Home » ਪਾਥਵੇਜ਼ ਗਲੋਬਲ ਸਕੂਲ ਨੇ “26 ਵੀਆਂ ਜ਼ਿਲ੍ਹਾ ਸਕੂਲ ਖੇਡਾਂ ਲੜਕੇ ਤੇ ਲੜਕੀਆਂ 2023-24” ਵਿਚ ਟਰਾਫੀ ਅਤੇ ਮੈਡਲ ਜਿੱਤ ਕੇ ਮਾਰੀਆਂ ਮੱਲਾਂ

ਪਾਥਵੇਜ਼ ਗਲੋਬਲ ਸਕੂਲ ਨੇ “26 ਵੀਆਂ ਜ਼ਿਲ੍ਹਾ ਸਕੂਲ ਖੇਡਾਂ ਲੜਕੇ ਤੇ ਲੜਕੀਆਂ 2023-24” ਵਿਚ ਟਰਾਫੀ ਅਤੇ ਮੈਡਲ ਜਿੱਤ ਕੇ ਮਾਰੀਆਂ ਮੱਲਾਂ

by Rakha Prabh
22 views

ਕੋਟ ਈਸੇ ਖਾਂ, 31 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ ) :- ਪਾਥਵੇਜ਼ ਗਲੋਬਲ ਸਕੂਲ ਕੋਟ ਈਸੇ ਖਾਂ ਜੋ ਇਲਾਕੇ ਦਾ ਨਾਮਵਾਰ ਆਈ ਸੀ ਐਸ ਈ ਦਿੱਲੀ ਬੋਰਡ ਤੋ ਮਾਨਤਾ ਪ੍ਰਾਪਤ ਸਕੂਲ ਹੈ ਅਤੇ ਆਪਣੇ ਬੱਚਿਆ ਨੂੰ ਵਰਲਡ ਕਲਾਸ ਦੀ ਐਜੂਕੇਸ਼ਨ ਦੇ ਰਿਹਾ ਹੈ, ਵਿਖੇ “26 ਵੀਆਂ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਲੜਕੇ ਤੇ ਲੜਕੀਆਂ ਨੇ ਕਰਾਟੇ ਦੇ ਮੁਕਾਬਲੇ ਵਿੱਚ ਕੋਟ ਇਸੇ ਖਾਂ ਜੋਨ ਦਾ ਨਾਮ ਚਮਕਾਉਂਦੇ ਹੋਏ ਗੋਲਡ ਮੈਡਲ ਅਤੇ ਟਰੌਫੀ ਜਿੱਤ ਕੇ ਮੱਲਾਂ ਮਾਰੀਆਂ । ਇਹ ਟੂਰਨਾਮੈਂਟ 28 ਤੋਂ 30 ਅਗਸਤ 2023 ਨੂੰ ਮੋਗਾ ਜਿਲ੍ਹੇ ਦੇ ਐਸ.ਐਫ.ਸੀ . ਕੌਨਵੈਂਟ ਸਕੂਲ ਜਲਾਲਾਬਾਦ ਈਸਟ ਵਿੱਚ ਕਰਵਾਇਆ ਗਿਆ ਸੀ । ਇਹਨਾਂ ਮੁਕਾਬਲਿਆਂ ਵਿੱਚ ਅਲੱਗ-ਅਲੱਗ ਸਕੂਲਾਂ ਦੇ ਕੁੜੀਆਂ ਅਤੇ ਮੁੰਡਿਆਂ ਨੇ ਅੰਡਰ -14, ਅੰਡਰ -17, ਅੰਡਰ -19 ਦੇ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ । ਪਾਥਵੇਜ਼ ਗਲੋਬਲ ਸਕੂਲ ਦੇ 20 ਵਿਦਿਆਰਥੀਆਂ ਨੇ ਇਸ ਟੂਰਨਾਮੈਂਟ ਵਿਚ ਭਾਗ ਲਿਆ । ਇਹਨਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਪਾਥਵੇਜ਼ ਦਾ ਨਾਮ ਚਮਕਾਉਂਦੇ ਹੋਏ ਕ੍ਰਿਕਟ ਅੰਡਰ -14 ਲੜਕਿਆਂ ਨੇ 4 ਗੋਲਡ ਮੈਡਲ,2 ਸਿਲਵਰ,1 ਕਾਂਸਾ ਮੈਡਲ,ਅੰਡਰ -17 ਲੜਕਿਆਂ ਨੇ 1 ਗੋਲਡ ਮੈਡਲ,1 ਕਾਂਸਾ ਮੈਡਲ,ਅੰਡਰ -19 ਲੜਕਿਆਂ ਨੇ 1 ਗੋਲਡ ਮੈਡਲ, 3 ਸਿਲਵਰ, 1 ਕਾਂਸਾ , ਅੰਡਰ -17 ਲੜਕੀਆਂ ਨੇ 3 ਗੋਲਡ, ਸਿਲਵਰ 2,1 ਕਾਂਸਾ ਮੈਡਲ ਜਿੱਤੇ । ਸਕੂਲ ਨੇ ਕੁੱਲ 19 ਮੈਡਲ ਜਿੱਤ ਕੇ ਇਲਾਕੇ ਵਿੱਚ ਕੋਟ ਇਸੇ ਖਾਂ ਜੋਨ ਦਾ ਨਾਂ ਚਮਕਾਇਆ। ਇਸ ਮੌਕੇ ਸਕੂਲ ਦੇ ਮਾਣਯੋਗ ਪ੍ਰਿੰਸੀਪਲ ਸ. ਹਰਵੰਤ ਸਿੰਘ, ਸਕੂਲ ਦੇ ਕਮੇਟੀ ਮੈਂਬਰ ਮਾਨਯੋਗ ਚੇਅਰਮੈਨ ਸ. ਸੁਰਜੀਤ ਸਿੰਘ ਸਿੱਧੂ, ਪ੍ਰੈਜੀਡੈਂਟ ਡਾ. ਅਨਿਲਜੀਤ ਕੰਬੋਜ਼, ਵਾਈਸ-ਚੇਅਰਮੈਨ ਸ. ਅਵਤਾਰ ਸਿੰਘ ਸੋਂਧ ਨੇ ਵਿਦਿਆਰਥੀਆਂ ਦੀ ਇਸ ਜਿੱਤ ਦਾ ਸਿਹਰਾ ਡੀ. ਪੀ. ਈ. ਗੁਰਪ੍ਰੀਤ ਸਿੰਘ , ਡੀ. ਪੀ. ਈ. ਦਲਜੀਤ ਕੌਰ , ਡੀ. ਪੀ. ਈ. ਪਰਮਿੰਦਰ ਕੌਰ , ਡੀ. ਪੀ. ਈ. ਅਮਨਦੀਪ ਸਿੰਘ, ਡੀ. ਪੀ. ਈ. ਰਾਜਵੀਰ ਸਿੰਘ, ਪ੍ਰਿਆ ਅਤੇ ਵਿਦਿਆਥੀਆਂ ਦੀ ਸਖ਼ਤ ਮਿਹਨਤ ਦੇ ਸਿਰ ਕੀਤਾ ਅਤੇ ਵਿਦਿਆਥੀਆਂ ਦਾ ਹੌਂਸਲਾ ਵਧਾਇਆ।

Related Articles

Leave a Comment