Home » ਵਿਮੁਕਤ ਜਾਤੀਆਂ ਨੇ ਕੈਬਨਿਟ ਮੰਤਰੀ ਡਾ. ਬਲਜੀਤ ਕੋਰ ਦੇ ਘਰ ਸਾਹਮਣੇ ਲਗਾਇਆ ਪੱਕਾ ਧਰਨਾ

ਵਿਮੁਕਤ ਜਾਤੀਆਂ ਨੇ ਕੈਬਨਿਟ ਮੰਤਰੀ ਡਾ. ਬਲਜੀਤ ਕੋਰ ਦੇ ਘਰ ਸਾਹਮਣੇ ਲਗਾਇਆ ਪੱਕਾ ਧਰਨਾ

by Rakha Prabh
130 views

ਵਿਮੁਕਤ ਜਾਤੀਆਂ ਨੇ ਕੈਬਨਿਟ ਮੰਤਰੀ ਡਾ. ਬਲਜੀਤ ਕੋਰ ਦੇ ਘਰ ਸਾਹਮਣੇ ਲਾਇਆ ਪੱਕਾ ਧਰਨਾ
ਫਰੀਦਕੋਟ, 26 ਅਕਤੂਬਰ : ਪੰਜਾਬ ਦੀਆਂ ਵਿਮੁਕਤ ਜਾਤੀਆਂ ਦੀਆਂ ਸਾਰੀਆਂ ਹੀ ਜਥੇਬੰਦੀਆਂ ਵੱਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਘਰ ਅੱਗੇ ਪੱਕਾ ਧਰਨਾ ਲਗਾ ਦਿੱਤਾ ਹੈ।

ਇਸ ਸਬੰਧੀ ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਸਰਬਨ ਸਿੰਘ ਪੰਜਗਰਾਈ, ਨਾਨਕ ਸਿੰਘ ਫਰੀਦਕੋਟ, ਅਮਰਜੀਤ ਸਿੰਘ ਪਰਮਾਰ, ਜਸਪਾਲ ਸਿੰਘ ਪੰਜਗਰਾਈ, ਗੁਰਦੇਵ ਸਿੰਘ ਚਰਨ, ਹਰਜਿੰਦਰ ਸਿਘ ਸਾਦਿਕ, ਰੇਸ਼ਮ ਸਿੰਘ ਹਲੀਮ ਵਾਲਾ ਪੰਜਾਬ ਪ੍ਰਧਾਨ ਬੇਰੁਜ਼ਗਾਰ ਵਿਮੁਕਤ ਜਾਤੀ ਯੂਨੀਅਨ, ਨਵਦੀਪ ਸਿੰਘ, ਗੁਰਪਾਲ ਸਿੰਘ, ਕਰਨੈਲ ਸਿੰਘ ਬਰਗਾੜੀ ਨੇ ਕਿਹਾ ਕਿ ਵਿਮੁਕਤ ਜਾਤੀਆਂ ਦੇ ਬੱਚਿਆਂ ਨੂੰ ਮਿਲਣ ਵਾਲਾ 2 ਫ਼ੀਸਦੀ ਰਾਖਵਾਂਕਰਨ ਜੋ ਕਿ ਭਲਾਈ ਵਿਭਾਗ 18-12-2020 ਦੀ ਚਿੱਠੀ ਮੁਤਾਬਕ ਟੋਟਲ ਅਸਾਮੀਆਂ ਦਾ ਮਿਲਦਾ ਸੀ, ਪਰ ਭਗਵੰਤ ਮਾਨ ਦੀ ਸਰਕਾਰ ਨੇ ਇਨ੍ਹਾਂ ਵਿਮੁਕਤ ਜਾਤੀਆਂ ਨੂੰ ਸ਼ਰਤਾਂ ਵਾਲਾ ਮਿਲਣ ਵਾਲਾ ਵਧਿਆ ਘਟਿਆ ਕੋਟਾ ਵੀ ਬੰਦ ਕਰਨ ਦੀ ਕੋਸ਼ਿਸ਼ ਕਰਨ ਲਈ ਮਿਤੀ 15-09-2022 ਨੂੰ ਨਵੀ ਚਿੱਠੀ ਜਾਰੀ ਕਰ ਦਿੱਤੀ ਗਈ, ਜਿਸ ਕਰਕੇ ਇਨ੍ਹਾਂ ਦੀਆਂ ਭਰਤੀਆਂ ’ਤੇ ਰੋਕ ਲਗਾ ਦਿੱਤੀ।

ਉਨ੍ਹਾਂ ਕਿਹਾ ਕਿ ਜੇਕਰ ਵਿਮੁਕਤ ਜਾਤੀਆਂ ਪ੍ਰਤੀ ਪੰਜਾਬ ਸਰਕਾਰ ਦਾ ਰਵਈਆ ਇਸੇ ਤਰ੍ਹਾਂ ਰਿਹਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਲਦੀ ਹੀ ਇਨ੍ਹਾਂ ਬੱਚਿਆਂ ਨੂੰ ਮਿਲਣ ਵਾਲੀਆਂ ਨੌਕਰੀਆਂ ਲਈ ਨਿਯੁਕਤੀ ਪੱਤਰ ਦੇਵੇ ਅਤੇ ਪੰਜਾਬ ਅੰਦਰ ਜਿਸ ਤਰ੍ਹਾਂ ਪਹਿਲਾਂ ਟੋਟਲ ਅਸਾਮੀਆਂ ਦਾ ਮਿਲਣ ਵਾਲਾ ਕੋਟਾ ਬਹਾਲ ਕਰਕੇ 5 ਫ਼ੀਸਦੀ ਕੀਤਾ ਜਾਵੇ।

ਇਸ ਸਮੇਂ ਬੱਚਿਆਂ ਸਮੇਤ ਸ਼ਹੀਦ ਭਗਤ ਸਿੰਘ ਪਾਰਕ ਤੋਂ ਲੈ ਕੇ ਡਾ. ਬਲਜੀਤ ਕੌਰ ਦੇ ਘਰ ਤਕ ਰੋਸ ਮਾਰਚ ਕੀਤਾ ਗਿਆ। ਇਸ ਦੌਰਾਨ ਹੀ ਘੰਟੇ ਬੰਧੀ ਜੁਬਲੀ ਸਿਨੇਮਾ ਚੌਕ ’ਤੇ ਜਾਮ ਕਰ ਕੇ ਨਾਅਰੇਬਾਜ਼ੀ ਵੀ ਕੀਤੀ ਗਈ।

Related Articles

Leave a Comment