ਮੋਗਾ, 31 ਅਗਸਤ ( ਅਜੀਤ ਸਿੰਘ ਐਡਵੋਕੇਟ ਲਵਲੀ ਸਿੰਘ ) :- ਆਮ ਆਦਮੀ ਪਾਰਟੀ (ਆਪ) ਮੋਗਾ ਨਗਰ ਕੌਂਸਲ ਦੇ ਨਵੇਂ ਚੁਣੇ ਗਏ ਮੇਅਰ ਸ. ਬਲਜੀਤ ਸਿੰਘ ਚਾਨੀ ਸੋਮਵਾਰ ਨੂੰ ਪ੍ਰਬੰਧਕ ਕਮੇਟੀ, ਗੁਰਦੁਆਰਾ ਭਗਤ ਬਾਬਾ ਨਾਮਦੇਵ ਭਵਨ ਜੀ ਵੱਲੋ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੇਵਾ ਵਿਚ ਹਰ ਸਮੇਂ ਹਾਜ਼ਰ ਰਹਿਣ ਵਾਲੇ ਬਲਜੀਤ ਸਿੰਘ ਚਾਨੀ ਦਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਨੇ ਨਿੱਘਾ ਸਵਾਗਤ ਕੀਤਾ ਅਤੇ ਇਸ ਪ੍ਰਰਾਪਤੀ ਤੇ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਅਮਨ ਰੱਖਰਾ ਮੀਡੀਆ ਇੰਚਾਰਜ ਜਿਲ੍ਹਾ ਮੌਗਾ ਵੀ ਮੌਜੂਦ ਸਨ। ਗੁਰਪ੍ਰੀਤ ਸਿੰਘ ਨੇ ਦਸਿਆ ਕਿ ਸਾਡੇ ਮੇਅਰ ਬਲਜੀਤ ਸਿੰਘ ਚਾਨੀ ਬਹੁਤ ਹੀ ਸਾਧਾਰਨ ਪਰਿਵਾਰ ਵਿੱਚੋਂ ਹਨ। ਇਹਨਾਂ ਦੀ ਸਮਾਜ ਨੂੰ ਬਹੁਤ ਵਡੀ ਦੇਣ ਹੈ। ਕੋਵਿਡ ਦੇ ਸਮੇਂ ਜਦੋਂ ਲੋਕ ਆਪਣੇ ਘਰਾਂ ਚ’ ਬੰਦ ਬੈਠੇ ਸਨ। ਉਸ ਸਮੇਂ ਘਰਾਂ ਵਿੱਚ ਬੈਠੇ ਲੋਕਾਂ ਨੂੰ ਚਾਨੀ ਜੀ ਨੇ ਦਿਨ ਰਾਤ ਲੋੜੀਂਦੀਆਂ ਵਸਤੂਆਂ ਪ੍ਰਦਾਨ ਕਰਵਾਇਆਂ । ਉਹਨਾਂ ਨੇ ਲਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਦੀ ਨਿਰਸਵਾਰਥ ਸੇਵਾ ਕੀਤੀ ਹੈ। ਸੰਸਕਾਰ ਕਰਨ, ਦੁਰਘਟਨਾਵਾਂ ਦੇ ਪੀੜਤਾਂ, ਬੇਘਰੇ ਅਤੇ ਗ਼ਰੀਬਾਂ ਨੂੰ ਹਸਪਤਾਲ ਲਿਜਾਣ ਲਈ ਫ਼ਰੀ ਐਂਬੂਲੈਂਸ ਸੇਵਾ 24 ਘੰਟੇ ਕਰਦੇ ਹਨ। ਪਿੰਡਾ ਵਿੱਚ ਨਸ਼ਿਆਂ ਅਤੇ ਦਾਜ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਦੇ ਹਨ। ਅਜਿਹੇ ਹੋਰ ਅਣਗਿਣਤ ਕੰਮ ਲੋੜਵੰਦ ਬੱਚਿਆਂ ਨੂੰ ਕਿਤਾਬਾਂ, ਵਰਦੀਆ, ਅਤੇ ਲੋੜਵੰਦਾਂ ਨੂੰ ਰਾਸ਼ਨ ਮੁਹਾਈਆ ਕਰਵਾਉਂਦੇ ਰਹਿੰਦੇ ਹਨ। ਅਸੀ ਧਨਵਾਦੀ ਹਾਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਐਮ. ਐਲ. ਏ. ਡਾ. ਅਮਨਦੀਪ ਕੌਰ ਅਰੋੜਾ, ਐਮ. ਐਲ. ਦਵਿੰਦਰਜੀਤ ਸਿੰਘ ਲਾਡੀ ਢੋਸ, ਚੇਅਮੈਨ ਹਰਮਨਜੀਤ ਸਿੰਘ ਬਰਾੜ, ਚੇਅਮੈਨ ਦੀਪਕ ਅਰੋੜਾ ਅਤੇ ਸਮੂਹ ਕੌਂਸਲਰ ਸਹਿਬਾਨਾਂ ਦੇ ਜਿੰਨਾ ਨੇ ਮੋਗਾ ਸ਼ਹਿਰ ਨੂੰ ਇੱਕ ਸਾਫ ਸੁਥਰੀ ਸ਼ਵੀ, ਇਮਾਨਦਾਰ ਅਤੇ ਹਰ ਸਮੇਂ ਲੋਕ ਸੇਵਾ ਵਿੱਚ ਰਹਿਣ ਵਾਲੇ ਬਲਜੀਤ ਸਿੰਘ ਚਾਨੀ ਜੀ ਨੂੰ ਮੋਗਾ ਦਾ ਮੇਅਰ ਬਣਾਇਆ। ਮੇਅਰ ਸਾਬ੍ਹ ਨੂੰ ਸ਼ਹਿਰ ਦੀ ਸਾਫ ਸਫਾਈ ਤੇ ਵਿਕਾਸ ਕਾਰਜ ਪਹਿਲ ਦੇ ਆਧਾਰ ਤੇ ਕਰਨ ਲਈ ਅਪੀਲ ਕੀਤੀ । ਮੋਗਾ ਨਗਰ ਨਿਗਮ ਦੇ ਮੇਅਰ ਬਣੇ ਸ. ਬਲਜੀਤ ਸਿੰਘ ਚਾਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਰੋਸਾ ਦਿੱਤਾ ਕਿ ਸ਼ਹਿਰ ਮੋਗਾ ਦੇ ਵਿਕਾਸ ਕਾਰਜਾਂ ਨੂੰ ਹੁਣ ਜੰਗੀ ਪੱਧਰ ਉੱਤੇ ਸ਼ੁਰੂ ਕੀਤਾ ਜਾਵੇਗਾ ਅਤੇ ਯੋਜਨਾਬੱਧ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਉਹਨਾਂ ਕਿਹਾ ਕਿ ਉਹ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਲਈ ਉਪਰਾਲੇ ਕਰਨਗੇ। ਉਹਨਾਂ ਵਚਨਬੱਧਤਾ ਪ੍ਰਗਟਾਈ ਕਿ ਉਹ ਸ਼ਹਿਰਵਾਸੀਆਂ ਦੀਆਂ ਉਮੀਦਾਂ ‘ਤੇ ਖ਼ਰੇ ਉੱਤਰਨਗੇ। ਉਹਨਾਂ ਅੱਗੇ ਕਿਹਾ ਕਿ ਉਹ ਆਪਣੀ ਸਮੁੱਚੀ ਟੀਮ ਨੂੰ ਨਾਲ ਲੈ ਕੇ ਚੱਲਣਗੇ। ਇਸ ਸਮੇਂ ਅਵਤਾਰ ਸਿੰਘ ਬਹਿਣੀਵਾਲ, ਕੁਲਵੰਤ ਸਿੰਘ, ਸਰੂਪ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ ਪੁਰਬਾ, ਹਰਪ੍ਰੀਤ ਸਿੰਘ ਨਿੱਜਰ, ਕਮਲਜੀਤ ਸਿੰਘ ਬਿੱਟੂ, ਹਰਵਿੰਦਰ ਸਿੰਘ ਨੈਸਲੇ, ਜਗਪ੍ਰੀਤ ਸਿੰਘ, ਅਵਤਾਰ ਸਿੰਘ ਕਰੀਰ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਸੁਖਮਨੀ ਸਾਹਿਬ ਇਸਤਰੀ ਸਭਾ ਸਜੂਦ ਸਨ।
ਸ਼੍ਰੋਮਣੀ ਭਗਤ ਬਾਬਾ ਨਾਮਦੇਵ ਗੁਰਦੁਵਾਰਾ ਪ੍ਰਬੰਧਕ ਕਮੇਟੀ ਵੱਲੋਂ ਮੇਅਰ ਬਲਜੀਤ ਸਿੰਘ ਚਾਨੀ ਦਾ ਸਨਮਾਨ।
ਅਜੀਤ ਸਿੰਘ ਐਡਵੋਕੇਟ ਲਵਲੀ ਸਿੰਘ
previous post