Home » ਦੀਵਾਲੀ ’ਤੇ ਪਟਾਕੇ ਚਲਾਉਣ ਦੀ ਬਜਾਏ ਸਾਬਕਾ ਫ਼ੌਜੀ ਨੇ ਕੀਤੇ ਤਿੰਨ ਹਵਾਈ ਫਾਇਰ, ਪੜੋ ਪੂਰੀ ਖ਼ਬਰ

ਦੀਵਾਲੀ ’ਤੇ ਪਟਾਕੇ ਚਲਾਉਣ ਦੀ ਬਜਾਏ ਸਾਬਕਾ ਫ਼ੌਜੀ ਨੇ ਕੀਤੇ ਤਿੰਨ ਹਵਾਈ ਫਾਇਰ, ਪੜੋ ਪੂਰੀ ਖ਼ਬਰ

by Rakha Prabh
168 views

ਦੀਵਾਲੀ ’ਤੇ ਪਟਾਕੇ ਚਲਾਉਣ ਦੀ ਬਜਾਏ ਸਾਬਕਾ ਫ਼ੌਜੀ ਨੇ ਕੀਤੇ ਤਿੰਨ ਹਵਾਈ ਫਾਇਰ, ਪੜੋ ਪੂਰੀ ਖ਼ਬਰ
ਮੋਗਾ, 26 ਅਕਤੂਬਰ : ਥਾਣਾ ਸਦਰ ਦੇ ਅਧੀਨ ਪੈਂਦੇ ਪਿੰਡ ਕਾਲੀਏ ਵਾਲਾ ’ਚ ਇਕ ਸਾਬਕਾ ਫ਼ੌਜੀ ਨੇ ਦੀਵਾਲੀ ਵਾਲੇ ਦਿਨ ਪਟਾਕੇ ਚਲਾਉਣ ਦੀ ਬਜਾਏ ਆਪਣੀ ਰਾਈਫਲ ਨਾਲ ਤਿੰਨ ਹਵਾਈ ਫਾਇਰ ਕਰ ਦਿੱਤੇ। ਪੁਲਿਸ ਨੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਸਾਬਕਾ ਫ਼ੌਜੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਸਦਰ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਰਵਿੰਦਰ ਸਿੰਘ ਵਾਸੀ ਪਿੰਡ ਕਾਲੀਏਵਾਲਾ ਨੇ ਪੁਲਿਸ ਨੂੰ ਦਿੱਤੇ ਬਿਆਨ ’ਚ ਕਿਹਾ ਕਿ 24 ਅਕਤੂਬਰ ਦੀਵਾਲੀ ਦੀ ਦੇਰ ਸ਼ਾਮ ਉਨ੍ਹਾਂ ਦੀ ਗਲੀ ’ਚ ਰਹਿਣ ਵਾਲੇ ਸਾਬਕਾ ਫ਼ੌਜੀ ਜਗਤਪਾਲ ਸਿੰਘ ਨੇ ਗਲ਼ੀ ’ਚ ਖੜ੍ਹ ਕੇ ਆਪਣੀ ਲਾਇਸੈਂਸੀ 315 ਬੋਰ ਰਾਈਫਲ ਨਾਲ ਤਿੰਨ ਹਵਾਈ ਫਾਇਰ ਕੀਤੇ। ਜਿਨ੍ਹਾਂ ’ਚੋਂ ਇਕ ਰੌਂਦ ਉਸ ਦੇ ਘਰ ਦੇ ਪਿਛਲੇ ਪਾਸੇ ਤੋਂ ਸ਼ੀਸ਼ੇ ’ਚ ਦੀ ਲੰਘ ਗਿਆ, ਜਿਸ ਨਾਲ ਉਸ ਦਾ ਅਤੇ ਉਸ ਦੇ ਪਰਿਵਾਰ ਦਾ ਜਾਨੀ ਜਾਂ ਮਾਲੀ ਨੁਕਸਾਨ ਹੋ ਸਕਦਾ ਸੀ। ਪੁਲਿਸ ਨੇ ਫਾਇਰ ਕਰਨ ਦੇ ਆਰੋਪ ’ਚ ਸਾਬਕਾ ਫ਼ੌਜੀ ਜਗਤਪਾਲ ਸਿੰਘ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

Related Articles

Leave a Comment