ਮਾਨਸਾ, 28 ਜੂਨ ਕਿਰਗਿਸਤਾਨ ਵਿਖੇ ਹੋੋਈ ਏਸ਼ੀਆ
ਚੈਂਪੀਅਨਸ਼ਿਪ ਵਿਚ ਦਸਮੇਸ਼ ਕੁਸ਼ਤੀ ਕੋਚਿੰਗ ਸੈਂਟਰ ਪਿੰਡ ਰਮਦਿੱਤੇਵਾਲਾ ਦੇ
ਪਹਿਲਵਾਨ ਸਾਹਿਲ ਨੇ ਤਾਂਬੇ ਦਾ ਤਗਮਾ ਜਿੱਤਿਆ। ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ
ਸਿੰਘ ਨੇ ਜ਼ਿਲ੍ਹਾ ਮਾਨਸਾ ਦਾ ਨਾਮ ਚਮਕਾਉਣ ਵਾਲੇ ਪਹਿਲਵਾਨ ਸਾਹਿਲ ਦਾ ਸਨਮਾਨ ਕੀਤਾ।
ਡਿਪਟੀ ਕਮਿਸ਼ਨਰ ਨੇ ਕੁਸ਼ਤੀ ਖਿਡਾਰੀ ਸਾਹਿਲ ਦੀ ਹੌਂਸਲਾ ਅਫ਼ਜ਼ਾਈ
ਕਰਦਿਆਂ ਕਿਹਾ ਕਿ ਖਿਡਾਰੀ ਦੇਸ਼ ਦਾ ਸਰਮਾਇਆ ਹੁੰਦੇ ਹਨ। ਭਵਿੱਖ ਵਿਚ ਜ਼ਿਲ੍ਹਾ
ਪ੍ਰਸ਼ਾਸਨ ਵੱਲੋਂ ਉਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ।
ਇਸ ਮੌਕੇ ਸਾਹਿਲ ਦੇ ਕੋੋਚ ਸ੍ਰੀ ਸ਼ਾਹਬਾਜ ਸਿੰਘ ਨੇ ਜਾਣਕਾਰੀ ਦਿੰਦਿਆ
ਦੱਸਿਆ ਕਿ ਉਨ੍ਹਾਂ ਦੇ ਅਖਾੜੇ ਵਿਚ 35 ਤੋਂ 40 ਪਹਿਲਵਾਨ ਰੋੋਜ਼ਾਨਾ ਸਵੇਰੇ ਸਾਮ
ਸਿਖਲਾਈ ਲੈ ਰਹੇ ਹਨ, ਜਿੰਨ੍ਹਾਂ ਵਿਚੋੋਂ ਤਿੰਨ ਪਹਿਲਵਾਨਾ ਨੇ ਕੌਮੀ ਪੱਧਰ ਦੇ
ਮੁਕਾਬਲਿਆਂ ਵਿਚ ਮੈਡਲ ਹਾਸਲ ਕੀਤੇ ਹਨ।
ਇਸ ਮੌਕੇ ਸ੍ਰੀ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਰਘਬੀਰ ਸਿੰਘ ਮਾਨ,
ਸ੍ਰੀ ਮਨਪ੍ਰੀਤ ਸਿੰਘ ਖੇਡ ਵਿਭਾਗ ਮਾਨਸਾ, ਕੈਪਟਨ ਗੁਲਜ਼ਾਰ ਸਿੰਘ ਬਾਸਕਿਟਬਾਲ ਕੋੋਚ,
ਸ੍ਰੀ ਸੰਗਰਾਮਜੀਤ ਸਿੰਘ ਫੁੱਟਬਾਲ ਕੋੋਚ, ਸ੍ਰੀ ਅੰਮ੍ਰਿਤਪਾਲ ਸਿੰਘ ਅਥਲੈਟਿਕਸ ਕੋੋਚ,
ਸ੍ਰੀ ਗੁਰਪ੍ਰੀਤ ਸਿੰਘ ਵਾਲੀਬਾਲ ਕੋੋਚ ਹਾਜਰ ਸਨ।