨੂੰ ਖੇਡੇਗੀ।

ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ ਹੈ ਕਿ ਅਸੀਂ ਟੀਮ ’ਚ ਵੱਧ ਤੋਂ ਵੱਧ ਖਿਡਾਰੀਆਂ ਦੀ ਅਗਵਾਈ ਦੀ ਯੋਗਤਾ ਨੂੰ ਨਿਖਾਰਨ ਦਾ ਕੰਮ ਜਾਰੀ ਰੱਖਿਆ ਹੋਇਆ ਹੈ ਤੇ ਇਸ ਲਈ ਹਰਮਨਪ੍ਰੀਤ ਸਿੰਘ ਨੂੰ ਪਹਿਲੇ ਚਾਰ ਮੈਚਾਂ ਲਈ ਕਪਤਾਨ ਨਿਯੁਕਤ ਕੀਤਾ ਗਿਆ ਹੈ। ਟੀਮ ਵਿਚ ਮੁਹੰਮਦ ਰਾਹਿਲ ਮੌਸੀਨ ਤੇ ਐੱਸ ਕਾਰਤੀ ਦੇ ਰੂਪ ਵਿਚ ਦੋ ਨਵੇਂ ਚਿਹਰੇ ਵੀ ਸ਼ਾਮਲ ਹਨ।

ਰੀਡ ਨੇ ਕਿਹਾ ਕਿ ਅਸੀਂ ਪ੍ਰੋ ਲੀਗ ਦੇ ਪਹਿਲੇ ਦੋ ਮੈਚਾਂ ਲਈ ਤਜਰਬੇਕਾਰ ਟੀਮ ਦੀ ਚੋਣ ਕੀਤੀ ਹੈ। ਟੀਮ ’ਚ ਗੋਲਕੀਪਰ ਕਿ੍ਰਸ਼ਣ ਬਹਾਦੁਰ ਪਾਠਕ ਅਤੇ ਪੀ ਆਰ ਸ਼੍ਰੀਜੇਸ਼ ਸ਼ਾਮਲ ਹਨ। ਰੱਖਿਆ ਕਤਾਰ ’ਚ ਜਰਮਨਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਹਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਜੁਗਰਾਜ ਸਿੰਘ, ਮਨਦੀਪ ਮੋਰ ਤੇ ਨੀਲਮ ਸੰਜੀਵ ਜੇਸ ਨੂੰ ਚੁਣਿਆ ਗਿਆ ਹੈ। ਸੁਮਿਤ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਮੋਇਰੰਗਥੇਮ ਰਬੀਚੰਦਰ ਸਿੰਘ, ਸ਼ਮਸ਼ੇਰ ਸਿੰਘ, ਰਾਜ ਕੁਮਾਰ ਪਾਲ ਤੇ ਮੁਹੰਮਦ ਰਾਹਿਲ ਮੌਸੀਨ ਮੱਧ ਕਤਾਰ ਦੀ ਜ਼ਿੰਮੇਵਾਰੀ ਸੰਭਾਲਣਗੇ। ਫਾਰਵਰਡ ਲਾਈਨ ਵਿਚ ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਅਭਿਸ਼ੇਕ, ਐੱਸ ਕਾਰਤੀ ਤੇ ਸੁਖਜੀਤ ਸਿੰਘ ਸ਼ਾਮਲ ਹਨ। ਸਾਰੇ ਮੈਚ ਕਲਿੰਗ ਹਾਕੀ ਸਟੇਡੀਅਮ ’ਚ ਹੋਣਗੇ। ਜੋ ਅਗਲੇ ਸਾਲ ਜਨਵਰੀ ’ਚ ਮਰਦ ਵਿਸ਼ਵ ਕੱਪ ਦੀ ਵੀ ਮੇਜ਼ਬਾਨੀ ਕਰੇਗਾ।

Related Articles

Leave a Comment