Home » ਫੋਟੋ ਦੀ ਦਰੁਸਤੀ ਕੀਤੀ ਗਈ ਹੈ (ਰੇਲਵੇ ਪੁੱਲ ਦੇ ਬੰਦ ਹੋਣ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਟਰੈਫਿਕ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ – ਵਿਧਾਇਕ ਭੁੱਲਰ)

ਫੋਟੋ ਦੀ ਦਰੁਸਤੀ ਕੀਤੀ ਗਈ ਹੈ (ਰੇਲਵੇ ਪੁੱਲ ਦੇ ਬੰਦ ਹੋਣ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਟਰੈਫਿਕ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ – ਵਿਧਾਇਕ ਭੁੱਲਰ)

by Rakha Prabh
13 views

17 ਸਤੰਬਰ ਤੋਂ  120 ਦਿਨਾਂ ਲਈ ਬੰਦ ਹੋਵੇਗਾ ਰੇਲਵੇ ਓਵਰਬ੍ਰਿਜ
ਰੇਲਵੇ ਪੁੱਲ ਦੇ ਬੰਦ ਹੋਣ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਟਰੈਫਿਕ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ – ਵਿਧਾਇਕ ਭੁੱਲਰ

You Might Be Interested In

ਵਿਧਾਇਕ ਭੁੱਲਰ ਅਤੇ ਡਿਪਟੀ ਕਮਿਸ਼ਨਰ ਵਲੋਂ ਰੇਲਵੇ ਪੁਲ ਬੰਦ ਹੋਣ ਸਬੰਧੀ ਮਿਉਂਸੀਪਲ ਕੌਂਸਲਰਾਂ ਨਾਲ ਮੀਟਿੰਗ

ਮੀਟਿੰਗ ਦੌਰਾਨ ਸੁਖਾਲੀ ਆਵਾਜਾਈ ਲਈ ਕੀਤਾ ਵਿਚਾਰ-ਵਟਾਂਦਰਾ

ਫਿਰੋਜ਼ਪੁਰ 11 ਸਤੰਬਰ 2023.

            ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਨੂੰ ਜੋੜਨ ਵਾਲੇ ਰੇਲਵੇ ਓਵਰਬ੍ਰਿਜ ਨੂੰ ਬਿਜਲੀਕਰਨ ਦੇ ਨਿਯਮਾਂ ਅਨੁਸਾਰ ਉੱਚਾ ਕੀਤਾ ਜਾਣਾ ਹੈ। ਰੇਜ਼ਿੰਗ ਓਪਰੇਸ਼ਨ ਦੌਰਾਨ ਓਵਰ ਬ੍ਰਿਜ ਨੂੰ 17 ਸਤੰਬਰ ਤੋਂ  120 ਦਿਨਾਂ ਲਈ ਬੰਦ ਕੀਤਾ ਜਾਵੇਗਾ। ਲੋਕਾਂ ਨੂੰ ਆਵਾਜਾਈ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ ਇਸ ਲਈ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਅਤੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਮਿਊਂਸੀਪਲ ਕੌਂਸਲਰਾਂ ਨਾਲ ਮੀਟਿੰਗ ਕੀਤੀ ਗਈ।

          ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਨੂੰ ਜੋੜਨ ਵਾਲਾ ਰੇਲਵੇ ਓਵਰਬ੍ਰਿਜ 17 ਸਤੰਬਰ ਤੋਂ  ਬੰਦ ਕੀਤਾ ਜਾਣਾ ਹੈ, ਜਿਸ ਕਰ ਕੇ ਸ਼ਹਿਰ ਅਤੇ ਛਾਉਣੀ ਨੂੰ ਆਉਣ-ਜਾਣ ਵਾਲੇ ਲੋਕਾਂ ਲਈ ਦੂਸਰਾ ਰੂਟ ਮੈਪ (ਡਿਵਰਜ਼ਨ) ਬਣਾਇਆ ਜਾਵੇਗਾ। ਇਸ ਰੂਟ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਟਰੈਫਿਕ ਸਮੱਸਿਆ ਨਾ ਆਵੇ ਇਸ ਲਈ ਸੜਕਾਂ ਦੀ ਰਿਪੇਅਰ ਦਾ ਕੰਮ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ ਤੇ ਛਾਉਣੀ ਨੂੰ ਆਪਸ ਵਿੱਚ ਜੋੜਨ ਵਾਲੀਆਂ ਸੜਕਾਂ ਦਾ ਪੈਚ ਵਰਕ ਕਰਵਾਇਆ ਗਿਆ ਹੈ ਤਾਂ ਜੋ ਆਵਾਜਾਈ ਵਿੱਚ ਕੋਈ ਵਿਘਨ ਨਾ ਪਵੇ।

            ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਕਿਹਾ ਕਿ ਫ਼ਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਨੂੰ ਜੋੜਨ ਵਾਲਾ ਪੁੱਲ ਬਿਜਲੀਕਰਨ ਲਈ ਰੇਲਵੇ ਵਿਭਾਗ ਵੱਲੋਂ ਬੰਦ ਕੀਤਾ ਜਾਣਾ ਹੈ। ਇਹ ਪੁਲ 17 ਸਤੰਬਰ 2023 ਤੋਂ  ਲੈ ਕੇ 120 ਦਿਨਾਂ ਲਈ ਬੰਦ ਹੋਵੇਗਾ ਅਤੇ ਇਸ ਪੁਲ ਦੇ ਨਿਰਮਾਣ ਦੌਰਾਨ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।  ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਟਰੈਫਿਕ ਦੀ ਕੋਈ ਦਿੱਕਤ ਨਾ ਹੋਵੇ ਇਸ ਲਈ ਪੁਲਿਸ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਲੋਕਾਂ ਨੂੰ ਸੁਖਾਲੀ ਆਵਾਜਾਈ ਪ੍ਰਦਾਨ ਕੀਤੀ ਜਾਵੇਗੀ। ਮੀਟਿੰਗ ਦੌਰਾਨ ਹਾਜ਼ਰ ਐਮ.ਸੀ. ਤੋਂ ਵੀ ਸੁਝਾਅ ਲਏ ਗਏ ਅਤੇ ਰੇਲਵੇ ਪੁਲ ਬੰਦ ਹੋਣ ਤੇ ਸੁਖਾਲੀ ਆਵਾਜਾਈ ਲਈ ਵਿਚਾਰ-ਵਟਾਂਦਰਾ ਕੀਤਾ ਗਿਆ।

             ਇਸ ਮੌਕੇ ਐਸ.ਪੀ. (ਡੀ) ਸ੍ਰੀ ਰਣਧੀਰ ਕੁਮਾਰ, ਐਮ.ਈ ਨਗਰ ਕੌਂਸਲ ਸ੍ਰੀ ਚਰਨਪਾਲ, ਐਕਸੀਅਨ ਲੋਕ ਨਿਰਮਾਣ ਵਿਭਾਗ ਸ੍ਰੀ ਇੰਦਰਜੀਤ ਸਿੰਘ, ਸ੍ਰੀ ਰਾਜ ਬਹਾਦਰ ਸਿੰਘ, ਸ੍ਰੀ ਹਿਮਾਂਸ਼ੂ ਠੱਕਰ, ਸ੍ਰੀ ਨੇਕ ਪ੍ਰਤਾਪ ਸਿੰਘ, ਸ੍ਰੀ ਅਮਰਿੰਦਰ ਸਿੰਘ, ਸ੍ਰੀ ਗੋਪਾਲ ਮੰਗਲ, ਸ੍ਰੀ ਗੁਰਭੇਜ ਸਿੰਘ ਆਦਿ ਹਾਜ਼ਰ ਸਨ।

Related Articles

Leave a Comment