Home » ਨਸ਼ਾਂ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ, ਅਮਨ-ਸ਼ਾਂਤੀ ਬਣਾਈ ਰੱਖਣ ਅਤੇ ਪਬਲਿਕ ਵਿੱਚ ਸੁਰੱਖਿਆਂ ਦੀ ਭਾਵਨਾਂ ਪੈਦਾ ਕਰਨ ਲਈ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਸਰਪਰਾਈਜ CASO, (Vigil-2) ਚਲਾਇਆ ਗਿਆ

ਨਸ਼ਾਂ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ, ਅਮਨ-ਸ਼ਾਂਤੀ ਬਣਾਈ ਰੱਖਣ ਅਤੇ ਪਬਲਿਕ ਵਿੱਚ ਸੁਰੱਖਿਆਂ ਦੀ ਭਾਵਨਾਂ ਪੈਦਾ ਕਰਨ ਲਈ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਸਰਪਰਾਈਜ CASO, (Vigil-2) ਚਲਾਇਆ ਗਿਆ

by Rakha Prabh
32 views
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਡੀ.ਜੀ.ਪੀ. ਪੰਜਾਬ ਗੋਰਵ ਯਾਦਵ ਦੀਆਂ ਹਦਾਇਤਾਂ ਤੇ ਨਸ਼ਾਂ ਤਸਕਰਾਂ ਅਤੇ ਸਮਾਜ ਦੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਅਤੇ ਅਮਨ-ਸ਼ਾਂਤੀ ਨੂੰ ਕਾਇਮ ਰੱਖਣ ਲਈ Cordon & Search operation (Vigil-2) ਚਲਾਇਆ ਗਿਆ ਹੈ। ਜਿਸਦੇ ਤਹਿਤ ਨੌਨਿਹਾਲ ਸਿੰਘ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਪਰਮਿੰਦਰ ਸਿੰਘ ਭੰਡਾਲ, ਪੀ.ਪੀ.ਐਸ. ਡੀ.ਸੀ.ਪੀ ਲਾਅ-ਐਡ-ਆਰਡਰ, ਅੰਮ੍ਰਿਤਸਰ ਦੀ ਸੁਪਰਵੀਜ਼ਨ ਹੇਠ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਵੱਖ-ਵੱਖ ਥਾਣਿਆਂ ਵੱਲੋਂ ਰੇਲਵੇ ਸਟੇਸ਼ਨ, ਬੱਸ ਸਟੈਂਡ ਵਿੱਖੇ ਸਰਪਰਾਈਜ਼ Cordon & Search operation (Vigil-2) ਪਲਾਨ ਤਹਿਤ ਸਰਚ ਅਭਿਆਨ ਚਲਾਇਆਂ ਗਿਆ। ਇਸ ਤੋਂ ਇਲਾਵਾ ਸੰਵੇਦਨਸ਼ੀਲ ਇਲਾਕਿਆਂ ਅਤੇ ਸ਼ਹਿਰ ਦੇ ਅੰਦਰੂਨ/ਬਾਹਰਵਾਰ ਸਪੈਸ਼ਲ ਨਾਕਾਬੰਦੀ ਕਰਕੇ ਟ੍ਰਿਪਲ ਰਾਈਡਿੰਗ, ਬਿੰਨਾਂ ਨੰਬਰ ਪਲੇਟ ਅਤੇ ਬੂਲਟ ਮੋਟਰਸਾਈਕਲਾਂ ਰਾਂਹੀ ਪਟਾਕੇ ਮਾਰਨ ਵਾਲੇ ਵਹੀਕਲਾਂ, ਕਾਰਾ ਤੇ ਲੱਗੀਆਂ ਕਾਲੀਆਂ ਫਿਲਮਾਂ/ਜਾਲੀਆਂ ਹੋਟਲ, ਧਰਮਸ਼ਾਲਾ ਤੇ ਸਰਾਵਾਂ ਦੀ ਚੈਕਿੰਗ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ ਕਰਕੇ ਉਹਨਾਂ ਦੀ ਮੁਕੰਮਲ ਜਾਣਕਾਰੀ ਨੋਟ ਕੀਤੀ ਗਈ।
ਇਸ ਸਪੈਸ਼ਲ ਅਭਿਆਨ ਵਿੱਚ ਏ.ਡੀ.ਸੀ.ਪੀਜ਼, ਏ.ਸੀ.ਪੀਜ਼, ਮੁੱਖ ਅਫ਼ਸਰ ਥਾਣਾ, ਇੰਚਾਰਜ਼ ਚੌਕੀ, ਸਵੈਟ ਟੀਮਾਂ ਸਮੇਤ ਭਾਰੀ ਪੁਲਿਸ ਫੋਰਸ ਵੱਲੋਂ ਸਵੇਰੇ 7 ਤੋਂ ਦੁਪਿਹਰ 3 ਤੱਕ ਚੈਕਿੰਗ ਕੀਤੀ ਗਈ।
ਸਰਚ ਅਭਿਆਨ ਦਾ ਮੁੱਖ ਮਕਸਦ ਮਾੜੇ ਅਨਸਰਾਂ ਵਿੱਚ ਖੌਫ਼ ਪੈਦਾ ਕਰਨਾ ਹੈ ਅਤੇ ਪਬਲਿਕ ਵਿੱਚ ਸੁਰੱਖਿਆਂ ਦੀ ਭਾਵਨਾਂ ਵੀ ਪੈਦਾ ਕਰਨਾ ਹੁੰਦਾ ਹੈ ਤਾਂ ਜੋ ਪੁਲਿਸ ਤੇ ਪਬਲਿਕ ਦਾ ਆਪਸ ਵਿੱਚ ਵਧੀਆਂ ਤਾਲਮੇਲ ਬਣਿਆ ਰਹੇ ਤੇ ਪਬਲਿਕ ਦੀ ਮੱਦਦ ਨਾਲ ਨਸਾਂ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਈ ਜਾਂ ਸਕੇ। ਆਮ ਪਬਲਿਕ ਨੂੰ ਅਪੀਲ ਵੀ ਕੀਤੀ ਕਿ ਅਮਨ-ਕਾਨੂੰਨ ਦੀ ਵਿਵਸਥਾਂ ਨੂੰ ਬਣਾਈ ਰੱਖਣ ਲਈ ਪੁਲਿਸ ਦਾ ਸਹਿਯੋਗ ਦੇਣ। ਇਸ ਤੋ, ਇਲਾਵਾਂ ਨਸ਼ਾਂ ਤਸਕਰਾਂ ਜਾਂ ਮਾੜੇ ਅਨਸਰਾਂ ਬਾਰੇ ਕਿਸੇ ਕਿਸਮ ਦੀ ਕੋਈ ਸੂਚਨਾਂ ਜਾਂ ਜਾਣਕਾਰੀ ਹੋਵੇ ਤਾਂ ਪੰਜਾਬ ਪੁਲਿਸ ਦੇ ਹੈਲਪਲਾਈਨ ਨੰਬਰ 112 ਅਤੇ ਪੁਲਿਸ ਕੰਟਰੋਲ ਰੂਮ, ਅੰਮ੍ਰਿਤਸਰ ਸਿਟੀ ਨੰਬਰ 97811-30666 ਤੇ ਸਾਂਝੀ ਕੀਤੀ ਜਾਵੇ, ਜੋ ਮਿਲੀ ਸੂਚਨਾਂ ਦੇ ਅਧਾਰ ਪਰ ਤੁਰੰਤ ਐਕਸ਼ਨ ਲਿਆ ਜਾਵੇਗਾ ਅਤੇ ਸੂਚਨਾਂ ਦੇਣ ਵਾਲੇ ਨਾਮ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।

Related Articles

Leave a Comment